ਡਿੰਪੀ ਢਿੱਲੋਂ ''ਤੇ ਦਰਜ ਮਾਮਲੇ ਸਬੰਧੀ ਵਿਧਾਇਕ ਰਾਜਾ ਵੜਿੰਗ ਨੇ ਮੰਗੀ ਮੁਆਫ਼ੀ, ਕੈਪਟਨ ਨੂੰ ਕੀਤੀ ਇਹ ਅਪੀਲ

Saturday, May 08, 2021 - 06:58 PM (IST)

ਡਿੰਪੀ ਢਿੱਲੋਂ ''ਤੇ ਦਰਜ ਮਾਮਲੇ ਸਬੰਧੀ ਵਿਧਾਇਕ ਰਾਜਾ ਵੜਿੰਗ ਨੇ ਮੰਗੀ ਮੁਆਫ਼ੀ, ਕੈਪਟਨ ਨੂੰ ਕੀਤੀ ਇਹ ਅਪੀਲ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਬੀਤੇ ਦਿਨ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ ਦੇ ਪਿਤਾ ਸਿਵਰਾਜ ਸਿੰਘ ਢਿੱਲੋ ਦੀ ਅੰਤਿਮ ਅਰਦਾਸ ਮੌਕੇ ਘਰ ’ਚ ਹੀ ਹੋਏ ਸਧਾਰਨ ਭੋਗ ਸਮਾਗਮ ਪਾਏ ਗਏ। ਇਸ ਸਬੰਧੀ ਗਿੱਦੜਬਾਹਾ ਪੁਲਸ ਵੱਲੋ ਕੋਰੋਨਾ ਨਿਯਮਾਂ ਸਬੰਧੀ ਮਾਮਲਾ ਦਰਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ

ਇਸ ਦਰਜ ਕੀਤੇ ਪਰਚੇ ਦੀ ਚਾਰੇ ਪਾਸਿਆਂ ਤੋਂ ਹੋ ਰਹੀ ਨਿਖੇਧੀ ਦੇ ਚੱਲਦਿਆਂ ਅੱਜ ਸਵੇਰੇ ਹੀ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਫੇਸਬੁੱਕ ਤੇ ਲਾਈਵ ਹੋਏ ਅਤੇ ਉਨ੍ਹਾਂ ਨੇ ਪਰਿਵਾਰ ਤੋਂ ਮਾਫ਼ੀ ਮੰਗੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਐੱਸ.ਐੱਸ.ਪੀ.ਡੀ. ਸੁਡਰਵਿਲੀ ਅਤੇ ਗਿੱਦੜਬਾਹਾ ਦੇ ਐੱਸ.ਐੱਚ.ਓ. ਤੇ ਕਰਵਾਈ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸਵਰਗੀ ਸਿਵਰਾਜ ਸਿੰਘ ਢਿੱਲੋ ਦੇ ਭੋਗ ਸਮਾਗਮ ਸਬੰਧੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਹਰਦੀਪ ਸਿੰਘ ਡਿੰਪੀ ਢਿੱਲੋ ਵਿਰੁੱਧ ਗਿੱਦੜਬਾਹਾ ਥਾਣੇ ਵਿਖੇ 51 ਨੰਬਰ ਐਫ.ਆਈ.ਆਰ. ਹਰਦੀਪ ਸਿੰਘ ਡਿੰਪੀ ਢਿੱਲੋ ਵਿਰੁੱਧ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Shyna

Content Editor

Related News