Punjab Result 2022: ਫ਼ਤਹਿਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਲਖਵੀਰ ਸਿੰਘ ਰਾਏ ਨੇ ਜਿੱਤ ਕੀਤੀ ਦਰਜ

Thursday, Mar 10, 2022 - 03:25 PM (IST)

Punjab Result 2022: ਫ਼ਤਹਿਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਲਖਵੀਰ ਸਿੰਘ ਰਾਏ ਨੇ ਜਿੱਤ ਕੀਤੀ ਦਰਜ

ਫ਼ਤਹਿਗੜ੍ਹ ਸਾਹਿਬ- ਪੰਜਾਬ ਦੀਆਂ 117 ਮੈਂਬਰੀ ਪੰਜਾਬ ਵਿਧਾਨ ਸਭਾ ਲਈ ਬੀਤੀ 20 ਫਰਵਰੀ ਨੂੰ ਹੋਈਆਂ ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ 8 ਵਜੇ ਸ਼ੁਰੂ ਹੋਈ। ਉਥੇ ਹੀ ਫ਼ਤਹਿਗੜ੍ਹ ਸਾਹਿਬ ਤੋਂ 'ਆਪ' ਦੇ ਉਮੀਦਵਾਰ ਲਖਵੀਰ ਸਿੰਘ ਰਾਏ 57363 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵਲੋਂ 2 ਵਾਰ ਵਿਧਾਇਕ ਰਹੇ ਕੁਲਜੀਤ ਸਿੰਘ ਨਾਗਰਾ 25412 ਵੋਟਾਂ ਨਾਲ ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਚੀਮਾ 1082 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਤੋਂ ਸਰਬਜੀਤ ਸਿੰਘ ਮੱਖਣ, ਭਾਜਪਾ ਵਲੋਂ ਦੀਦਾਰ ਸਿੰਘ ਭੱਟੀ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਗੁਰਵਿੰਦਰ ਸਿੰਘ ਜੁਗਨੀ ਚੋਣ ਮੈਦਾਨ ’ਚ ਸਨ।

ਇਸ ਵਾਰ ਇਸ ਵਿਧਾਨ ਸਭਾ ਹਲਕੇ ਵਿਚ ਵੋਟਰਾਂ ਦੀ ਕੁੱਲ ਗਿਣਤੀ 161754 ਹੈ, ਜਿਨ੍ਹਾਂ 'ਚ 76958 ਪੁਰਸ਼, 84793 ਬੀਬੀਆਂ ਅਤੇ 3 ਥਰਡ ਜੈਂਡਰ ਹਨ। ਜ਼ਿਕਰਯੋਗ ਹੈ ਕਿ ਸੂਬੇ ਦੇ 66 ਥਾਵਾਂ 'ਤੇ 117 ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਹਰੇਕ ਗਿਣਤੀ ਕੇਂਦਰ ’ਤੇ ਮੀਡੀਆ ਸੈਂਟਰ ਬਣਾਏ ਗਏ ਹਨ, ਜਿੱਥੇ ਪੱਤਰਕਾਰਾਂ ਨੂੰ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।


author

cherry

Content Editor

Related News