ਕੇਂਦਰ ਨੂੰ ਬਚਾਉਣ ਦੀ ਬਜਾਏ ਕਿਸਾਨ ਹਿੱਤਾਂ ਦੀ ਗੱਲ ਕਰਨ ਪ੍ਰਕਾਸ਼ ਸਿੰਘ ਬਾਦਲ: ਭਗਵੰਤ ਮਾਨ

Thursday, Sep 03, 2020 - 05:57 PM (IST)

ਸੰਗਰੂਰ (ਹਨੀ ਕੋਹਲੀ): ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਤੇ ਕਿਸਾਨਾਂ ਦੇ ਬਿਆਨ 'ਤੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਲੰਬੇ ਸਮੇਂ ਦੇ ਬਾਅਦ ਆਪਣਾ ਕੋਈ ਬਿਆਨ ਦੇ ਕੇ ਗਏ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਖਾਸ ਤੌਰ 'ਤੇ ਕੇਂਦਰ ਸਰਕਾਰ ਨੂੰ ਬਚਾਉਣ ਦੇ ਲਈ ਐੱਮ.ਐੱਸ.ਪੀ. ਅਤੇ ਕਿਸਾਨ ਦੇ ਨਵੀਨੀਕਰਨ 'ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਮੰਡੀਕਰਨ 'ਤੇ ਫੈਸਲੇ ਲੈ ਰਹੀ ਹੈ ਉਹ ਫੈਸਲੇ ਪੰਜਾਬ ਦੇ ਕਿਸਾਨ ਦੇ ਲਈ ਕਾਫੀ ਮਦਦਗਾਰ ਸਿੱਧ ਹੋਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ 'ਤੇ ਐੱਮ.ਐੱਸ.ਪੀ. 'ਤੇ ਵੀ ਕੋਈ ਫਰਕ ਨਹੀਂ ਪਵੇਗਾ। ਇਹ ਵਿਰੋਧੀ ਪਾਰਟੀਆਂ ਦੀ ਇਕ ਨੀਤੀ ਹੈ, ਜਿਸ ਨਾਲ ਉਹ ਪੰਜਾਬ ਦੇ ਕਿਸਾਨ ਨੂੰ ਗੁੰਮਰਾਹ ਕਰ ਰਹੇ ਹਨ ਤਾਂ ਕਿ ਰਾਜਨੀਤੀ ਪਾਰਟੀਆਂ ਆਪਣਾ ਫਾਇਦਾ ਲੈ ਸਕਣ ਪਰ ਇਸ 'ਤੇ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ 'ਤੇ ਤਾਂ ਪਹਿਲਾਂ ਹੀ ਭਰੋਸਾ ਕਰਨਾ ਲੋਕਾਂ ਨੇ ਛੱਡ ਦਿੱਤਾ ਹੈ। 

ਇਹ ਵੀ ਪੜ੍ਹੋ:  ਵੱਡੇ ਬਾਦਲ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪੀ, ਕਾਂਗਰਸ 'ਤੇ ਸਾਧੇ ਤਿੱਖੇ ਨਿਸ਼ਾਨੇ

ਇਸ ਲਈ ਬਾਦਲ ਸਾਬ੍ਹ ਕੇਂਦਰ ਸਰਕਾਰ ਨੂੰ ਬਚਾਉਣ ਲਈ ਕਾਫੀ ਲੰਬੇ ਸਮੇਂ ਦੇ ਬਾਅਦ ਬਿਆਨ ਦੇਣ ਆਏ ਹਨ ਪਰ ਭਗਵੰਤ ਮਾਨ ਇਹ ਦੱਸਣਾ ਚਾਹੁੰਦੇ ਹਨ ਕਿ ਪੰਜਾਬ 'ਚ ਕਿਸਾਨਾਂ ਨੇ ਏਕਤਾ ਦੇ ਨਾਲ ਸਾਰੀਆਂ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਸਾਰਿਆਂ ਨੂੰ ਪਤਾ ਵੀ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਜੋ ਫ਼ੈਸਲਾ ਆਇਆ ਹੈ ਉਹ ਉਨ੍ਹਾਂ ਦੇ ਹਿੱਤਾਂ 'ਚ ਨਹੀਂ ਹੈ, ਜਿਸ ਦੇ ਲਈ ਉਹ ਇਸ ਦਾ ਵਿਰੋਧ ਕਰ ਰਹੇ ਹਨ ਤਾਂ ਇਸ 'ਚ ਰਾਜਨੀਤੀ ਪਾਰਟੀਆਂ ਦਾ ਕੋਈ ਰੋਲ ਨਹੀਂ ਰਿਹਾ ਹੈ। ਅਸੀਂ ਸਿਰਫ਼ ਕਿਸਾਨਾਂ ਦੇ ਹਿੱਤਾਂ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਾਂ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਆਰਥਿਕ ਨਿਘਾਰ ਕਾਰਨ ਮਾਪਿਆਂ ਨੇ ਨਵਜਨਮੀ ਬੱਚੀ ਨੂੰ ਮਾਨਵਤਾ ਪੰਘੂੜੇ 'ਚ ਛੱਡਿਆ

ਇਸ ਦੇ ਇਲਾਵਾ ਮਾਨ ਨੇ ਇਹ ਵੀ ਕਿਹਾ ਕਿ ਐੱਮ.ਐੱਸ.ਪੀ. ਬਾਕੀ ਫਸਲਾਂ 'ਤੇ ਵੀ ਲੱਗਦਾ ਹੈ ਪਰ ਉਹ ਪੰਜਾਬ 'ਚ ਵਿਕਦੀ ਨਹੀਂ ਹੈ ਅਤੇ ਪੰਜਾਬ 'ਚ ਸਿਰਫ਼ ਕਣਕ ਅਤੇ ਝੋਨੇ ਦੀ ਫਸਲ ਹੈ ਜੋ ਸਭ ਤੋਂ ਵੱਧ ਵਿਕਦੀ ਹੈ ਪਰ ਜਦੋਂ ਇਸ 'ਤੇ ਵੀ ਨਵੀਨੀਕਰਨ ਹੋ ਜਾਵੇਗਾ ਤਾਂ ਮੰਡੀਕਰਨ 'ਚ ਨਿੱਜੀਕਰਨ ਹੋ ਜਾਵੇਗਾ, ਜਿਸ ਨਾਲ ਕੰਪਨੀਆਂ ਕਣਕ ਅਤੇ ਝੋਨੇ ਦੇ ਭਾਅ ਨੂੰ ਹੋਰ ਹੇਠਾਂ ਕਰ ਦੇਣਗੇ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਵੀ ਹੋਣ ਵਾਲਾ ਹੈ ਹੈ ਤਾਂ ਇਸ ਲਈ ਕੇਂਦਰ ਸਰਕਾਰ ਨੂੰ ਬਚਾਉਣ ਦੀ ਬਜਾਏ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨ ਅਤੇ ਇਸ ਨਵੀਨੀਕਰਨ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰਨ।

ਇਹ ਵੀ ਪੜ੍ਹੋ: ਸ਼ਰਮਨਾਕ : ਦੁਕਨਦਾਰ ਨੇ ਦੁਕਾਨ 'ਚ ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ


Shyna

Content Editor

Related News