ਨਵਜੋਤ ਸਿੱਧੂ ਦੇ ਬਦਲੇ ਤੇਵਰ, ਪੰਜਾਬ ਭਵਨ ’ਚ ਮੁੱਖ ਮੰਤਰੀ ਚੰਨੀ ਦੇ ਫ਼ੈਸਲਿਆਂ ਦੀ ਕੀਤੀ ਸ਼ਲਾਘਾ

11/04/2021 8:53:54 AM

ਚੰਡੀਗੜ੍ਹ (ਅਸ਼ਵਨੀ): ਬਾਬਾ ਕੇਦਾਰਨਾਥ ਦੀ ਯਾਤਰਾ ਤੋਂ ਪਰਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੰਗਲਵਾਰ ਸ਼ਾਮ ਪੰਜਾਬ ਭਵਨ ’ਚ ਵੀ ਇਕੱਠੇ ਨਜ਼ਰ ਆਏ। ਸਿੱਧੂ ਅਤੇ ਚੰਨੀ ਦੀ ਹਾਜ਼ਰੀ ’ਚ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੌਧਰੀ ਨੇ ਪੰਜਾਬ ਕਾਂਗਰਸ ਭਵਨ ’ਚ ਮੰਤਰੀਆਂ, ਵਿਧਾਇਕਾਂ, ਨੇਤਾਵਾਂ ਅਤੇ ਕਰਮਚਾਰੀਆਂ ਦੇ ਨਾਲ 2022 ਦੀਆਂ ਚੋਣਾਂ ਦੀ ਰਣਨੀਤੀ ’ਤੇ ਮੰਥਨ ਕੀਤਾ। ਨਾਲ ਹੀ ਮੁੱਖ ਮੰਤਰੀ ਚੰਨੀ ਸਰਕਾਰ ਦੇ ਹਾਲ ਹੀ ’ਚ ਲਈ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ।ਨੇਤਾਵਾਂ ਨੇ ਕੇਂਦਰ ਸਰਕਾਰ ਦੀ ਹਾਲੀਆ ਨੋਟੀਫਿਕੇਸ਼ਨ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਖ਼ਤਮ ਕਰਨ ਲਈ 8 ਨਵੰਬਰ ਨੂੰ ਸੂਬਾ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫ਼ੈਸਲਾ ਲੈਣ ਸਬੰਧੀ ਸੀ.ਐੱਮ. ਚੰਨੀ ਦੀ ਪਹਿਲ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਦਿੱਤਾ।

ਇਹ ਵੀ ਪੜ੍ਹੋ : ਕਾਂਗਰਸੀ ਸਰਪੰਚ ਦੇ ਘਰ ’ਚ ਪੁਲਸ ਦੀ ਵੱਡੀ ਰੇਡ, ਜੀਜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਬੈਠਕ ’ਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਵਿਜੇ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਗੁਰਕੀਰਤ ਸਿੰਘ ਕੋਟਲੀ ਮੌਜੂਦ ਰਹੇ। ਉੱਥੇ ਹੀ, ਸੰਸਦ ਮੈਂਬਰ ਡਾ. ਅਮਰ ਸਿੰਘ, ਮੁਹੰਮਦ ਸਦੀਕ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਪਵਨ ਗੋਇਲ ਨੇ ਵੀ ਮੁੱਖ ਮੰਤਰੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਆਮ ਤੌਰ ’ਤੇ ਸਰਕਾਰ ’ਤੇ ਨਿਸ਼ਾਨਾ ਸਾਧਣ ਵਾਲੇ ਨਵਜੋਤ ਸਿੱਧੂ ਦੇ ਤੇਵਰ ਬਦਲੇ ਨਜ਼ਰ ਆਏ। ਸਿੱਧੂ ਨੇ ਕਿਹਾ ਕਿ ਸਭ ਆਲ ਇਜ਼ ਵੈੱਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ’ਚ ਕੈ. ਅਮਰਿੰਦਰ ਸਿੰਘ ਦੇ ਅਸਤੀਫੇ ਨਾਲ ਪੈਦਾ ਹੋਏ ਹਾਲਾਤਾਂ ’ਤੇ ਵੀ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ : ਕੈਪਟਨ ਵਲੋਂ ਨਵੀਂ ਪਾਰਟੀ ਦਾ ਐਲਾਨ, ‘ਪੰਜਾਬ ਲੋਕ ਕਾਂਗਰਸ’ ਹੋਵੇਗਾ ਨਾਂ

ਹਾਲਾਂਕਿ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕੈਪਟਨ ਦੇ ਅਸਤੀਫ਼ੇ ਨਾਲ ਕਾਂਗਰਸ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਗੱਲ ਨੂੰ ਖਾਰਿਜ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਭਗੌੜੇ ਬਣ ਗਏ। ਉਨ੍ਹਾਂ ਨੇ ਵਿਧਾਇਕਾਂ ਨੂੰ ਮਿਲਣਾ ਬੰਦ ਕਰ ਦਿੱਤਾ, ਇਸ ਲਈ ਉਨ੍ਹਾਂ ਨੂੰ ਹਟਾਇਆ ਗਿਆ। ਬੈਠਕ ਵਿਚੋਂ ਨਿਕਲੇ ਅਮੂਮਨ ਵਿਧਾਇਕਾਂ ਨੇ ਇਹੀ ਕਿਹਾ ਕਿ ਮੀਟਿੰਗ ਦੌਰਾਨ 2022 ਦੀਆਂ ਚੋਣਾਂ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ ਗਈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਤਮਾਮ ਵਿਧਾਇਕਾਂ ਨੂੰ ਇਕਜੁਟ ਹੋ ਕੇ ਚੋਣਾਂ ’ਚ ਉਤਰਨ ਦੀ ਗੱਲ ਕਹੀ। ਛੇਤੀ ਹੀ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੌਧਰੀ ਵਿਧਾਨਸਭਾ ਖੇਤਰਾਂ ਦਾ ਦੌਰਾ ਵੀ ਕਰਨਗੇ। ਪੰਜਾਬ ’ਚ ਕਾਂਗਰਸ ਦੀ ਜਿੱਤ ਲਈ ਪੂਰਾ ਰੋਡਮੈਪ ਜ਼ਮੀਨੀ ਹਕੀਕਤ ਵੇਖ ਕੇ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ


Shyna

Content Editor

Related News