ਪੰਜਾਬ ਪੱਧਰ ਦੀ ਨਵੀਂ ਕਿਸਾਨ ਜੱਥੇਬੰਦੀ ਦਾ ਹੋਇਆ ਗਠਨ, ਕੌਮੀ ਕਿਸਾਨ ਯੂਨੀਅਨ ਆਈ ਹੋਂਦ ''ਚ

03/26/2022 5:28:33 PM

ਫਰੀਦਕੋਟ (ਦੁਸਾਂਝ) : 2022 ਦੀਆ ਵਿਧਾਨ ਸਭਾ ਚੋਣਾਂ 'ਚ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸਿਆਸੀ ਮੋਰਚੇ ਸੰਯੁਕਤ ਸਮਾਜ ਮੋਰਚਾ ਦਾ ਹਿੱਸਾ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਭਾਰਤੀ ਕਿਸਾਨ ਯੂਨੀਅਨ ਰਾਜੋਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੋਵਾਲ ਨੂੰ ਆਪਣੀ ਹੀ ਜਥੇਬੰਦੀ ਦੇ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲਵਾਲਾ ਦੀ ਅਗਵਾਈ 'ਚ ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੋਨੋ ਜ਼ਿਲ੍ਹਿਆਂ ਦੀਆਂ ਸਮੂਹ ਇਕਾਈਆਂ ਅਤੇ ਜ਼ਿਲ੍ਹੇ ਦੇ ਆਗੂਆਂ ਵੱਲੋਂ ਸਮੂਹਿਕ ਤੌਰ ’ਤੇ ਰਾਜੋਵਾਲ ਜਥੇਬੰਦੀ ਤੋਂ ਅਸਤੀਫਾ ਦੇ ਇਸ ਜਥੇਬੰਦੀ ਤੋਂ ਕਿਨਾਰਾ ਕਰ ਲਿਆ ਸੀ ਅਤੇ ਅੱਜ ਇੰਨ੍ਹਾਂ ਵੱਖ ਹੋਏ ਆਗੂਆਂ ਵੱਲੋਂ ਪੰਜਾਬ ਪੱਧਰ ਦੀ ਨਵੀਂ ਕਿਸਾਨ ਜਥੇਬੰਦੀ ਦਾ ਗਠਨ ਕੀਤਾ। ਜਿਸ ਨੂੰ ਕੌਮੀ ਕਿਸਾਨ ਯੂਨੀਅਨ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲਵਾਲਾ ਨੂੰ ਬਣਾਇਆ ਗਿਆ ਹੈ। ਇਸ ਮੌਕੇ 8 ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਇਸ ਮੀਟਿੰਗ ’ਚ ਭਾਗ ਲਿਆ ਗਿਆ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

 


Anuradha

Content Editor

Related News