ਬਦਲਾ ਲੈਣ ਲਈ ਫ਼ਿਲਮ ਦੇਖ ਕੇ ਵਾਪਸ ਆ ਰਹੇ ਨੌਜਵਾਨਾਂ 'ਤੇ ਚਲਾਈਆਂ ਗੋਲ਼ੀਆਂ

Sunday, Jul 10, 2022 - 02:18 PM (IST)

ਬਦਲਾ ਲੈਣ ਲਈ ਫ਼ਿਲਮ ਦੇਖ ਕੇ ਵਾਪਸ ਆ ਰਹੇ ਨੌਜਵਾਨਾਂ 'ਤੇ ਚਲਾਈਆਂ ਗੋਲ਼ੀਆਂ

ਤਲਵੰਡੀ ਭਾਈ(ਗੁਲਾਟੀ) : ਬੀਤੀ ਰਾਤ ਸਥਾਨਕ ਸ਼ਹਿਰ ਦੇ ਕਰਮਿੱਤੀ ਰੋਡ ’ਤੇ ਇਕ ਸਿਨੇਮਾ ’ਚ ਫ਼ਿਲਮ ਦੇਖ ਕੇ ਵਾਪਸ ਕਾਰ ਰਾਹੀਂ ਪਰਤ ਰਹੇ ਨੌਜਵਾਨਾਂ ’ਤੇ ਹੋਰ ਨੌਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ। ਜਿਨ੍ਹਾਂ ’ਚੋਂ 4 ਫਾਇਰ ਕਾਰ ’ਤੇ ਲੱਗੇ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਲਵਦੀਪ ਕੁਮਾਰ ਪੁੱਤਰ ਬਾਲਮੁਕੰਦ ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਰੋਹਿਤ ਪੁੱਤਰ ਰਾਮੇਸ਼ ਕੁਮਾਰ ਵਾਸੀ ਜ਼ੀਰਾ ਅਤੇ ਮੁਨੀਸ਼ ਬਹਿਲ ਪੁੱਤਰ ਜੱਜਪਾਲ ਵਾਸੀ ਮੱਲਾਵਾਲਾ ਨਾਲ ਕਾਰ ’ਚ ਫ਼ਿਲਮ ਦੇਖਣ ਲਈ ਸਿਨੇਮਾ ਫਨਸਿਨਪਲੈਕਸ ਤਲਵੰਡੀ ਭਾਈ ਆਏ ਸੀ।

ਇਹ ਵੀ ਪੜ੍ਹੋ- ਕਾਰ ਸਵਾਰ ਨਸ਼ਾ ਤਸਕਰਾਂ ਨੇ ਲਈ 2 ਭਰਾਵਾਂ ਦੀ ਜਾਨ, ਮੋਟਰਸਾਈਕਲ ਨੂੰ 1 ਕਿਲੋਮੀਟਰ ਤੱਕ ਘੜੀਸਦੇ ਲੈ ਗਏ

ਜਦੋਂ ਅਸੀਂ ਫ਼ਿਲਮ ਵੇਖ ਕੇ ਆਪਣੀ ਉਕਤ ਗੱਡੀ ’ਚ ਕਰੀਬ 10:40 ’ਤੇ ਸਿਨੇਮਾ ਤੋਂ ਤਲਵੰਡੀ ਭਾਈ ਵੱਲ ਆ ਰਹੇ ਸੀ ਤਾਂ ਜਦੋਂ ਸਾਡੀ ਗੱਡੀ ਵੇਅਰ ਹਾਊਸ ਗੁਦਾਮ ਕਰਮਿੱਤੀ ਰੋਡ ਪੁੱਜੇ ਤਾਂ ਤਲਵੰਡੀ ਭਾਈ ਵੱਲ ਇਕ ਗੱਡੀ ਖੜ੍ਹੀ ਸੀ, ਜਿਸ ਕੋਲ ਲਵਜੀਤ ਸਿੰਘ ਉਰਫ ਭੋਲਾ ਪੁੱਤਰ ਕਰਨੈਲ ਸਿੰਘ ਵਾਸੀ ਮੱਲਾਵਾਲਾ, ਸੁਖਦੀਪ ਸਿੰਘ ਵਾਸੀ ਘੁਮਿਆਰੀ ਵਾਲਾ ਥਾਣਾ ਮੱਲਾ ਵਾਲਾ, ਨਸੀਬ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਫੱਤੇਵਾਲਾ ਅਤੇ ਲਵਲੀ ਅਤੇ ਇਕ ਅਣਪਛਾਤਾ ਵਿਅਕਤੀ ਕਾਰ ਦੀ ਡਰਾਇਵਰ ਸੀਟ ’ਤੇ ਬੈਠਾ ਸੀ, ਮੈਂ ਇਨ੍ਹਾਂ ਸਾਰਿਆ ਨੂੰ ਆਪਣੀ ਕਾਰ ਦੀਆ ਲਾਈਟਾਂ ਨਾਲ ਪਹਿਚਾਣਿਆ।

ਲਵਜੀਤ ਸਿੰਘ ਨੇ ਆਪਣੇ ਦਸਤੀ ਪਿਸਟਲ ਨਾਲ ਸਾਡੀ ਗੱਡੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਉਸਨੇ 4 ਫਾਇਰ ਕੀਤੇ ਜਿਸ ’ਚੋਂ 2 ਫਾਇਰ ਸਾਡੀ ਗੱਡੀ ਦੇ ਨੈੱਟ ’ਤੇ ਅਤੇ 2 ਫਾਇਰ ਸਾਡੀ ਗੱਡੀ ਦੇ ਫਰੰਟ ਸ਼ੀਸ਼ੇ ਦੇ ਹੇਠਲੇ ਪਾਸੇ ਲੱਗੇ, ਪੰਜਵਾ ਫਾਇਰ ਮਾਰਨ ਲੱਗਿਆ ਤਾਂ ਉਸਦਾ ਪਿਸਟਲ ਅੜ ਗਿਆ, ਅਸੀਂ ਆਪਣੀ ਗੱਡੀ ਭਜਾ ਕੇ ਲੈ ਗਏ ਵਜਾ ਰੰਜਿਸ਼ ਇਹ ਹੈ ਕਿ ਇਨ੍ਹਾਂ ਦਾ ਪਹਿਲਾਂ ਮੁਨੀਸ਼ ਬਹਿਲ ਨਾਲ ਝਗੜਾ ਹੋਇਆ ਸੀ। ਇਸੇ ਰੰਜਿਸ਼ ਕਾਰਨ ਇਨ੍ਹਾਂ ਨੇ ਹਮਮਸ਼ਵਰਾ ਹੋ ਕੇ ਸਾਡੇ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਭਾਲ ਸ਼ੁਰੂ ਕਰ ਦਿੱਤੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News