ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Sunday, Dec 24, 2023 - 09:03 PM (IST)

ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਬਠਿੰਡਾ/ਗੋਨਿਆਣਾ ਮੰਡੀ (ਵਰਮਾ,ਗੋਰਾ ਲਾਲ)- ਚੋਰਾਂ ਅਤੇ ਲੁਟੇਰਿਆਂ ’ਤੇ ਨਕੇਲ ਕੱਸਣ ਲਈ ਜ਼ਿਲ੍ਹੇ ਭਰ ’ਚ, ਖਾਸ ਕਰ ਕੇ ਸ਼ਹਿਰ ’ਚ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਚੋਰ ਤੇ ਲੁਟੇਰੇ ਮੌਕਾ ਮਿਲਦਿਆਂ ਹੀ ਲੋਕਾਂ ਦੇ ਘਰਾਂ ’ਚ ਦਾਖ਼ਲ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬੀਤੀ ਰਾਤ ਬਠਿੰਡਾ ’ਚ ਦੇਖਣ ਨੂੰ ਮਿਲਿਆ, ਜਿਸ ’ਚ ਲੁਟੇਰਿਆਂ ਨੇ ਘਰ ’ਚ ਦਾਖਲ ਹੋ ਕੇ ਘਰ ਦੇ ਲੋਕਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ। ਬਾਅਦ ’ਚ ਚਾਹ ਬਣਵਾ ਕੇ ਪੀਤੀ ਅਤੇ ਜਾਂਦੇ ਸਮੇਂ ਲੱਖਾਂ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ।

ਫਿਲਹਾਲ ਇਸ ਅਨੋਖੀ ਚੋਰੀ ਅਤੇ ਲੁੱਟ-ਖੋਹ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਪਰ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਕੜਾਕੇ ਦੀ ਠੰਡ ਅਤੇ ਧੁੰਦ ਦੌਰਾਨ ਸ਼ਹਿਰ ’ਚ ਪਿਛਲੇ 10 ਦਿਨਾਂ ਤੋਂ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ’ਚ 13 ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ, ਜਿਸ ਕਾਰਨ ਉਨ੍ਹਾਂ ਦਾ ਮਨੋਬਲ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਡੌਂਕੀ ਲਾ ਕੇ ਜਾ ਰਹੇ 300 ਭਾਰਤੀਆਂ ਨੂੰ ਫਰਾਂਸ 'ਚ ਰੋਕਿਆ, ਨਿਕਾਰਗੁਆ ਦੀ ਫ਼ਲਾਈਟ 'ਚ ਸੀ ਸਵਾਰ

ਉਕਤ ਘਟਨਾ ਨੇਹੀਆਂਵਾਲਾ ਥਾਣਾ ਅਧੀਨ ਪੈਂਦੇ ਪਿੰਡ ਮਹਿਮਾ ਸਵਾਈ ਦੀ ਹੈ, ਜਿੱਥੇ ਅੱਧੀ ਰਾਤ ਨੂੰ ਲੁਟੇਰਿਆਂ ਨੇ ਘਰ ’ਚ ਦਾਖਲ ਹੋ ਕੇ ਪਰਿਵਾਰ ਦੀ ਕੁੱਟਮਾਰ ਕੀਤੀ, ਚਾਹ ਪੀਤੀ ਅਤੇ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਘਰ ’ਚੋਂ ਹਥਿਆਰ, ਗਹਿਣੇ, ਮੋਬਾਇਲ ਤੇ ਨਕਦੀ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਿੰਡ ’ਚ ਇਕ ਆਰ.ਐੱਮ.ਪੀ. ਡਾਕਟਰ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੁਟੇਰਿਆਂ ਨੇ ਵਿੱਕੀ ਗੌਂਡਰ ਗੈਂਗਸਟਰ ਗਰੁੱਪ ਦੇ ਮੈਂਬਰ ਹੋਣ ਦਾ ਕੀਤਾ ਦਾਅਵਾ
ਸਿਵਲ ਹਸਪਤਾਲ ਗੋਨਿਆਣਾ ’ਚ ਦਾਖ਼ਲ ਲੁੱਟ-ਖੋਹ ਅਤੇ ਕੁੱਟਮਾਰ ਦਾ ਸ਼ਿਕਾਰ ਡਾਕਟਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਉਹ ਘਰ ’ਚ ਸੁੱਤਾ ਪਿਆ ਸੀ। ਇਸੇ ਦੌਰਾਨ ਅੱਧੀ ਰਾਤ ਨੂੰ ਨਕਾਬਪੋਸ਼ ਲੁਟੇਰੇ ਘਰ ’ਚ ਦਾਖ਼ਲ ਹੋਏ ਅਤੇ ਵਿੱਕੀ ਗੌਂਡਰ ਗੈਂਗਸਟਰ ਗਰੁੱਪ ਦੇ ਮੈਂਬਰ ਹੋਣ ਦਾ ਦਾਅਵਾ ਕਰਦਿਆਂ 2 ਲੱਖ ਰੁਪਏ ਦੀ ਮੰਗ ਕੀਤੀ।

ਡਾਕਟਰ ਮੁਤਾਬਕ ਲੁਟੇਰੇ ਇੰਨੇ ਨਿਡਰ ਸਨ ਕਿ ਉਨ੍ਹਾਂ ਨੇ ਠੰਡ ਤੋਂ ਬਚਾਅ ਲਈ ਉਸ ਦੀ ਪਤਨੀ ਨੂੰ ਚਾਹ ਬਣਾਉਣ ਲਈ ਵੀ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ’ਚ ਭੰਨ-ਤੋੜ ਕੀਤੀ ਅਤੇ ਕਰੀਬ 2 ਤੋਲੇ ਸੋਨੇ ਦੇ ਗਹਿਣਿਆਂ ਸਮੇਤ 2 ਮੋਬਾਇਲ ਫੋਨ, 20 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਚੂੜੀਆਂ ਲੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਇਸ ਤੋਂ ਇਲਾਵਾ ਧਮਕੀ ਦਿੱਤੀ ਗਈ ਕਿ ਜੇਕਰ ਮਹਿਮਾ ਸਵਾਈ ਦੇ ਸਿਵਲ ਹਸਪਤਾਲ ਦੀ ਖਸਤਾ ਹਾਲਤ ਇਮਾਰਤ ’ਚ ਆ ਕੇ 2 ਲੱਖ ਰੁਪਏ ਨਾ ਦਿੱਤੇ ਤਾਂ ਉਸ ਦੇ ਪੁੱਤਰ ਨੂੰ ਮਾਰ ਦਿੱਤਾ ਜਾਵੇਗਾ। ਦੂਜੇ ਪਾਸੇ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਘਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News