ਨੋਟਬੰਦੀ ਵਿਰੁੱਧ ਕਾਂਗਰਸੀਅਾਂ ਕਾਲੀਅਾਂ ਪੱਟੀਅਾਂ ਬੰਨ੍ਹ ਕੇ ਕੀਤਾ ਰੋਸ ਮਾਰਚ

Saturday, Nov 10, 2018 - 06:46 AM (IST)

ਨੋਟਬੰਦੀ ਵਿਰੁੱਧ ਕਾਂਗਰਸੀਅਾਂ ਕਾਲੀਅਾਂ ਪੱਟੀਅਾਂ ਬੰਨ੍ਹ ਕੇ ਕੀਤਾ ਰੋਸ ਮਾਰਚ

ਪਟਿਆਲਾ, (ਰਾਜੇਸ਼, ਜੋਸਨ)- ਦੇਸ਼ ਵਿਚੋਂ ਕਾਲੇ ਧਨ ਨੂੰ ਖ਼ਤਮ ਕਰਨ ਦੇ ਨਾਂ ’ਤੇ ਕੀਤੀ ਗਈ ਨੋਟਬੰਦੀ ਦਾ ਦੂਜਾ ਸਾਲ ਪੂਰਾ ਹੋਣ ’ਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਅਤੇ ਸ਼ਹਿਰੀ ਪਟਿਆਲਾ ਨੇ ਅੱਜ ਜ਼ਿਲਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਵਿਧਇਕ ਰਾਜਪੁਰਾ ਅਤੇ ਸ਼ਹਿਰੀ ਪ੍ਰਧਾਨ ਪੀ. ਕੇ. ਪੁਰੀ ਦੀ ਸਾਂਝੀ ਅਗਵਾਈ ਹੇਠ ਇਥੇ ਫੁਹਾਰਾ ਚੌਕ ਤੋਂ ਲੀਲਾ ਭਵਨ ਚੌਕ ਤੱਕ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕੀਤਾ। ਫੁਹਾਰਾ ਚੌਕ ਵਿਖੇ ਸਥਿਤ ਜ਼ਿਲਾ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਕੀਤੀ ਰੋਸਮਈ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ, ਲੋਕ-ਮਾਰੂ ਅਤੇ ਦੇਸ਼-ਵਿਰੋਧੀ ਸਰਕਾਰ ਕਰਾਰ ਦਿੰਦਿਆਂ ਸੀਨੀਅਰ ਕਾਂਗਰਸੀ ਬੁਲਾਰਿਆਂ ਨੇ ਦੇਸ਼ ਦੇ ਰਾਸ਼ਟਰਪਤੀ ਤੋਂ ਮੋਦੀ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ। ਨੋਟਬੰਦੀ ਖ਼ਿਲਾਫ਼ ਵਿਰੋਧ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਦੇ ਇਸ ਵਿਸ਼ਾਲ ਰੋਸ ਮਾਰਚ ਨੇ ਲੀਲਾ ਭਵਨ ਵਿਖੇ ਪੁੱਜ ਕੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਪਰੇ ਨੂੰ ਮੋਦੀ ਸਰਕਾਰ ਬਰਖਾਸਤ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਇਕ ਮੰਗ-ਪੱਤਰ ਸੌਂਪਿਆ।  ਇਸ ਮੌਕੇ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਪੀ. ਕੇ. ਪੁਰੀ, ਵਿਧਾਇਕ ਸ਼ੁਤਰਾਣਾ ਨਿਰਮਲ ਸਿੰਘ ਸ਼ੁਤਰਾਣਾ, ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਹਰਿੰਦਰਪਾਲ ਸਿੰਘ ਹੈਰੀਮਾਨ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਸੋਨੂੰ ਸੰਗਰ, ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ, ਮਹਿਲਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬੀਬੀ ਕਿਰਨ ਢਿੱਲੋਂ, ਯੂਥ ਕਾਂਗਰਸ ਪ੍ਰਧਾਨ ਕੌਂਸਲਰ ਸੰਦੀਪ ਮਲਹੋਤਰਾ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਦੇ ਆਗੂ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਨੋਟਬੰਦੀ ਦੇ ਝੰਜੋਡ਼ੇ ਲੋਕ 2 ਸਾਲਾਂ ਦੇ ਅਰਸੇ ਮਗਰੋਂ ਵੀ ਨਹੀਂ ਸੰਭਲੇ। ਇਹ ਮੋਦੀ ਸਰਕਾਰ ਦਾ ਬਿਨਾਂ ਵਿਚਾਰੇ ਲਾਗੂ ਕੀਤਾ ਗਿਆ ਹੁਣ ਤੱਕ ਦਾ ਸੱਭ ਤੋਂ ਵੱਡਾ ਗ਼ਲਤ ਤੇ ਲੋਕ-ਮਾਰੂ ਫੈਸਲਾ ਸੀ। ਇਸ ਦੇ ਸਿੱਟੇ ਹੁਣ ਸਪੱਸ਼ਟ ਨਜ਼ਰ ਆਉਣ ਲੱਗ ਪਏ ਹਨ। ਦੇਸ਼ ਦੀ ਆਰਥਕਤਾ ਤਬਾਹ ਹੋ ਗਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਡਿੱਗ ਰਿਹਾ ਹੈ। ਸਿੱਟੇ ਵਜੋਂ ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਹੋਰ ਲੋਡ਼ੀਂਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀਂ ਚਡ਼੍ਹ ਗਈਆਂ ਹਨ। ਗਰੀਬ ਅਤੇ ਮੱਧਵਰਗੀ ਲੋਕਾਂ ਦਾ ਲੱਕ ਟੁੱਟ ਚੁੱਕਾ ਹੈ। ਸ਼੍ਰੀ ਕੰਬੋਜ ਨੇ ਕਿਹਾ ਕਿ ਲੋਕਾਂ ਦੀ ਇਸ ਯੋਜਨਾਬੱਧ ਲੁੱਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ। ਇਸ ਲਈ ਉਨ੍ਹਾਂ ਦੀ ਅਗਵਾਈ ਹੇਠਲੀ ਇਸ ਲੋਕ-ਮਾਰੂ ਤੇ ਨਿਕੰਮੀ ਸਰਕਾਰ ਨੂੰ ਦੇਸ਼ ਦੇ ਰਾਸ਼ਟਰਪਤੀ ਤੁਰੰਤ ਬਰਖਾਸਤ ਕਰਨ। ਸ਼ਹਿਰੀ ਪ੍ਰਧਾਨ ਪੀ. ਕੇ. ਪੁਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਇਸ ਲੁੱਟ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਦੀ ਹੋਈ ਮੰਗ ਕਰਦੀ ਹੈ ਕਿ ਮੋਦੀ ਸਰਕਾਰ ਨੂੰ ਤੁਰੰਤ ਚਲਦਾ ਕੀਤਾ ਜਾਵੇ ਤਾਂ ਕਿ ਦੇਸ਼ ਨੂੰ ਹੋਰ ਤਬਾਹੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਲੇ ਧਨ ਨੂੰ ਮੁੱਦਾ ਬਣਾ ਕੇ ਮੋਦੀ ਸਰਕਾਰ ਵੱਲੋਂ ਲਏ ਗਏ ਨੋਟਬੰਦੀ ਦੇ ਗ਼ਲਤ ਫੈਸਲੇ ਨੇ ਮਹਿੰਗਾਈ ਵਧਾ ਕੇ ਗਰੀਬਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਇਸ ਦੌਰਾਨ ਮੇਅਰ ਸੰਜੀਵ ਸ਼ਰਮਾ ਨੇ ਕਿਹਾ ਕਿ ਨੋਟਬੰਦੀ ਦੇਸ਼ ਦਾ ਬੀ. ਜੀ. ਪੀ. ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਸਾਬਤ ਹੋਇਆ ਹੈ। ਇਸ ਦੇ ਅਣਕਿਆਸੇ ਨਤੀਜੇ ਨਿਕਲ ਰਹੇ ਹਨ। ਸਭ ਤੋਂ ਮਾਡ਼ਾ ਪ੍ਰਭਾਵ ਦੇਸ਼ ਦੇ ਗਰੀਬਾਂ, ਮੱਧਵਰਗੀ ਪਰਿਵਾਰਾਂ ਸਮੇਤ ਕਿਸਾਨਾਂ, ਵਪਾਰੀਆਂ, ਕਿਰਤੀਆਂ ਤੇ ਉੱਦਮੀਆਂ ਸਮੇਤ ਸਭ ਤਰ੍ਹਾਂ ਦੇ ਲੋਕਾਂ ’ਤੇ ਪਿਆ। ਉਨ੍ਹਾਂ ਕਿਹਾ ਕਿ ਭਾਰਤ ਜਿੱਥੇ ਦੁਨੀਆ ਦੇ ਵੱਡੇ ਮੁਲਕਾਂ ਨਾਲ ਮੁਕਾਬਲਾ ਕਰਦਾ ਸੀ, ਮੋਦੀ ਸਰਕਾਰ ਦੇ ਇਸ ਗ਼ਲਤ ਫੈਸਲੇ ਨੇ ਦੇਸ਼ ਦੇ ਅਰਥਚਾਰੇ ਸਮੇਤ ਦੇਸ਼ ਦੇ ਅਕਸ ਨੂੰ ਵੀ ਨੂੰ ਢਾਅ ਲਾਈ ਹੈ। ਨੋਟਬੰਦੀ ਦੇ ਅੱਜ ਦੇ ਇਸ ਰੋਸ ਮੁਜ਼ਾਹਰੇ ਦੌਰਾਨ ਜ਼ਿਲਾ ਪਟਿਆਲਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਆਗੂ ਅਤੇ ਵਰਕਰਾਂ ਸਮੇਤ ਬਲਾਕ ਕਾਂਗਰਸ ਪ੍ਰਧਾਨ ਕੇ. ਕੇ. ਮਲਹੋਤਰਾ, ਅਸ਼ਵਨੀ ਕੁਮਾਰ ਬੱਤਾ, ਸੁਖਦੇਵ ਮਹਿਤਾ, ਐਡ. ਹਰਵਿੰਦਰ ਸ਼ੁਕਲਾ, ਰਵਿੰਦਰ ਟੋਨੀ, ਗਿੰਨੀ ਨਾਗਪਾਲ, ਕੌਂਸਲਰ ਵਿਜੇ ਕੂਕਾ, ਅਤੁਲ ਜੋਸ਼ੀ, ਸ਼ੇਰੂ ਪੰਡਿਤ, ਗੋਪੀ ਰੰਗੀਲਾ, ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਕੌਂਸਲਰ ਰਿਚੀ ਡਕਾਲਾ, ਹਰਮੇਸ਼ ਗੋਇਲ, ਬਿੱਲੂ ਬੇਦੀ, ਅਨੁਜ ਖੋਸਲਾ, ਰੂਪ ਕੁਮਾਰ, ਭੁੱਟੋ ਬਾਜਵਾ, ਚਿਮਨ ਲਾਲ ਕਲਵਾਣੂ, ਰਾਜੇਸ਼ ਘਾਰੂ, ਬਲਵਿੰਦਰਪਾਲ ਸ਼ਰਮਾ, ਜਸਵਿੰਦਰ ਜਰਗੀਆ, ਕੌਂਸਲਰ ਰਾਜੇਸ਼ ਸ਼ਰਮਾ, ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਮੈਂਬਰਾਂ ਸਮੇਤ ਨਗਰ ਨਿਗਮ ਪਟਿਆਲਾ ਦੇ ਕੌਂਸਲਰ ਵੀ ਵੱਡੀ ਗਿਣਤੀ ’ਚ ਮੌਜੂਦ ਸਨ।
PunjabKesari
ਯੂਥ ਐਂਡ ਸਪੋਰਟਸ ਕਲੱਬਜ਼ ਸੈੈੱਲ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
ਪਟਿਆਲਾ, (ਜੋਸਨ)- ਯੂਥ ਐਂਡ ਸਪੋਰਟਸ ਕਲੱਬਜ਼ ਸੈੈੱਲ ਪੰਜਾਬ ਕਾਂਗਰਸ ਵੱਲੋਂ ਸੂਬਾ ਚੇਅਰਮੈਨ ਸੰਜੇਇੰਦਰ ਸਿੰਘ ਬੰਨੀ ਚਹਿਲ ਦੀ ਸਰਪ੍ਰਸਤੀ ਅਤੇ ਦਫਤਰ ਇੰਚਾਰਜ ਪਰਮਿੰਦਰ ਭਲਵਾਨ ਦੀ ਅਗਵਾਈ ਹੇਠ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਸਬੰਧੀ ‘ਕਾਲਾ ਦਿਵਸ’ ਮਨਾਇਆ ਗਿਆ। ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਥ ਐਂਡ ਸਪੋਰਟਸ ਕਲੱਬਜ਼ ਸੈੈੱਲ ਪੰਜਾਬ ਕਾਂਗਰਸ ਦੇ ਦਫਤਰ ਇੰਚਾਰਜ ਪਰਮਿੰਦਰ ਭਲਵਾਨ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਨੋਟਬੰਦੀ ਦਾ ਫੈਸਲਾ ਲਿਆ ਸੀ, ਉਸ ਨੂੰ ਭਾਰਤ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਨੋਟਬੰਦੀ ਕਾਰਨ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਆਰਥਕ ਨੁਕਸਾਨ ਹੋਇਆ। ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ। ਮੋਦੀ ਸਰਕਾਰ ਨੇ ਵਿਦੇਸ਼ਾਂ ਵਿਚ ਪਿਆ ਕਾਲਾ ਧਨ ਲੈ ਕੇ ਆਉਣ ਦੀ ਗੱਲ ਕਹੀ ਸੀ। ਕਾਲਾ ਧਨ ਵਿਦੇਸ਼ਾਂ ਤੋਂ ਤਾਂ ਨਹੀਂ ਆਇਆ ਸਗੋਂ ਮੋਦੀ ਸਰਕਾਰ ਦੇ ਚਹੇਤੇ ਬਿਜ਼ਨੈੱਸਮੈਨ ਭਾਰਤ ਦਾ ਕਰੋਡ਼ਾਂ ਅਰਬਾਂ ਰੁਪਿਆ ਜ਼ਰੂਰ ਲੈ ਗਏ ਅਤੇ ਵਿਦੇਸ਼ ਭੱਜ ਗਏ।  ਇਸ ਮੌਕੇ ਮੱਖਣ ਰੌਂਗਲਾ, ਕਾਕਾ ਸਿੱਧੂਵਾਲ, ਹਰਦੇਵ ਸਿੰਘ, ਤੇਜਿੰਦਰ ਬਿੱਲਾ ਸਾਹੀਵਾਲ, ਸਤਿਗੁਰੂ ਸ਼ੇਰਗਿੱਲ, ਹਰਵਿੰਦਰ ਚਲੈਲਾਂ, ਨਿਰਭੈ ਸਾਈਵਾਲ, ਗੁਰਤੇਜ ਬੋਪਾਰਾਏ, ਇੰਦਰਜੀਤ ਰਾਮਗਡ਼੍ਹ, ਲਾਲ ਸਿੰਘ ਥੂਹੀ, ਮਹੇਸ਼ ਅਬਲੋਵਾਲ, ਮੁਨੀਸ਼ ਮਿੱਤਲ ਅਤੇ ਹੋਰ ਨੌਜਵਾਨ ਹਾਜ਼ਰ ਸਨ।


Related News