ਪੰਜਾਬ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕੇਂਦਰ ਤੋਂ 500 ਕਰੋੜ ਰੁਪਏ ਦੀ ਕਰੇਗਾ ਮੰਗ
Tuesday, Jan 23, 2024 - 12:42 PM (IST)
ਚੰਡੀਗੜ੍ਹ- ਵਿਕਾਸ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਖੇਤੀਬਾੜੀ ਵਿਭਾਗ ਨੇ ਇਸ ਸਾਲ ਅਕਤੂਬਰ ਅਤੇ ਨਵੰਬਰ ਦੇ ਫ਼ਸਲੀ ਮਹੀਨਿਆਂ ਵਿੱਚ ਝੋਨੇ ਦੀ ਪਰਾਲੀ ਦੇ ਇਨ-ਸੀਟੂ ਅਤੇ ਐਕਸ-ਸੀਟੂ ਪ੍ਰਬੰਧਨ ਲਈ ਕੇਂਦਰ ਤੋਂ 500 ਕਰੋੜ ਰੁਪਏ ਦੀ ਗ੍ਰਾਂਟ ਮੰਗਣ ਦਾ ਫ਼ੈਸਲਾ ਕੀਤਾ ਹੈ। ਇਹ ਮੰਗ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐੱਮ) ਲਈ ਕਾਰਜ ਯੋਜਨਾ ਦੇ ਹਿੱਸੇ ਵਜੋਂ ਤਿਆਰ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਨੇ 2018 ਤੋਂ ਸੀਆਰਐੱਮ ਪ੍ਰੋਗਰਾਮ ਨੂੰ ਫੰਡ ਦੇਣਾ ਸ਼ੁਰੂ ਕੀਤਾ ਸੀ ਅਤੇ 2022 ਤੱਕ ਇਸ ਨੂੰ ਕੇਂਦਰ ਦੁਆਰਾ 100% ਸਬਸਿਡੀ ਦਿੱਤੀ ਜਾਂਦੀ ਸੀ, ਪਰ ਪਿਛਲੇ ਸੀਜ਼ਨ ਤੋਂ ਮਾਪਦੰਡ ਬਦਲ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਪਿਛਲੇ ਸੀਜ਼ਨ 'ਚ ਕੇਂਦਰ ਨੇ 350 ਕਰੋੜ ਰੁਪਏ ਮਨਜ਼ੂਰ ਕੀਤੇ ਸਨ, ਜਿਸ ਵਿੱਚੋਂ ਰਾਜ ਨੇ 140 ਕਰੋੜ ਰੁਪਏ ਦਾ ਯੋਗਦਾਨ ਪਾਇਆ ਸੀ, ਜਦੋਂ ਕਿ ਕੇਂਦਰ ਸਰਕਾਰ ਨੇ ਬਾਕੀ ਦਾ ਯੋਗਦਾਨ ਪਾਇਆ ਸੀ। 2018-2022 ਤੱਕ ਪੰਜਾਬ ਦੇ ਕਿਸਾਨਾਂ ਨੂੰ ਮਸ਼ੀਨਾਂ ਖ਼ਰੀਦਣ ਲਈ ਕੁੱਲ 1,370 ਕਰੋੜ ਰੁਪਏ ਦਿੱਤੇ ਗਏ ਸਨ। ਕਿਸਾਨਾਂ ਨੂੰ ਕੁੱਲ ਮਿਲਾ ਕੇ 1.17 ਲੱਖ ਮਸ਼ੀਨਾਂ ਵੰਡੀਆਂ ਗਈਆਂ। ਪਿਛਲੇ ਸਾਲ ਕਿਸਾਨਾਂ ਨੂੰ 23,000 ਮਸ਼ੀਨਾਂ ਦਿੱਤੀਆਂ ਗਈਆਂ ਸਨ। ਖੇਤੀਬਾੜੀ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਅਸੀਂ ਇਨ-ਸੀਟੂ ਪ੍ਰਬੰਧਨ ਲਈ ਫੰਡਾਂ ਦੀ ਮੰਗ ਕਰ ਰਹੇ ਹਾਂ ਅਤੇ ਇਸ ਵਾਰ ਐਕਸ-ਸੀਟੂ ਮੈਨੇਜਮੈਂਟ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਇਸ ਲਈ ਯੋਜਨਾ ਉਸੇ ਅਨੁਸਾਰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸੀਜ਼ਨ ਲਈ ਸੂਬਾ ਸਰਕਾਰ ਪਿਛਲੇ ਸੀਜ਼ਨ ਨਾਲੋਂ ਵੱਧ ਮਸ਼ੀਨਾਂ ਲਈ ਕਾਰਜ ਯੋਜਨਾ ਬਣਾਏਗੀ।
ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ
ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਸਾਲ ਸੂਬਾ ਸਰਕਾਰ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 2023 'ਚ 19 ਲੱਖ ਏਕੜ ਪਰਾਲੀ ਸਾੜ੍ਹੀ ਗਈ ਸੀ, ਜੋ ਕਿ 2022 'ਚ 15 ਲੱਖ ਏਕੜ ਪਰਾਲੀ ਸਾੜਨ ਦੇ ਮੁਕਾਬਲੇ 26% ਵੱਧ ਹੈ। ਝੋਨੇ ਦੀ ਫ਼ਸਲ ਦੇ ਸੀਜ਼ਨ 'ਚ ਲਗਭਗ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ, ਜਿਸ ਵਿੱਚ ਪ੍ਰੀਮੀਅਮ ਖੁਸ਼ਬੂਦਾਰ ਬਾਸਮਤੀ ਕਿਸਮ ਦੀ 3.3 ਮਿਲੀਅਨ ਟਨ ਪਰਾਲੀ ਵੀ ਸ਼ਾਮਲ ਹੈ। ਕੁੱਲ ਝੋਨੇ ਦੀ ਪਰਾਲੀ 'ਚੋਂ ਰਾਜ ਸਰਕਾਰ ਵੱਖ-ਵੱਖ ਇਨ-ਸੀਟੂ ਪ੍ਰਬੰਧਨ ਉਪਾਵਾਂ ਦੁਆਰਾ ਲਗਭਗ 11.5 ਮਿਲੀਅਨ ਟਨ ਅਤੇ ਐਕਸ-ਸੀਟੂ ਵਿਧੀ ਦੁਆਰਾ 4.67 ਮਿਲੀਅਨ ਟਨ ਦਾ ਪ੍ਰਬੰਧਨ ਕਰਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵਾਪਰੀ ਵੱਡੀ ਘਟਨਾ, ਘਰ ’ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8