ਸ੍ਰੀ ਮੁਕਤਸਰ ਸਾਹਿਬ : ਪੁਲਸ ਨੇ ਇਕ ਹਫ਼ਤੇ ‘ਚ ਕੁੱਲ 47 ਮੁਕੱਦਮੇ ਦਰਜ ਕਰਕੇ 97 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

07/19/2022 6:24:50 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ , ਖੁਰਾਣਾ) : ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਮੁਖੀ ਧਰੁਮਨ ਐੱਚ. ਨਿੰਬਾਲੇ, ਆਈ.ਪੀ.ਐੱਸ. ਵੱਲੋਂ ਨਸ਼ਾ ਤਸਕਰਾਂ ਤੇ ਨਕੇਲ ਕਸਦਿਆਂ ਜ਼ਿਲ੍ਹਾ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ, ਨਾਕਾਬੰਦੀਆਂ ਅਤੇ ਨਸ਼ੇ ਤੋਂ ਪ੍ਰਭਾਵਿਤ ਵੱਖ-ਵੱਖ ਏਰੀਆ ਵਿੱਚ ਕਾਰਡਨ ਐਂਡ ਸਰਚ ਅਪ੍ਰੇਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਨਤੀਜੇ ਵਜੋਂ ਕਰੀਬ ਹਫ਼ਤੇ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਥਾਣਿਆਂ ਵਿੱਚ ਐੱਨ.ਡੀ.ਪੀ.ਐੱਸ.ਐਕਟ ਦੇ ਕੁੱਲ 47 ਮੁਕੱਦਮੇ ਦਰਜ ਕਰਕੇ, 97 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।

ਜ਼ਿਲ੍ਹਾ ਪੁਲਸ ਮੁਖੀ ਧਰੁਮਨ ਐੱਚ. ਨਿੰਬਾਲੇ, ਆਈ.ਪੀ.ਐੱਸ. ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਕਾਬੂ ਕੀਤੇ ਗਏ ਉਕਤ 97 ਨਸ਼ਾ ਤਸਕਰਾਂ ਪਾਸੋਂ 18,537 ਨਸ਼ੀਲੀਆਂ ਗੋਲੀਆਂ, 54.250 ਕਿਲੋ ਭੁੱਕੀ, 200 ਗ੍ਰਾਮ ਅਫੀਮ, 209 ਗ੍ਰਾਮ ਪਾਊਡਰ, 91 ਗ੍ਰਾਮ ਹੈਰੋਇਨ, 3,01,800/- ਡਰੱਗ ਮਨੀ, 1 ਪਿਸਤੋਲ ਦੇਸੀ, 1 ਕਾਰ, 1 ਮੋਟਰਸਾਈਕਲ ਅਤੇ 05 ਮੋਬਾਇਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਵਿੱਚ ਕੁੱਲ 11 ਮੁਕੱਦਮੇ ਕਮਰਸ਼ੀਅਲ ਮਾਤਰਾ ਦੇ ਦਰਜ ਕੀਤੇ ਗਏ ਹਨ।

ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀ ਦਿਨੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਨਕਲੀ ਡਰੱਗ ਤਿਆਰ ਬਣਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦਿਆਂ, ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਪਤਾਸੇ ਦਾ ਭੋਰ, ਵਾਸ਼ਿੰਗ ਸੋਡਾ, ਨਦੀਨ ਨਾਸ਼ਕ (ਤਰਲ ਅਤੇ ਪਾਊਡਰ) ਨੂੰ ਮਿਲਾ ਕੇ ਨਕਲੀ ਹੈਰੋਇਨ ਤਿਆਰ ਕਰਦੇ ਸਨ। ਇਨ੍ਹਾਂ ਵਿਅਕਤੀਆਂ ਪਾਸੋਂ ਤਿਆਰ ਕੀਤਾ ਗਿਆ 30 ਗ੍ਰਾਮ ਨਸ਼ੀਲਾ ਪਦਾਰਥ, ਅੱਧ ਤਿਆਰ 140 ਗ੍ਰਾਮ ਨਸੀਲਾ ਪਦਾਰਥ, 2107.540 Gm ATLANTIS 160 G Selective Herbicide Powder,  2600 ML ATLANTIS Surfactant (Liquid) ਬਰਾਮਦ ਹੋਇਆ।

ਜ਼ਿਲ੍ਹਾ ਪੁਲਸ ਮੁਖੀ ਵੱਲੋਂ ਕਿਹਾ ਗਿਆ ਕਿ ਭਵਿੱਖ ਵਿੱਚ ਵੀ ਨਸ਼ਾ ਤਸਕਰਾਂ ਖਿਲਾਫ ਸਖ਼ਤੀ ਨਾਲ ਕਾਰਵਾਈ ਜਾਰੀ ਰਹੇਗੀ, ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਪਬਲਿਕ ਤੋਂ ਵੀ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਾਡੇ ਜਿਲ੍ਹਾ ਪੁਲਿਸ ਦੇ ਹੈਲਪਲਾਇਨ ਨੰਬਰ 112, 80549-42100 ਪਰ ਦਿੱਤੀ ਜਾਵੇ, ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News