ਦੜਾ-ਸੱਟਾ ਲਾਉਂਦੇ ਸਮੇਂ ਵਿਅਕਤੀ ਗ੍ਰਿਫ਼ਤਾਰ

Sunday, Sep 08, 2024 - 06:37 PM (IST)

ਪਾਤੜਾਂ (ਸਨੇਹੀ)-ਸ਼ੁਤਰਾਣਾ ਪੁਲਸ ਨੇ ਇਕ ਸੱਟੇਬਾਜ਼ ਨੂੰ ਦੜਾ-ਸੱਟਾ ਦੇ 1950 ਰੁਪਏ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਸ਼ੁਤਰਾਣਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਪਿੰਡ ਰਸੌਲੀ ਮੋੜ ਸ਼ੁਤਰਾਣਾ ਮੌਜੂਦ ਸਨ, ਜਿੱਥੇ ਇਤਲਾਹ ਮਿਲੀ ਕਿ ਇਕ ਵਿਅਕਤੀ ਤੁਗੋਪੱਤੀ ਸ਼ੁਤਰਾਣਾ ਵਿਖੇ ਦੜਾ-ਸੱਟਾ ਲਗਾ ਰਿਹਾ ਹੈ। ਪੁਲਸ ਪਾਰਟੀ ਵੱਲੋਂ ਤੁਰੰਤ ਰੇਡ ਕਰਕੇ ਕਥਿਤ ਦੋਸ਼ੀ ਬਿੱਟੂ ਰਾਮ ਵਾਸੀ ਪਿੰਡ ਤੁਗੋਪੱਤੀ ਸ਼ੁਤਰਾਣਾ ਥਾਣਾ ਪਾਤੜਾਂ ਨੂੰ ਦੜਾ-ਸੱਟਾ ਦੇ 1950 ਰੁਪਏ ਬਰਾਮਦ ਕਰਕੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਕੁੜੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ, 400 ਮੀਟਰ ਤੱਕ ਘੜੀਸਦੇ ਰਹੇ ਬਾਈਕ ਸਵਾਰ ਨੌਜਵਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News