ਪੁਲਸ ਸਾਹਮਣੇ ਨਿਗਮ ਮੁਲਾਜ਼ਮਾਂ ਵਲੋਂ ਆਤਮਦਾਹ ਦੀ ਕੋਸ਼ਿਸ਼

Wednesday, Mar 06, 2019 - 01:39 PM (IST)

ਪੁਲਸ ਸਾਹਮਣੇ ਨਿਗਮ ਮੁਲਾਜ਼ਮਾਂ ਵਲੋਂ ਆਤਮਦਾਹ ਦੀ ਕੋਸ਼ਿਸ਼

ਪਟਿਆਲਾ (ਬਖਸ਼ੀ)—ਮੁੱਖ ਮੰਤਰੀ ਪੰਜਾਬ ਦਾ ਸ਼ਹਿਰ ਅੱਜ ਵੀ ਪੂਰੀ ਤਰ੍ਹਾਂ ਗਰਮਾਇਆ ਰਿਹਾ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਜਿੱਥੇ ਅਧਿਆਪਕ ਲੰਘੇ ਕੱਲ ਤੋਂ ਅੱਜ ਵੀ ਪਾਣੀ ਵਾਲੀ ਟੈਂਕੀ 'ਤੇ ਡਟੇ ਹੋਏ ਹਨ, ਉੱਥੇ ਦੂਜੇ ਪਾਸੇ ਨਗਰ ਨਿਗਮ ਦੀ ਚੌਥੀ ਮੰਜ਼ਿਲ 'ਤੇ ਸਫਾਈ ਸੇਵਾਦਾਰਾਂ ਦੇ ਤਿੰਨ ਨੇਤਾ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਜਾ ਚੜ੍ਹੇ।  

ਇਸ ਦੇ ਚੱਲਦਿਆਂ ਅੱਜ  ਇਕ ਵਾਰ ਫਿਰ ਪਟਿਆਲਾ ਨਿਗਮ ਦੇ ਕਰਮਚਾਰੀਆਂ ਨੇ ਆਪਣੇ 'ਤੇ ਤੇਲ ਪਾ ਲਿਆ, ਪਰ ਸਾਥੀ ਕਰਮਚਾਰੀ ਅਤੇ ਪੁਲਸ ਪ੍ਰਸ਼ਾਸਨ ਨੇ ਸਾਵਧਾਨੀ ਵਰਤਦੇ ਹੋਏ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ। ਇਹ ਲੋਕ ਕੱਲ੍ਹ ਤੋਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਬਿਲਡਿੰਗ 'ਤੇ ਚੜ੍ਹੇ ਹੋਏ ਸਨ ਅਤੇ ਹੇਠਾਂ ਇਨ੍ਹਾਂ ਦੇ ਸਾਥੀ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਵਿਅਕਤੀਆਂ ਨੇ ਤੇਲ ਪਾਇਆ ਉਹ ਹੇਠਾਂ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਦੀ ਇਹ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਪੱਕਾ ਨਹੀਂ ਕਰ ਰਹੀ ਹੈ।


author

Shyna

Content Editor

Related News