ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਹੋਈ ਮੌਤ

Friday, Jul 03, 2020 - 01:29 AM (IST)

ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਹੋਈ ਮੌਤ

ਸਮਾਣਾ,(ਦਰਦ) : ਸਮਾਣਾ-ਪਟਿਆਲਾ ਸੜਕ 'ਤੇ ਸਥਿਤ ਪਿੰਡ ਸਵਾਜਪੁਰ ਕਕਰਾਲਾ ਨੇੜੇ ਟਮਾਟਰਾਂ ਨਾਲ ਭਰੀ ਪਿਕਅੱਪ ਗੱਡੀ ਦਰੱਖਤ 'ਚ ਜਾ ਵੱਜੀ, ਜਿਸ ਕਾਰਣ ਪਿਕਅੱਪ 'ਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਇਸ ਸਬੰਧੀ ਡਕਾਲਾ ਚੌਕੀ ਦੇ ਐੱਸ. ਆਈ. ਅਤੇ ਮਾਮਲੇ ਦੇ ਜਾਂਚ ਅਧਿਕਾਰੀ ਚਮਨ ਲਾਲ ਨੇ ਦੱਸਿਆ ਕਿ ਵੀਰਵਾਰ ਰਣਜੀਤ ਸਿੰਘ (26) ਪੁੱਤਰ ਪਾਲਾ ਸਿੰਘ ਅਤੇ ਬਲਕਰਨ ਸਿੰਘ (22) ਪੁੱਤਰ ਰੇਸ਼ਮ ਸਿੰਘ ਦੋਵੇਂ ਵਾਸੀ ਬੁਰਜਹਰੀ (ਮਾਨਸਾ) ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਤੋਂ ਪਿਕਅੱਪ ਵਿਚ ਟਮਾਟਰ ਭਰ ਕੇ ਗੁੜਗਾਓਂ ਜਾ ਰਹੇ ਸਨ। ਜਦੋਂ ਸਵੇਰੇ 5 ਵਜੇ ਉਹ ਪਿੰਡ ਸਵਾਜਪੁਰ ਕਕਰਾਲਾ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਪਿਕਅੱਪ ਸਫੈਦੇ ਵਿਚ ਜਾ ਵੱਜੀ, ਜਿਸ ਕਾਰਣ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਕਾਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀ ਚਮਨ ਲਾਲ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰ ਹਵਾਲੇ ਕਰ ਦਿੱਤੀਆਂ ਹਨ।


author

Deepak Kumar

Content Editor

Related News