ਮੋਗਾ ''ਚ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

05/08/2020 1:57:54 AM

ਮੋਗਾ,(ਆਜ਼ਾਦ)- ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਮਹਿਣਾ ਕੋਲ ਇਕ ਸੜ੍ਹਕ 'ਤੇ ਖੜੇ ਟਰੱਕ 'ਚ ਟਕਰਾਉਣ ਨਾਲ ਨੌਜਵਾਨ ਬਿਲਡਰ ਜਤਿੰਦਰ ਸਿੰਘ (29) ਦੀ ਮੌਤ ਹੋ ਗਈ, ਜੋ ਕਿ ਬੱਚੇ ਦੀ ਪਿਤਾ ਵੀ ਸੀ। ਇਸ ਸਬੰਧ 'ਚ ਮਹਿਣਾ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨਿਵਾਸੀ ਲੁਧਿਆਣਾ ਦੇ ਬਿਆਨਾਂ 'ਤੇ Îਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਜੋ ਬਿਲਡਿੰਗ ਬਣਾਉਣ ਦਾ ਕੰਮ ਕਰਦਾ ਸੀ, ਆਪਣੇ ਪਿਤਾ ਅਤੇ ਭਰਾ ਰਾਜਿੰਦਰ ਸਿੰਘ ਨਾਲ ਅਲੱਗ-ਅਲੱਗ ਗੱਡੀਆਂ 'ਚ ਜਗਰਾਓਂ ਆਏ ਸੀ ਪਰ ਉਨ੍ਹਾਂ ਦੇ ਰਿਸ਼ਤੇਦਾਰ ਇਕ ਮੋਗਾ ਰਹਿਣ ਦੇ ਚੱਲਦੇ ਉਕਤ ਸਾਰੇ ਤਿੰਨੋ ਮੋਗਾ ਆ ਗਏ। ਜਦੋਂ ਉਹ ਤਿੰਨੋਂ ਆਪਣੀ-ਆਪਣੀ ਗੱਡੀਆਂ ਵਿਚ ਜਾ ਰਹੇ ਸਨ ਤਾਂ ਮਹਿਣਾ ਤੋਂ ਥੋੜ੍ਹੀ ਦੂਰ ਕਣਕ ਨਾਲ ਭਰਿਆ ਟਰੱਕ ਜੋ ਸੜ੍ਹਕ 'ਤੇ ਖੜਾ ਸੀ, ਨਾਲ ਉਨ੍ਹਾਂ ਦੀ ਕਾਰ ਜਾ ਟਕਰਾਈ। ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਦੇ ਪਰਖਚੇ ਉਡ ਗਏ ਅਤੇ ਜਤਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਣ 'ਤੇ ਉਹ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਪੁੱਛ-ਗਿੱਛ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ 'ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਟਰੱਕ ਚਾਲਕ ਦੀ ਤਲਾਸ਼ ਕਰ ਰਹੀ ਹੈ।

 


Deepak Kumar

Content Editor

Related News