ਪੰਜਾਬ ਪੁਲਸ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ

Monday, May 02, 2022 - 12:33 AM (IST)

ਪੰਜਾਬ ਪੁਲਸ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ

ਲੁਧਿਆਣਾ-ਮਾਨ ਸਰਕਾਰ ਨੇ ਸੂਬੇ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਥੇ ਸਖ਼ਤੀ ਕੀਤੀ ਹੋਈ ਹੈ, ਉਥੇ ਲੁਧਿਆਣਾ 'ਚ ਇਕ ਪੰਜਾਬ ਪੁਲਸ ਦੇ ਮੁਲਾਜ਼ਮ ਨੂੰ 200 ਰੁਪਏ ਰਿਸ਼ਵਤ ਲੈਂਦਿਆਂ ਲੋਕਾਂ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਦ ਉਕਤ ਮੁਲਾਜ਼ਮ ਨੂੰ ਪਤਾ ਚਲਿਆ ਕਿ ਉਸ ਦੀ ਵੀਡੀਓ ਵੀ ਬਣ ਰਹੀ ਹੈ ਤਾਂ ਉਸ ਨੇ ਮੌਕੇ ਤੋਂ ਭੱਜਣਾ ਹੀ ਬਿਹਤਰ ਸਮਝਿਆ।

ਇਹ ਵੀ ਪੜ੍ਹੋ : ਭਾਰਤ ਤੇ UAE ਵਿਚਾਲੇ ਹੋਇਆ ਮੁਕਤ ਵਪਾਰ ਸਮਝੌਤਾ

ਹਾਲਾਂਕਿ ਫੜ੍ਹੇ ਜਾਣ ਤੋਂ ਬਾਅਦ ਵੀਡੀਓ 'ਚ ਉਕਤ ਮੁਲਾਜ਼ਮ ਮੁਆਫ਼ੀ ਮੰਗਦਾ ਵੀ ਨਜ਼ਰ ਆਉਂਦਾ ਹੈ ਪਰ ਕਿਤੇ ਨਾ ਕਿਤੇ ਪੁਲਸ ਅਜੇ ਭ੍ਰਿਸ਼ਟਾਚਾਰ ਨੂੰ ਲੈ ਕੇ ਗੰਭੀਰ ਨਹੀਂ ਹੈ। ਸੋਸ਼ਲ ਮੀਡੀਆ 'ਤੇ ਉਕਤ ਮੁਲਾਜ਼ਮ ਦੀ ਵੀਡੀਓ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ : ਜਲੰਧਰ : PPR ਮਾਰਕੀਟ ਦੇ ਰੈਸਟੋਰੈਂਟ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News