ਦੁਕਾਨਦਾਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਲਾਹ ਦਿੱਤੀ ਪੱਗ
Saturday, Jan 25, 2025 - 04:59 PM (IST)
ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ)–ਇਕ ਦੁਕਾਨਦਾਰ ਦੇ ਨਾਲ ਕੁੱਟਮਾਰ ਕਰਨ ਅਤੇ ਉਸ ਦੀ ਪੱਗ ਉਤਾਰਣ ਦੇ ਦੋਸ਼ ਹੇਠ ਪੁਲਸ ਨੇ ਕਿਰਾਏਦਾਰ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੀੜਤ ਭਾਈ ਜਸਪਾਲ ਸਿੰਘ ਵਾਸੀ ਮੱਖੂ ਗੇਟ ਨੇ ਦੱਸਿਆ ਕਿ ਉਸ ਦੀ ਗਲੀ ਖਰਾਦੀਆਂ ਵਾਲੀ ਵਿਚ ਇਕ ਦੁਕਾਨ ਹੈ, ਜਿਸ ਨੂੰ ਉਸ ਨੇ ਸੰਦੀਪ ਸਿੰਘ ਵਾਸੀ ਮਹਾਲਮ ਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ। ਉਸ ਨੇ ਦੱਸਿਆ ਕਿ ਸੰਦੀਪ ਸਿੰਘ ਇਸ ਦੁਕਾਨ ਦਾ ਬਿਜਲੀ ਦਾ ਬਿੱਲ ਅਦਾ ਨਹੀਂ ਕਰ ਰਿਹਾ ਅਤੇ ਉਸ ਨੇ ਦੁਕਾਨ ਵਿਚ ਹੋਰ ਵੀ ਕਾਫ਼ੀ ਨੁਕਸਾਨ ਕੀਤਾ ਹੈ ਅਤੇ ਦੁਕਾਨ ਛੱਡ ਦਿੱਤੀ। ਇਸ ਸਬੰਧੀ ਉਹ ਕਈ ਵਾਰ ਸੰਦੀਪ ਸਿੰਘ ਨੂੰ ਫੋਨ ਕਰਦਾ ਰਿਹਾ ਪਰ ਉਸ ਨੇ ਗੱਲ ਨਹੀਂ ਕੀਤੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਮੁੜ ਵਧੇਗੀ ਠੰਡ, ਇਨ੍ਹਾਂ 6 ਜ਼ਿਲ੍ਹਿਆਂ ਲਈ Alert
ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਕਿ ਤਿੰਨ ਦਿਨ ਪਹਿਲਾਂ ਜਦ ਉਹ ਮੱਖੂ ਗੇਟ ਦੇ ਬਾਹਰ ਆਪਣੀ ਦੁਕਾਨ 'ਤੇ ਮੌਜੂਦ ਸੀ ਤਾਂ ਸੰਦੀਪ ਸਿੰਘ ਉਥੇ ਕੋਈ ਸਾਮਾਨ ਲੈਣ ਲਈ ਆਇਆ। ਜਦ ਉਸ ਨੇ ਸੰਦੀਪ ਕੋਲੋਂ ਦੁਕਾਨ ਦੇ ਬਿਜਲੀ ਬਿੱਲ ਬਕਾਏ ਅਤੇ ਨੁਕਸਾਨ ਦੀ ਭਰਪਾਈ ਸਬੰਧੀ ਗੱਲ ਕੀਤੀ ਤਾਂ ਸੰਦੀਪ ਸਿੰਘ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਉਥੇ ਬੁਲਾ ਲਿਆ ਅਤੇ ਉਸ ਦੀ ਕੁੱਟਮਾਰ ਕਰਦੇ ਹੋਏ ਪੱਗ ਉਤਾਰ ਦਿੱਤੀ। ਏ. ਐੱਸ. ਆਈ. ਲਖਵਿੰਦਰ ਸਿੰਘ ਦੇ ਅਨੁਸਾਰ ਬਿਆਨਾਂ ਦੇ ਆਧਾਰ 'ਤੇ ਸੰਦੀਪ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਵਾਦਾਂ 'ਚ ਘਿਰਿਆ ਜਲੰਧਰ ਦਾ ਸਿਵਲ ਹਸਪਤਾਲ, ਕੁੜੀ ਨੇ ਦੋਸਤੀ ਲਈ ਦਿੱਤਾ ਨੰਬਰ ਤੇ ਹੁਣ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e