ਕੁੱਤਿਆਂ ਦੇ ਸਾਹਮਣੇ ਆਉਣ ਕਾਰਨ ਵਾਪਰਿਆ ਸਕੂਲ ਵੈਨ ਨਾਲ ਹਾਦਸਾ, ਇਕ ਬੱਚੇ ਦੀ ਮੌਤ, 2 ਗੰਭੀਰ ਜ਼ਖ਼ਮੀ
Friday, Aug 11, 2023 - 02:24 PM (IST)

ਅਬੋਹਰ : ਸਥਾਨਕ ਹਨੂੰਮਾਨਗੜ੍ਹ ਰੋਡ ’ਤੇ ਸਥਿਤ ਇੱਕ ਨਿੱਜੀ ਸਕੂਲ ਦੀ ਵੈਨ ਅੱਜ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਪਿੰਡ ਭਾਗੂ ਨੇੜੇ ਵੈਨ ਅਚਾਨਕ ਪਲਟ ਗਈ, ਜਿਸ ਕਾਰਨ ਇਕ ਬੱਚੇ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੋ ਬੱਚੇ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਾਣਾ, ਇਕ ਵਿਅਕਤੀ ਦੀ ਮੌਤ, ਦੂਜੇ ਦੀ ਵੱਢੀ ਗਈ ਬਾਂਹ
ਵੈਨ ਚਾਲਕ ਦੇਵਗਨ ਵਾਸੀ ਖੈਰਪੁਰ ਨੇ ਦੱਸਿਆ ਕਿ ਇਸ ਸਕੂਲ ਵੈਨ ਨੂੰ ਉਸ ਦਾ ਰਿਸ਼ਤੇਦਾਰ ਚਲਾਉਂਦਾ ਹੈ ਪਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਜਿਸ ਕਾਰਨ ਉਹ ਪਿਛਲੇ 2 ਦਿਨਾਂ ਤੋਂ ਇਹ ਵੈਨ ਚਲਾ ਰਿਹਾ ਹੈ। ਅੱਜ ਛੁੱਟੀ ਤੋਂ ਬਾਅਦ ਜਦੋਂ ਉਹ ਬੱਚਿਆਂ ਨੂੰ ਵੈਨ 'ਚ ਘਰ ਛੱਡਣ ਜਾ ਰਿਹਾ ਸੀ ਤਾਂ ਭਾਗੂ ਨੇੜੇ ਪੁੱਜਾ ਤਾਂ ਅਚਾਨਕ ਸੜਕ 'ਤੇ ਆਏ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਵੈਨ ਪਲਟ ਗਈ, ਜਿਸ ਨਾਲ 9 ਸਾਲਾ ਵਿਹਾਨ ਪੁੱਤਰ ਰੋਹਿਤ ਬਿਸ਼ਨੋਈ ਵਾਸੀ ਸੀਤੋ ਗੁੰਨੋਵ ਦੀ ਮੌਤ ਹੋ ਗਈ। ਜਦਕਿ 2 ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਕੁੜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪਠਾਨਕੋਟ ਪੰਚਾਇਤੀ ਜ਼ਮੀਨ ਘਪਲੇ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ, ਸਾਬਕਾ ਏ.ਡੀ.ਸੀ. ਖ਼ਿਲਾਫ਼ ਮਾਮਲਾ ਦਰਜ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8