MP ਪਰਨੀਤ ਕੌਰ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਸਰਕਾਰ ਤੋਂ ਮੰਗੇ ਇੱਕ ਹਜ਼ਾਰ ਰੁਪਏ

Thursday, Aug 25, 2022 - 02:23 PM (IST)

MP ਪਰਨੀਤ ਕੌਰ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਸਰਕਾਰ ਤੋਂ ਮੰਗੇ ਇੱਕ ਹਜ਼ਾਰ ਰੁਪਏ

ਪਟਿਆਲਾ (ਕੰਵਲਜੀਤ) : ਅੱਜ ਪਟਿਆਲਾ 'ਚ ਸੰਸਦ ਮੈਂਬਰ ਪਰਨੀਤ ਕੌਰ ਵੱਲੋਂ ਵੱਡੀ ਗਿਣਤੀ 'ਚ ਔਰਤਾਂ ਨਾਲ ਮਿਲ ਕੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਹੱਲਾ ਬੋਲਿਆ ਗਿਆ। ਦੱਸ ਦੇਈਏ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਔਰਤਾਂ ਨੂੰ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਦਿੱਤੇ ਜਾਣਗੇ ਪਰ ਇਹ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ ਜਿਸ ਨੂੰ ਲੈ ਕੇ ਅੱਜ ਪਟਿਆਲਾ ਸੰਸਦ ਮੈਂਬਰ ਪਰਨੀਤ ਕੌਰ ਨੇ ਭਗਵੰਤ ਮਾਨ ਸਰਕਾਰ ਖਿਲਾਫ਼ ਹੱਲਾ ਬੋਲਿਆ ਅਤੇ ਰੋਡ ਸ਼ੋਅ ਕੀਤਾ। ਇਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਪਟਿਆਲਾ ਜ਼ਿਲ੍ਹੇ ਦੀ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਮਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਗੱਲਬਾਤ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਹਾਂ ਕਿ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਕਦੋਂ ਦੇਵੋਗੇ।

ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ 'ਤੇ ਰੱਜ ਕੇ ਵਰ੍ਹੇ ਕਾਂਗਰਸੀ

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੀਤਾ ਜਾ ਰਿਹਾ ਹੈ 'ਤੇ ਪਰਨੀਤ ਕੌਰ ਨੇ ਕਿਹਾ ਕਿ ਇਹ ਸਭ ਪੁਲਸ ਦਾ ਮਾਮਲਾ ਹੈ। ਪੁਲਸ ਜਾਂਚ ਕਰ ਰਹੀ ਹੈ ਪਰ ਜਿਨ੍ਹਾਂ ਮਾਂ-ਬਾਪ ਤੋਂ ਜਵਾਨ ਪੁੱਤ ਖੋਹਿਆ ਜਾਵੇ ਉਨ੍ਹਾਂ ਨੂੰ ਠੇਸ ਜ਼ਰੂਰ ਪਹੁੰਚਦੀ ਹੈ।  ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਜਿਸ ਤਰ੍ਹਾਂ ਸਰਕਾਰ ਚੱਲ ਰਹੀ ਹੈ ਸਾਨੂੰ ਨਹੀਂ ਲੱਗਦਾ ਕਿ ਕੋਈ ਵਾਅਦਾ ਪੂਰਾ ਹੋਵੇਗਾ। ਦੂਜੇ ਪਾਸੇ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਨੇ ਦੱਸਿਆ ਕਿ ਸਾਡੇ ਘਰ-ਘਰ ਆ ਕੇ ਫਾਰਮ ਭਰੇ ਗਏ ਸੀ, ਸਾਡੇ ਨਾਲ ਇਕ ਵੱਡਾ ਖਿਲਵਾੜ ਕੀਤਾ ਗਿਆ ਹੈ। ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ 'ਤੇ ਅੱਜ ਵੀ ਕਈ ਮਹਿਲਾਵਾਂ ਦੇ ਫਾਰਮ ਭਰੇ ਹੋਏ ਘਰ 'ਚ ਪਏ ਹਨ, ਕੋਈ ਲੈਣ ਲਈ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ : ਪੰਜਾਬ 'ਚ ਆਸ਼ੂ ਅਤੇ ਹੋਰ ਸਾਬਕਾ ਮੰਤਰੀਆਂ 'ਤੇ ਹੋ ਰਹੀ ਵਿਜੀਲੈਂਸ ਦੀ ਕਾਰਵਾਈ 'ਤੇ ਬੋਲੇ ਪ੍ਰੋ. ਚੰਦੂਮਾਜਰਾ

ਸਰਕਾਰ ਬਣਨ ਤੋਂ ਬਾਅਦ ਸਾਨੂੰ ਇੱਕ ਵਾਰ ਉਮੀਦ ਜ਼ਰੂਰ ਸੀ ਕਿ ਸਾਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ ਪਰ ਹੁਣ ਸਰਕਾਰ ਕਹਿੰਦੀ ਹੈ ਕਿ ਖ਼ਜ਼ਾਨਾ ਖਾਲੀ ਹੈ ਉਸ ਨੂੰ ਭਰਿਆ ਜਾ ਰਿਹਾ ਹੈ ਅਤੇ ਜਲਦ ਹੀ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਸਰਕਾਰ ਨੇ ਝੂਠੇ ਵਾਅਦੇ ਕਰਕੇ ਔਰਤਾਂ ਨੂੰ ਅੱਜ ਸੜਕ 'ਤੇ ਲਿਆ ਦਿੱਤਾ ਹੈ। ਇਸ ਪ੍ਰਦਰਸ਼ਨ ਤੋਂ ਬਾਅਦ ਪਰਨੀਤ ਕੌਰ ਨੇ ਮਹਿਲਾਵਾਂ ਦੇ ਨਾਲ ਮਿਲ ਕੇ ਪਟਿਆਲਾ ਦੇ ਡੀਸੀ ਸਾਕਸ਼ੀ ਸਾਹਣੀ ਨੂੰ ਇਕ ਮੰਗ ਪੱਤਰ ਅਤੇ ਮੰਗ ਕੀਤੀ ਕਿ ਇਹ ਮੰਗ ਪੱਤਰ ਜਲਦੀ ਤੋਂ ਜਲਦੀ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਇਆ ਜਾਵੇ। ਡੀਸੀ ਪਟਿਆਲਾ ਮੈਡਮ ਸਾਕਸ਼ੀ ਸਾਹਣੀ ਨੇ ਦੱਸਿਆ ਕਿ ਅੱਜ ਸਾਂਸਦ ਪਰਨੀਤ ਕੌਰ ਅਤੇ ਬਾਕੀ ਮਹਿਲਾਵਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਨੂੰ ਜਲਦ ਹੀ ਉੱਪਰ ਪਹੁੰਚਾਇਆ ਜਾਵੇਗਾ।


author

Anuradha

Content Editor

Related News