ਰਾਜ ਸਭਾ ਮੈਂਬਰ ਸੰਦੀਪ ਪਾਠਕ ਪੁੱਜੇ ਹਾਈਕੋਰਟ

Friday, May 08, 2026 - 01:24 PM (IST)

ਰਾਜ ਸਭਾ ਮੈਂਬਰ ਸੰਦੀਪ ਪਾਠਕ ਪੁੱਜੇ ਹਾਈਕੋਰਟ

ਚੰਡੀਗੜ੍ਹ (ਭਾਸ਼ਾ) : ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਹੁਣ ਆਪਣੇ ਖ਼ਿਲਾਫ਼ ਪੰਜਾਬ ’ਚ ਦਰਜ ਕਥਿਤ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੰਦੀਪ ਪਾਠਕ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਪੰਜਾਬ ਸਰਕਾਰ, ਪੰਜਾਬ ਪੁਲਸ ਅਤੇ ਸਬੰਧਿਤ ਏਜੰਸੀਆਂ ਤੋਂ ਇਹ ਪੂਰੀ ਜਾਣਕਾਰੀ ਮੰਗੀ ਹੈ ਕਿ ਉਨ੍ਹਾਂ ਖ਼ਿਲਾਫ਼ ਪੰਜਾਬ ਦੇ ਕਿਹੜੇ-ਕਿਹੜੇ ਪੁਲਸ ਥਾਣੇ ’ਚ, ਕਿਸ ਤਾਰੀਖ਼ ਨੂੰ, ਕਿਹੜੀਆਂ ਧਾਰਾਵਾਂ ਤਹਿਤ ਅਤੇ ਕੁੱਲ ਕਿੰਨੀਆਂ ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ।

ਪਟੀਸ਼ਨ ’ਚ ਪਾਠਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਿਆ ਕਿ ਪੰਜਾਬ ’ਚ ਉਨ੍ਹਾਂ ਖ਼ਿਲਾਫ਼ 2 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕੋਰਟ ਨੂੰ ਕਿਹਾ ਕਿ ਜੇ 2 ਤੋਂ ਇਲਾਵਾ ਕੋਈ ਹੋਰ ਐੱਫ. ਆਈ. ਆਰ. ਵੀ ਦਰਜ ਹੈ ਤਾਂ ਉਸ ਦੀ ਜਾਣਕਾਰੀ ਵੀ ਤੁਰੰਤ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੇ ਸੰਵਿਧਾਨਕ ਅਤੇ ਕਾਨੂੰਨੀ ਹੱਕਾਂ ਦੀ ਸਹੀ ਵਰਤੋਂ ਕਰ ਸਕਣ।
 


author

Babita

Content Editor

Related News