ਚੋਰੀ ਦੇ ਸਾਮਾਨ ਦੀ ਵੰਡ ਨੂੰ ਲੈ ਕੇ ਬੇਰਹਿਮੀ ਨਾਲ ਦੋਸਤ ਦਾ ਕਤਲ ਕਰਨ ਵਾਲੇ ਗ੍ਰਿਫ਼ਤਾਰ

Tuesday, Feb 28, 2023 - 05:24 PM (IST)

ਚੋਰੀ ਦੇ ਸਾਮਾਨ ਦੀ ਵੰਡ ਨੂੰ ਲੈ ਕੇ ਬੇਰਹਿਮੀ ਨਾਲ ਦੋਸਤ ਦਾ ਕਤਲ ਕਰਨ ਵਾਲੇ ਗ੍ਰਿਫ਼ਤਾਰ

ਸ਼ੇਰਪੁਰ (ਅਨੀਸ਼, ਸਿੰਗਲਾ) : ਪਿੰਡ ਰਾਮਨਗਰ ਛੰਨਾਂ ਵਿਖੇ ਚੋਰੀ ਦੇ ਸਾਮਾਨ ਨੂੰ ਵੰਡਣ ਨੂੰ ਲੈ ਕੇ 2 ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ, ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਸ਼ੇਰਪੁਰ ਦੀ ਪੁਲਸ ਨੇ ਅਮਰੀਕ ਸਿੰਘ ਦੀ ਅਗਵਾਈ ਵਿਚ ਦੋਵੇਂ ਵਿਅਕਤੀਆਂ ਨੂੰ 24 ਘੰਟੇ ਅੰਦਰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ । ਜ਼ਿਲ੍ਹਾ ਸੰਗਰੂਰ ਦੇ ਐੱਸ. ਐੱਸ. ਪੀ. ਸੁਰੇਂਦਰ ਲਾਬਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਵਰਨ ਸਿੰਘ ਉਰਫ ਸੋਮਾ ਪੁੱਤਰ ਜੱਗਾ ਸਿੰਘ ਵਾਸੀ ਰਾਮਨਗਰ ਛੰਨਾਂ ਦੀ ਲਾਸ਼ ਉਸਦੇ ਘਰ ਵਿੱਚੋਂ ਮਿਲੀ ਸੀ, ਜਿਸ 'ਤੇ ਮ੍ਰਿਤਕ ਦੀ ਭੈਣ ਹਰਜੀਤ ਕੌਰ ਪਤਨੀ ਮਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 2 ਵਿਅਕਤੀਆਂ ਸਤਨਾਮ ਸਿੰਘ ਅਤੇ ਸੂਖਚੈਨ ਸਿੰਘ ਵਾਸੀ ਰਾਮਨਗਰ ਛੰਨਾਂ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਚੋਰੀ ਦਾ ਸਾਮਾਨ ਵੰਡਣ ਨੂੰ ਲੈ ਕੇ ਹੋਇਆ ਝਗੜਾ, ਇਕ ਨੌਜਵਾਨ ਦਾ ਕਤਲ

ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਤਫਤੀਸ਼ ਦੋਰਾਨ ਪਤਾ ਲੱਗਾ ਕਿ ਇੰਨਾਂ ਦੋਵਾਂ ਦੀ ਸਵਰਨ ਸਿੰਘ ਨਾਲ ਦੋਸਤੀ ਸੀ ਅਤੇ ਇਹ ਨਸ਼ਾ ਕਰਨ ਦੇ ਆਦੀ ਸਨ। ਇਨ੍ਹਾਂ ਨੇ ਪਿੰਡ ਵਿਚ ਹੀ ਕਿਸੇ ਦੇ ਘਰ ਚੋਰੀ ਕੀਤੀ ਸੀ ਅਤੇ ਚੋਰੀ ਦਾ ਸਾਮਾਨ ਵੰਡਣ ਨੂੰ ਲੈ ਕੇ ਤਿੰਨਾਂ ਦਾ ਆਪਸ ਵਿਚ ਝਗੜਾ ਹੋ ਗਿਆ, ਜਿਸ ਕਰਕੇ ਇੰਨਾਂ ਨੇ ਸਵਰਨ ਸਿੰਘ ਉਰਫ ਸੋਮਾ ਦਾ ਸੱਟਾਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋਵੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 5 ਸਾਲ ਪਹਿਲਾਂ ਵਿਦੇਸ਼ ਗਏ ਬਰਨਾਲਾ ਦੇ ਨੌਜਵਾਨ ਦਾ ਜਨਮਦਿਨ ਮੌਕੇ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News