ਪੰਜਾਬ ਸਰਕਾਰ ਕਿਸੇ ਨੂੰ ਖਾਲੀ ਪੇਟ ਨਹੀਂ ਸੌਣ ਦੇਵੇਗੀ : ਪ੍ਰੇਮ ਮਿੱਤਲ

Sunday, May 24, 2020 - 11:10 PM (IST)

ਪੰਜਾਬ ਸਰਕਾਰ ਕਿਸੇ ਨੂੰ ਖਾਲੀ ਪੇਟ ਨਹੀਂ ਸੌਣ ਦੇਵੇਗੀ : ਪ੍ਰੇਮ ਮਿੱਤਲ

ਮਾਨਸਾ, (ਜੱਸਲ)- ਪੰਜਾਬ ਸਰਕਾਰ ਵਲੋਂ ਲਾਕਡਾਊਨ ਤਹਿਤ ਕਿਸੇ ਵੀ ਗਰੀਬ ਪਰਿਵਾਰ ਨੂੰ ਖਾਲੀ ਪੇਟ ਨਹੀਂ ਸੌਣ ਦਿੱਤਾ ਜਾ ਰਿਹਾ। ਜਿਸ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਪੰਜਾਬ ’ਚ ਗਰੀਬ ਪਰਿਵਾਰਾਂ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਗਰੀਬ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਵੰਡਦਿਆਂ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਜਲਦ ਹੀ ਕੋਰੋਨਾ ਮੁਕਤ ਹੋ ਜਾਵੇਗਾ। ਲੋਕਾਂ ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਜ਼ਰੂਰੀ ਕੰਮ ’ਤੇ ਹੀ ਘਰੋਂ ਬਾਹਰ ਨਿਕਲਣ ਅਤੇ ਘਰੋਂ ਨਿਕਲਦੇ ਸਮੇਂ ਮਾਸਕ ਪਹਿਨਣਾ ਨਾ ਭੁੱਲਣ। ਇਸ ਮੌਕੇ ਪੰਜਾਬ ਅਗਰਵਾਲ ਸਭਾ ਦੇ ਮੀਤ ਪ੍ਰਧਾਨ ਅਸ਼ੋਕ ਗਰਗ, ਅਗਰਵਾਲ ਸਭਾ ਦੇ ਸ਼ਹਿਰੀ ਪ੍ਰਧਾਨ ਪ੍ਰਸ਼ੋਤਮ ਬਾਂਸਲ, ਸਮਾਜ ਸੇਵੀ ਮਾ. ਤੀਰਥ ਸਿੰਘ ਮਿੱਤਲ, ਮਾ. ਰੁਲਦੂ ਰਾਮ ਬਾਂਸਲ, ਪ੍ਰੇਮ ਨਾਥ ਕਾਟੀ, ਕ੍ਰਿਸ਼ਨ ਫੱਤਾ ਆਦਿ ਹਾਜ਼ਰ ਸਨ।


author

Bharat Thapa

Content Editor

Related News