ਸ਼ਹਿਰ ਨੂੰ ਸੈਨਾਟਾਈਜ਼ ਕਰਨ ਲਈ ਪੱਬਾਂ ਭਾਰ ਹੋਇਆ ਨਗਰ ਨਿਗਮ

04/01/2020 1:24:25 AM

ਪਟਿਆਲਾ, (ਬਲਜਿੰਦਰ)-‘ ਕੋਰੋਨਾ ਵਾਇਰਸ’ ਤੋਂ ਨਿਜ਼ਾਤ ਦਿਵਾਉਣ ਲਈ ਨਗਰ ਨਿਗਮ ਦੀ ਟੀਮ ਐਕਸੀਅਨ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਪੱਬਾਂ ਭਾਰ ਹੋਈ ਪਈ ਹੈ। ਕਮਿਸ਼ਨਰ ਪੂਨਮਦੀਪ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਨਿਰਦੇਸ਼ਾਂ ’ਤੇ ਟੀਮ ਵੱਲੋਂ ਸ਼ਹਿਰ ਦੇ ਵੱਡੇ ਹਿੱਸੇ ਨੂੰ ਕਵਰ ਕਰ ਲਿਆ ਗਿਆ ਹੈ। ਇਸ ਟੀਮ ਵਿਚ ਐਕਸੀਅਨ ਸੁਰੇਸ਼ ਕੁਮਾਰ ਦੇ ਨਾਲ ਐੱਸ. ਡੀ. ਓ. ਰਣਬੀਰ ਸਿੰਘ, ਜੇ. ਈ ਅਰੁਣ ਕੁਮਾਰ, ਜੇ. ਈ. ਮਨਜੀਤ ਸਿੰਘ, ਸੈਨੀਟਾਈਜ਼ਰ ਟੀਮ ਵਿਚ ਸੋਨੂੰ, ਸੇਖੂ, ਵਿੱਕੀ-1, ਵਿੱਕੀ ਭਾਰਤੀ, ਦੀਪਕ, ਡਰਾਈਵਰ ਅਮਨ ਦੀ ਟੀਮ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਤਰ੍ਹਾਂ ਸ਼ਹਿਰ ਵਿਚ ਹੁਣ ਇਕ ਕੇਸ ‘ਕੋਰੋਨਾ’ ਦਾ ਪਾਜ਼ੀਟਿਵ ਪਾਇਆ ਗਿਆ। ਉਸ ਨਾਲ ਇਸ ਟੀਮ ਦੀ ਭੂਮਿਕਾ ਕਾਫੀ ਜ਼ਿਆਦਾ ਅਹਿਮ ਹੋ ਜਾਂਦੀ ਹੈ। ਟੀਮ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਨੂੰ ਵਧੀਆ ਤਰੀਕੇ ਨਾਲ ਸੈਨੀਟਾਈਜ਼ ਕਰ ਦਿੱਤਾ ਗਿਆ ਹੈ ਕਿਉਂÎਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਪਟਿਆਲਾ ਤੋਂ ਬਾਹਰ ਦੇ ਮਰੀਜ਼ ਵੀ ਆ ਰਹੇ ਹਨ ਅਤੇ ਬੀਤੇ ਕੱਲ ਇਕ ਮਹਿਲ ਦੀ ਮੌਤ ਵੀ ਹੋਈ ਹੈ, ਅਜਿਹੇ ਵਿਚ ਇਸ ਟੀਮ ਦੇ ਸਿਰ ਸਮੇਂ ਸਿਰ ਸੈਨੀਟਾਈਜ਼ ਕਰ ਕੇ ‘ਕੋਰੋਨਾ’ ਤੋਂ ਬਚਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਜਦੋਂ ਤੋਂ ‘ਕੋਰੋਨਾ ਵਾਇਰਸ’ ਪੰਜਾਬ ਵਿਚ ਆਉਣ ਦੀ ਗੱਲ ਸਾਹਮਣੇ ਆਈ ਹੈ। ਉਸ ਦਿਨ ਤੋਂ ਹੀ ਇਹ ਟੀਮ ਸਮੁੱਚੇ ਸ਼ਹਿਰ ਨੂੰ ਸੈਨੀਟਾਈਜ਼ ਕਰਨ ਵਿਚ ਜੁਟੀ ਹੋਈ ਹੈ।


Bharat Thapa

Content Editor

Related News