ਮੰਗ ਕੇ ਕੋਕਾ, ਦੇ ਕੇ ਧੋਖਾ, ਲੁੱਟ ਕੇ ਲੈ ਗਈਆਂ ਸੁਨਿਆਰਾ

09/11/2020 6:05:34 PM

ਸੰਗਰੂਰ (ਹਨੀ ਕੋਹਲੀ): ਚੋਰੀ ਦੀ ਵਾਰਦਾਤ ਦੀਆਂ ਇਹ ਤਸਵੀਰਾਂ ਸੰਗਰੂਰ ਦੇ ਸੁਨਾਮ ਦੀਆਂ ਹਨ, ਜਿੱਥੇ ਦੋ ਕੁੜੀਆਂ ਇਕ ਸੁਨਿਆਰੇ ਨੂੰ ਡੇਢ ਲੱਖ ਦਾ ਚੂਨਾ ਲਗਾ ਕੇ ਰਫੂ ਚੱਕਰ ਹੋ ਗਈਆਂ। ਜਾਣਕਾਰੀ ਮੁਤਾਬਕ ਪੀੜਤ ਸੁਨਿਆਰੇ ਨੇ ਦੱਸਿਆ ਕਿ ਕੁੜੀਆਂ ਨੱਕ ਦਾ ਕੋਕਾ ਲੈਣ ਦੁਕਾਨ 'ਤੇ ਆਈਆਂ ਸਨ, ਜਿਨ੍ਹਾਂ 'ਚੋਂ ਇਕ ਨੇ ਉਸ ਨੂੰ ਆਪਣੀਆਂ ਗੱਲਾਂ 'ਚ ਲਗਾ ਲਿਆ ਜਦਕਿ ਦੂਜੀ ਕੁੜੀ ਨੇ ਮੌਕਾ ਦੇਖ ਕੇ ਵਾਲੀਆਂ ਤੇ ਕੋਕਿਆਂ ਨਾਲ ਭਰਿਆ ਲਿਫ਼ਾਫ਼ਾ ਚੁੱਕ ਲਿਆ ਤੇ ਦੋਵੇਂ ਰਫੂ ਚੱਕਰ ਹੋ ਗਈਆਂ। 

PunjabKesari

ਦੱਸ ਦੇਈਏ ਕਿ ਦੁਕਾਨ 'ਚ ਦੋ ਕੁੜੀਆਂ ਜਿਨ੍ਹਾਂ ਦੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ ਅਤੇ ਇਕ ਸੁਨਿਆਰੇ ਦੀ ਦੁਕਾਨ 'ਚ ਗਈਆਂ, ਜਿਨ੍ਹਾਂ ਨੇ ਉੱਥੇ ਜਾ ਕੇ ਨੱਕ ਵਾਲਾ ਕੋਕਾ ਦਿਖਾਉਣ ਦੇ ਲਈ ਕਿਹਾ ਜਦੋਂ ਦੁਕਾਨਦਾਰ ਕੋਕੇ ਦਾ ਪੈਕੇਟ ਲੈ ਕੇ ਆਇਆ ਤਾਂ ਜਿਸ 'ਚ ਸੋਨੇ ਦੀਆਂ ਵਾਲੀਆਂ ਵੀ ਸਨ, ਉਸ ਦੇ ਬਾਅਦ ਉਨ੍ਹਾਂ ਦੇ ਇਕ ਕੁੜੀ ਨੇ ਪੀਣ ਲਈ ਪਾਣੀ ਮੰਗਿਆ। ਦੁਕਾਨਦਾਰ ਪਾਣੀ ਦੇਣ ਲੱਗਾ ਅਤੇ ਉਹ ਪੈਕੇਟ ਕੁਰਸੀ 'ਤੇ ਰੱਖ ਕੇ ਭੁੱਲ ਗਿਆ ਅਤੇ ਦੁਕਾਨਦਾਰ ਦੂਜੀ ਕੁੜੀ ਦੇ ਨਾਲ ਗੱਲਾਂ 'ਚ ਰੁੱਝ ਗਿਆ, ਜਦਕਿ ਨਾਲ ਆਈ ਦੂਜੀ ਕੁੜੀ ਨੇ ਬੜੀ ਚਾਲਾਕੀ ਨਾਲ ਉਹ ਪੈਕੇਟ ਚੁੱੱਕ ਲਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਉਸ 'ਚੋਂ ਕਰੀਬ ਡੇਢ ਲੱਖ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਨੋਜ਼ ਰਿੰਗ ਸੀ, ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

PunjabKesari


Shyna

Content Editor

Related News