ਪੰਜਾਬੀ ਲੇਖਕ ਗੁਰਪ੍ਰੀਤ ਸਹਿਜੀ ਨੂੰ ''ਸਾਹਿਤ ਅਕਾਦਮੀ ਯੁਵਾ ਪੁਰਸਕਾਰ'' ਨਾਲ ਨਵਾਜਿਆ

10/29/2018 4:14:01 PM

ਸ੍ਰੀ ਮੁਕਤਸਰ ਸਾਹਿਬ - 29 ਸਾਲਾ ਪੰਜਾਬੀ ਲੇਖਕ ਗੁਰਪ੍ਰੀਤ ਸਹਿਜੀ ਨੂੰ ਉਨ੍ਹਾਂ ਦੇ ਨਾਵਲ 'ਬਲੋਰਾ' ਲਈ 'ਸਾਹਿਤ ਅਕਾਦਮੀ ਯੁਵਾ ਪੁਰਸਕਾਰ' ਨਾਲ ਨਵਾਜਿਆ ਗਿਆ ਹੈ। ਇਹ ਪੁਰਸਕਾਰ ਮੁਕਤਸਰ ਜ਼ਿਲੇ ਦੇ ਪੰਨੀਵਾਲਾ ਪਿੰਡ ਦੇ ਰਹਿਣ ਵਾਲੇ ਸਹਿਜੀ ਨੂੰ ਸ਼ੁੱਕਰਵਾਰ ਇੰਫਾਲ ਦੇ ਕਬਾਇਲੀ ਖੋਜ ਸੰਸਥਾ ਦੇ ਸਾਹਿਤ ਅਕਾਦਮੀ ਵਲੋਂ ਕਰਵਾਏ ਗਏ ਸਮਾਗਮ 'ਚ ਦਿੱਤਾ ਗਿਆ ਹੈ, ਜਿਸ 'ਚ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈਕ ਵੀ ਦਿੱਤਾ ਗਿਆ। 

ਗੁਰਪ੍ਰੀਤ ਸਹਿਜੀ ਦਾ ਇਹ ਨਾਵਲ 2017 'ਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ ਇਕ ਅਜਿਹੇ ਨੌਜਵਾਨ ਦੀ ਜਿੰਦਗੀ ਨੂੰ ਦਰਸਾਉਂਦਾ ਹੈ, ਜੋ ਹਮੇਸ਼ਾ ਆਪਣੇ ਹਰ ਕੰਮ 'ਚ ਉਸ ਦੇ ਸ਼ਬਦਾਂ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,' ਮੈਂ ਖੁਸ਼ ਹਾਂ ਕਿ ਮੇਰੇ ਨਾਵਲ ਨੂੰ ਇਹ ਪੁਰਸਕਾਰ ਮਿਲਿਆ। ਆਪਣੀਆਂ ਲਿਖਤਾਂ ਦੇ ਜ਼ਰੀਏ, ਮੈਂ ਸਮਾਜ 'ਚ ਦਲੇਰੀ ਦੇ ਮਿਥਿਹਾਸ ਨੂੰ ਤੋੜਨਾ ਚਾਹੁੰਦਾ ਹਾਂ ਕਿਉਂਕਿ ਅੱਜ ਲੋਕ ਜ਼ਿੰਦਗੀ ਅਤੇ ਸਬੰਧਾਂ ਦੀਆਂ ਕੌੜੀਆਂ ਸੱਚਾਈਆਂ ਦਾ ਸਾਹਮਣਾ ਕਰ ਰਹੇ ਹਨ।'' ਉਸ ਨੇ ਕਿਹਾ ਕਿ ਉਸ ਨੇ ਆਪਣੇ ਇਸ ਨਾਵਲ ਨੂੰ ਬਹੁਤ ਹੀ ਵਧੀਆ ਡੰਗ ਨਾਲ ਪੇਸ਼ ਕੀਤਾ ਹੈ। ਉਹ ਚਾਰ ਨਾਵਲ ਲਿਖ ਚੁੱਕਾ ਹੈ। ਉਸ ਨੇ ਆਪਣਾ ਪਹਿਲਾਂ ਨਾਵਲ 12ਵੀਂ ਜਮਾਤ 'ਚ ਲਿਖਿਆ ਸੀ ਅਤੇ ਬਹੁਤ ਸਾਰੇ ਡਾਇਰੈਕਟਰ ਮੇਰੇ ਨਾਵਲਾਂ 'ਤੇ ਫਿਲਮ ਬਣਾਉਣਾ ਚਾਹੁੰਦੇ ਹਨ।


Related News