ਪਾਸਰ ਲਵਲੀ ਦੀ ਗ੍ਰਿਫ਼ਤਾਰੀ ਤੋਂ ਘਬਰਾਏ ਆਲਾ ਅਧਿਕਾਰੀ, ਵਿਜੀਲੈਂਸ ਜਾਂਚ ਰੁਕਵਾਉਣ ਲਈ ਪੁੱਜੇ ਵਿੱਤ ਮੰਤਰੀ ਦੇ ਦਰਬਾਰ

08/08/2022 1:49:51 PM

ਲੁਧਿਆਣਾ (ਗੌਤਮ) : ਸੂਬੇ ’ਚ ਬਹੁ-ਚਰਚਿਤ ਜੀ. ਐੱਸ. ਟੀ. ਸਕੈਮ ’ਚ 2 ਸਾਲ ਤੋਂ ਬਾਅਦ ਫੜੇ ਗਏ ਪਾਸਰ ਲਵਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੀ. ਐੱਸ. ਟੀ. ਵਿਭਾਗ ਦੇ ਆਲਾ ਅਧਿਕਾਰੀਆਂ ’ਚ ਖੌਫ ਪੈਦਾ ਹੋ ਚੁੱਕਾ ਹੈ। ਬਚਾਅ ਲਈ ਵਿੱਤ ਮੰਤਰੀ ਦੇ ਦਰਬਾਰ ’ਚ ਪੁੱਜੇ ਅਧਿਕਾਰੀਆਂ ਨੂੰ ਸੁਣਵਾਈ ਨਾ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ ਤਾਂ ਉਨ੍ਹਾਂ ਨੇ ਫਾਈਨਾਂਸ ਕਮਿਸ਼ਨਰ ਟੈਕਸੇਸ਼ਨ ਨੂੰ ਮੰਗ ਪੱਤਰ ਸੌਂਪ ਕੇ ਆਪਣਾ ਬਚਾਅ ਕਰਨ ਦਾ ਯਤਨ ਕੀਤਾ ਹੈ, ਜਦਕਿ ਪਾਸਰਾਂ ਨੇ ਵੀ ਆਪਣਾ ਰੂਟ ਬਦਲ ਕੇ ਕੰਮ ਸ਼ੁਰੂ ਕਰਨਾ ਦਿੱਤਾ ਹੈ।ਸੂਤਰਾਂ ਦਾ ਕਹਿਣਾ ਹੈ ਕਿ ਲਵਲੀ ਦੇ ਮੋਬਾਇਲ ਵਿੰਗ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਬੈਲਟ ਦੇ ਆਲਾ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਡੂੰਘੇ ਸਬੰਧ ਸਨ, ਜਿਨ੍ਹਾਂ ਲਈ ਉਹ ਵਿਚੋਲਗਿਰੀ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਜ਼ਹਿਰੀਲੇ ਸੱਪ ਦੇ ਡੰਗਣ ਕਾਰਣ ਸੁੱਤੀ ਪਈ ਕਾਂਗਰਸੀ ਆਗੂ ਦੀ ਪਤਨੀ ਦੀ ਮੌਤ

ਵਿਜੀਲੈਂਸ ਦੀ ਟੀਮ ਨੇ ਮੁਲਜ਼ਮ ਨੂੰ 6 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਸੀ, ਜਿਸ ਨੂੰ ਸੋਮਵਾਰ ਨੂੰ ਕੋਰਟ ’ਚ ਪੇਸ਼ ਕੀਤਾ ਜਾਣਾ ਹੈ ਪਰ ਵਿਜੀਲੈਂਸ ਵੱਲੋਂ ਦੋਬਾਰਾ ਖੰਗਾਲੀਆਂ ਜਾ ਰਹੀਆਂ ਫਾਈਲਾਂ ’ਚ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ’ਚ ਭਾਜੜਾਂ ਪੈ ਗਈਆਂ ਅਤੇ ਉਹ ਆਪਣੇ ਬਚਾਅ ਲਈ ਭੱਜ-ਦੌੜ ’ਚ ਜੁਟੇ ਹੋਏ ਹਨ। ਇਸੇ ਕਾਰਨ ਕਈ ਟਰਾਂਸਪੋਰਟਰਾਂ ਨੇ ਤਾਂ ਕੰਮ ਕਰਨਾ ਵੀ ਬੰਦ ਕਰ ਦਿੱਤਾ ਹੈ ਅਤੇ ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਵੀ ਆਪਣੀ ਡਿਊਟੀ ਘੱਟ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਿਉਂ ਹੀ ਵਿਜੀਲੈਂਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਤਾਂ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ ਵੀ ਬਚਾਅ ਲਈ ਭੱਜ-ਦੌੜ ਸ਼ੁਰੂ ਕਰ ਦਿੱਤੀ, ਜਿਸ ਕਾਰਨ ਵਿਭਾਗ ਦੇ 10 ਅਧਿਕਾਰੀ, ਜਿਨ੍ਹਾਂ ’ਚ ਡਾਇਰੈਕਟਰ, ਕਮਿਸ਼ਨਰ ਅਤੇ ਈ. ਟੀ. ਓਜ਼ ਵੀ ਸ਼ਾਮਲ ਸਨ, ਫਾਈਨੈਂਸ ਕਮਿਸ਼ਨਰ ਟੈਕਸੇਸ਼ਨ ਕੋਲ ਪੁੱਜੇ ਅਤੇ ਉਨ੍ਹਾਂ ਨੇ ਇਸ ਸਬੰਧ ’ਚ ਮੰਗ-ਪੱਤਰ ਵੀ ਦਿੱਤਾ, ਜਿਸ ਵਿਚ ਉਨ੍ਹਾਂ ਨੇ ਵਿਜੀਲੈਂਸ ਵਿਭਾਗ ਨੂੰ ਪ੍ਰੋਸੀਕਿਊਸ਼ਨ ਦੀ ਆਗਿਆ ਨਾ ਦੇਣ ਲਈ ਕਿਹਾ ਅਤੇ ਕਾਰਵਾਈ ਤੋਂ ਪਹਿਲਾਂ ਆਲਾ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਗੱਲ ਕਹੀ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦੌਰਾਨ ਮਾਂ ਸਮੇਤ 1 ਸਾਲਾ ਪੁੱਤ ਦੀ ਮੌਤ, ਕੈਂਟਰ ਚਾਲਕ ਫਰਾਰ

ਸੂਤਰਾਂ ਦਾ ਕਹਿਣਾ ਹੈ ਕਿ ਇਸ ਮੰਗ-ਪੱਤਰ ’ਚ ਅਧਿਕਾਰੀਆਂ ਨੇ ਐੱਫ. ਸੀ. ਟੀ. ਨੂੰ ਦੱਸਿਆ ਕਿ ਵਿਜੀਲੈਂਸ ਵੱਲੋਂ ਕਈ ਅਧਿਕਾਰੀਅਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ ਅਤੇ ਬਿਊਰੋ ਵੱਲੋਂ ਪਿੱਕ ਐਂਡ ਐਂਡ ਚੂਜ਼ ਦੀ ਨੀਤੀ ਅਪਣਾਈ ਜਾ ਸਕਦੀ ਹੈ। ਬਿਊਰੋ ਦੀ ਬਿਨਾਂ ਦੀ ਵਜ੍ਹਾ ਨਾਲ ਸਖ਼ਤੀ ਨਾਲ ਵਿਭਾਗ ਦੇ ਅਧਿਕਾਰੀਆਂ ਦਾ ਨੁਕਸਾਨ ਹੋ ਸਕਦਾ ਹੈ। ਵਿਭਾਗ ਦਾ ਕੰਮ-ਕਾਜ ਵੀ ਰੁਕ ਸਕਦਾ ਹੈ, ਜਦਕਿ ਵਿਭਾਗ ’ਚ ਤਾਇਨਾਤ ਕਰੀਬ 23 ਅਧਿਕਾਰੀ ਪਹਿਲਾਂ ਹੀ ਵਿਜੀਲੈਂਸ ਦੀ ਗ੍ਰਿਫਤ ਵਿਚ ਆ ਚੁੱਕੇ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਇਸ ਟੀਮ ’ਚ ਦੋ ਅਧਿਕਾਰੀ ਇਸ ਤਰ੍ਹਾਂ ਦੇ ਵੀ ਮੌਜੂਦ ਸਨ, ਜਿਨ੍ਹਾਂ ਖਿਲਾਫ ਪੁੱਛਗਿੱਛ ਦੌਰਾਨ 161 ਅਤੇ 164 ਦੇ ਬਿਆਨ ਵੀ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਟੀਮ ’ਚ ਲੁਧਿਆਣਾ ਅਤੇ ਪਟਿਆਲਾ ਤੋਂ ਇਕ-ਇਕ ਈ. ਟੀ. ਓ. ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਸੀ। ਐੱਫ. ਸੀ. ਟੀ. ਨੂੰ ਮਿਲਣ ਤੋਂ ਬਾਅਦ ਵਿੱਤ ਮੰਤਰੀ ਦਰਬਾਰ ਪੁੱਜੀ ਟੀਮ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ ਕਿਉਂਕਿ ਲੰਮੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਸੇ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਬਹਾਨਾ ਬਣਾ ਕਰ ਚਲੇ ਗਏ ਕਿਉਂਕਿ ਵਿੱਤ ਮੰਤਰੀ ਮੰਤਰੀ ਪਹਿਲਾਂ ਹੀ ਬਿਊਰੋ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ।

ਪਾਸਰਾਂ ਨੇ ਬਦਲਿਆ ਰੂਟ, ਵਾਇਆ ਬਠਿੰਡਾ

ਦੂਜੇ ਪਾਸੇ ਬਿਊਰੋ ਦੀ ਸਖ਼ਤੀ ਨੂੰ ਦੇਖਦੇ ਹੋਏ ਸਰਗਰਮ ਹੋਏ ਪਾਸਰਾਂ ਨੇ ਵੀ ਆਪਣਾ ਰੂਟ ਬਦਲ ਲਿਆ ਹੈ ਅਤੇ ਦਿੱਲੀ ਜਾਣ ਲਈ ਵਾਇਆ ਬਠਿੰਡਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਰਾਜਸਥਾਨ, ਗੁਜਰਾਤ ਅਤੇ ਹੋਰ ਸਥਾਨਾਂ ਤੋਂ ਸਰ੍ਹੋਂ ਦਾ ਤੇਲ, ਮਾਰਬਲ, ਟਾਈਲਾਂ, ਦਾਲਾਂ ਅਤੇ ਹੋਰ ਪਰਚੂਨ ਭਾਰੀ ਮਾਤਰਾ ’ਚ ਇਸੇ ਰਸਤੇ ਤੋਂ ਆਉਂਦਾ ਹੈ ਅਤੇ ਇਸ ’ਤੇ ਮੋਟਾ ਟੈਕਸ ਚੋਰੀ ਕੀਤਾ ਜਾਂਦਾ ਹੈ। ਸਰਗਰਮ ਪਾਸਰਾਂ ਨੇ ਸ਼ੰਬੂ ਅਤੇ ਬਨੂੰੜ ਦੇ ਰਸਤੇ ਕੰਮ ਇਕਦਮ ਰੋਕ ਦਿੱਤਾ, ਜਿੱਥੋਂ ਤੱਕ ਕਿ ਸਕ੍ਰੈਪ ਦੀਆਂ ਗੱਡੀਆਂ ਵੀ ਸਕ੍ਰੈਪ ਰੂਟ ਤੋਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਕਾਰਵਾਈ ਦੌਰਾਨ ਵਿਜੀਲੈਂਸ ਵਿਭਾਗ ਦੀ ਟੀਮ ਨੇ ਕੁੱਝ ਟਰਾਂਸਪੋਰਟਰਾਂ ਦੇ ਬਿਨਾਂ ਬਿੱਲਾਂ ਦੇ ਜਾ ਰਹੇ ਟਰੱਕ ਵੀ ਜ਼ਬਤ ਕੀਤੇ ਸਨ। ਇਸੇ ਡਰ ਕਾਰਨ ਪਾਸਰਾਂ ਨੇ ਆਪਣਾ ਰੂਟ ਬਦਲ ਲਿਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News