ਜੈਤੋ ਵਿਖੇ ਸ਼ਾਂਤੀਪੂਰਨ ਹੋਈ ਵੋਟਿੰਗ , 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
Sunday, Feb 20, 2022 - 07:13 PM (IST)
ਜੈਤੋ (ਜਿੰਦਲ, ਗੁਰਮੀਤਪਾਲ)– ਵਿਧਾਨ ਸਭਾ ਹਲਕਾ ਜੈਤੋ ਵਿਖੇ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਰਹੀ। ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਲੋਕਾਂ ਨੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਕੀਤੀ। ਇੱਥੇ 5 ਪੋਲਿੰਗ ਬੂਥਾਂ ਨੂੰ ‘ਆਦਰਸ਼ ਪੋਲਿੰਗ ਬੂਥ’ ਐਲਾਨ ਕੀਤਾ ਗਿਆ ਸੀ। ਸੀਨੀਅਰ ਸੈਕੰਡਰੀ ਸਕੂਲ ਗਰਲਜ਼, ਸੀਨੀਅਰ ਸੈਕੰਡਰੀ ਸਕੂਲ ਲੜਕੇ, ਸਰਕਾਰੀ ਮਿਡਲ ਸਕੂਲ ਹਿੰਮਤਪੁਰਾ ਬਸਤੀ ਅਤੇ ਤਿਲਕ ਕੰਨਿਆ ਪਾਠਸ਼ਾਲਾ ਨੂੰ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ। ਇਨ੍ਹਾਂ ਸਾਰੇ ਪੋਲਿੰਗ ਬੂਥਾਂ ’ਚ ਵੋਟਰਾਂ ਦੇ ਮਨੋਰੰਜਨ ਲਈ ਸੈਲਫੀ ਪੁਆਇੰਟ, ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਣ ਲਈ ਕਰੈਚ ਪੁਆਇੰਟ, ਕੋਵਿਡ-19, ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਾਰੇ ਹੀ ਵੋਟਰਾਂ ਦੇ ਹੱਥ ਸੈਨੇਟਾਇਜ਼ ਕਰ ਕੇ ਤੇ ਸਾਰਿਆਂ ਨੂੰ ਮਾਸਕ ਵੀ ਵੰਡੇ ਗਏ। ਜੈਤੋ ਦੇ ਆਸ-ਪਾਸ ਦੇ ਪਿੰਡਾਂ ਵਿਚ ਵੋਟਾਂ ਨੂੰ ਲੈ ਕੇ ਵੋਟਰਾਂ ’ਚ ਕਾਫੀ ਉਤਸ਼ਾਹ ਦੇਖਿਆ ਗਿਆ। ਵੋਟ ਪਾਉਣ ਲਈ ਸਵੇਰੇ ਤੋਂ ਲੰਮੀਆਂ ਕਤਾਰਾਂ ’ਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ।
ਇਹ ਖ਼ਬਰ ਪੜ੍ਹੋ- IND v WI 3rd T20I : ਵਿੰਡੀਜ਼ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਵੋਟ ਪਾਉਣ ਸਬੰਧੀ ਔਰਤਾਂ ਅਤੇ ਨਵੇਂ ਵੋਟਰਾਂ ਦਾ ਵੀ ਚੰਗਾ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਨ ਸਭਾ ਹਲਕਾ ਜੈਤੋ ’ਚ ਕੁਲ ਇਕ ਲੱਖ ਇਕਵੰਜਾ ਹਜ਼ਾਰ ਛਪੰਜਾ ਵੋਟਰਾਂ ਦੀ ਗਿਣਤੀ ਹੈ, ਜਿਸ ’ਚ 55 ਪ੍ਰਤੀਸ਼ਤ ਮਰਦ ਅਤੇ 55 ਪ੍ਰਤੀਸ਼ਤ ਔਰਤਾਂ ਦੀ ਗਿਣਤੀ ਹੈ। ਇਸ ’ਚ 765 ਅੰਗਹੀਣ ਵੋਟਰ ਲਈ ਵਿਸ਼ੇਸ਼ ਵ੍ਹੀਹਲ ਚੇਅਰ ਅਤੇ ਵਿਸ਼ੇਸ਼ ਸਹਿਯੋਗੀਆਂ ਦਾ ਪ੍ਰਬੰਧ ਕੀਤਾ ਗਿਆ। 159 ਪੋਲਿੰਗ ਬੂਥਾਂ ਜਿਨ੍ਹਾਂ ’ਚੋਂ 30 ਬੂਥ ਸ਼ਹਿਰੀ ਅਤੇ ਬਾਕੀ 129 ਪੇਂਡੂ ਪੋਲਿੰਗ ਬੂਥਾਂ ’ਤੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਵਿਸ਼ੇਸ਼ ਧਿਆਨ ਦਿੱਤਾ ਗਿਆ। ਵਿਧਾਨ ਸਭਾ ਹਲਕਾ ਜੈਤੋ ’ਚ 10 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿੱਥੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ (ਬ), ‘ਆਪ’ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।