ਕੋਟਕਪੂਰਾ ''ਚ ਦੋ ਗੱਡੀਆਂ ਆਹਮੋ-ਸਾਹਮਣੇ ਹੋਈ ਟੱਕਰ ''ਚ ਔਰਤ ਦੀ ਦਰਦਨਾਕ ਮੌਤ, 2 ਬੱਚੇ ਗੰਭੀਰ ਜ਼ਖ਼ਮੀ
Tuesday, Jan 24, 2023 - 05:08 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਪੰਜਰਾਈ ਖ਼ੁਰਦ 'ਚ ਭਿਆਨਕ ਹਾਦਸਾ ਵਾਪਰਿਆ , ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਤੇ 2 ਬੱਚੇ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਸੜਕ 'ਤੇ ਪੁਲਸ ਵੱਲੋਂ ਲਗਾਏ ਗਈ ਬੈਰੀਕੇਟਾਂ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੈਰੀਕੇਟ ਨਜ਼ਰ ਨਾ ਆਉਣ ਕਾਰਨ ਇਨੋਵਾ ਤੇ ਮਾਰੂਤੀ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਉਸੇ ਪਰਿਵਾਰ ਦੇ 2 ਬੱਚੇ ਜ਼ਖ਼ਮੀ ਤੇ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਮੁੰਬਈ ਤੋਂ ਮੁੱਖ ਮੰਤਰੀ ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਲੁਧਿਆਣਾ 'ਚ ਲੱਗੇਗਾ TATA ਸਟੀਲ ਦਾ ਪਲਾਂਟ
ਇਸ ਸਬੰਧੀ ਗੱਲ ਕਰਦਿਆਂ ਘਟਨਾ ਦੌਰਾਨ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਸੜਕ 'ਤੇ ਬੈਰੀਕੇਟਿੰਗ ਕੀਤੀ ਗਈ ਸੀ , ਇਸ ਦੌਰਾਨ ਇਕ ਕਾਰ ਜਲੰਧਰ ਤੋਂ ਆ ਰਹੀ ਸੀ ਤੇ ਇਕ ਕੋਟਕਪੂਰਾ ਵੱਲ ਦੇ ਪਾਸੇ ਤੋਂ। ਆਹਮੋ-ਸਾਹਮਣੇ ਆਉਣ ਕਾਰਨ ਕਾਰ ਦੀਆਂ ਲਾਈਟਾਂ 'ਚ ਕੁਝ ਨਜ਼ਰ ਨਹੀਂ ਆਇਆ ਤੇ ਦੋਹਾਂ ਕਾਰਾਂ ਦੀ ਟੱਕਰ ਹੋ ਗਈ। ਜਲੰਧਰ ਤੋਂ ਆ ਰਹੇ ਪਰਿਵਾਰ ਦੇ ਬੱਚਿਆ ਦੇ ਗੰਭੀਰ ਸੁੱਟਾਂ ਲੱਗੀਆਂ , ਜਿਨ੍ਹਾਂ ਨੂੰ ਬਠਿੰਡਾ ਰੈਫਰ ਕੀਤਾ ਗਿਆ ਤੇ ਇਕ ਔਰਤ ਦੀ ਮੌਤ ਹੋ ਗਈ ਹੈ। ਕੋਟਕਪੂਰਾ ਵੱਲੋਂ ਆ ਰਹੇ ਕਾਰ ਸਵਾਰਾਂ 'ਚੋਂ ਕਾਰ ਚਾਲਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਤੇ ਉਹ ਵਿਆਹ ਤੋਂ ਪਰਤ ਰਹੇ ਸੀ।
ਇਹ ਵੀ ਪੜ੍ਹੋ- ਗੈਂਗਸਟਰ ਜੱਗੂ ਭਗਵਾਨਪੁਰੀਆ ਮੁੜ ਮੁਕਤਸਰ ਅਦਾਲਤ 'ਚ ਪੇਸ਼, ਅਦਾਲਤ ਨੇ ਭੇਜਿਆ ਜੁਡੀਸ਼ੀਅਲ ਰਿਮਾਂਡ 'ਤੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।