ਆਰ.ਐੱਸ.ਐੱਸ. ਦੇ ਸੂਬਾ ਪ੍ਰਚਾਰਕ 'ਤੇ ਹਮਲਾ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ

Friday, Apr 16, 2021 - 12:39 PM (IST)

ਆਰ.ਐੱਸ.ਐੱਸ. ਦੇ ਸੂਬਾ ਪ੍ਰਚਾਰਕ 'ਤੇ ਹਮਲਾ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ): ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਦੇ ਕਿਸਾਨ ਜਥੇਬੰਦੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ’ਚ ਸਖਤੀ ਵਰਤਨੀ ਸ਼ੁਰੂ ਕਰ ਦਿੱਤੀ ਹੈ। ਥਾਣਾ ਆਰਫਕੇ ਪੁਲਸ ਨੇ ਆਰ. ਐੱਸ. ਐੱਸ. ਦੇ ਸੂਬਾ ਪ੍ਰਚਾਰਕ ਰਾਮ ਗੋਪਾਲ ਦੀ ਗੱਡੀ ਨੂੰ ਘੇਰ ਕੇ ਡੰਡਿਆਂ ਨਾਲ ਹਮਲਾ ਕਰਨ ਵਾਲੇ 5 ਅਣਪਛਾਤੇ ਮੁਲਜ਼ਮਾਂ ਖ਼ਿਲਾਫ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਨਸ਼ੇੜੀ ਪਤੀ ਕਾਰਨ ਪਤਨੀ ਨੇ ਛੱਡਿਆ ਸਹੁਰਾ ਘਰ, ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ

PunjabKesari

ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਆਰ. ਐੱਸ. ਐੱਸ. ਦੇ ਸੂਬਾ ਪ੍ਰਚਾਰਕ ਰਾਮ ਗੋਪਾਲ 13 ਅਪ੍ਰੈਲ ਨੂੰ ਪਿੰਡ ਨਿਹਾਲਾ ਲਵੇਰਾ ’ਚ ਦਰਸ਼ਨ ਸਿੰਘ ਦੇ ਘਰ ਗਏ ਸਨ। ਇਸ ਦਾ ਪਤਾ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗਾ ਤਾਂ 200-250 ਦੇ ਕਰੀਬ ਲੋਕ ਉਥੇ ਪਹੁੰਚ ਗਏ ਅਤੇ ਉਨ੍ਹਾਂ ਦਾ ਘਿਰਾਓ ਕੀਤਾ। ਪੁਲਸ ਸੁਰੱਖਿਆ ’ਚ ਉਨ੍ਹਾਂ ਨੂੰ ਉਥੋਂ ਕੱਢਿਆ ਗਿਆ। ਦੇਰਸ਼ਾਮ ਜਦੋਂ ਉਹ ਆਪਣੀ ਗੱਡੀ ’ਚ ਫਿਰੋਜ਼ਪੁਰ ਵੱਲ ਜਾ ਰਹੇ ਸਨ ਤਾਂ ਪਿੰਡ ਬੱਗੇਵਾਲਾ ਕੋਲ ਸਵਿਫਟ ਕਾਰ ’ਚ ਆਏ 5 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਗੱਡੀ ’ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਏ.ਐੱਸ.ਆਈ. ਨੇ ਦੱਸਿਆ ਕਿ ਪੰਜਾਂ ਅਣਪਛਾਤੇ ਹਮਲਾਵਰਾਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'


author

Shyna

Content Editor

Related News