ਚਾਈਨਾ ਡੋਰ ਦੀ ਵਿੱਕਰੀ ਕਰਨ ਵਾਲੇ 2 ਦੁਕਾਨਦਾਰ ਕਾਬੂ

01/12/2021 10:40:44 AM

ਮੋਗਾ (ਅਜ਼ਾਦ): ਮੋਗਾ ਪੁਲਸ ਨੇ ਚਾਇਨਾ ਡੋਰ ਦੀ ਵਿੱਕਰੀ ਕਰਨ ਵਾਲੇ ਮੋਗਾ ਅਤੇ ਬਾਘਾ ਪੁਰਾਣਾ ਦੇ ਦੋ ਦੁਕਾਨਦਾਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਭਾਰੀ ਮਾਤਰਾ ਵਿਚ ਚਾਇਨਾ ਡੋਰ ਬਰਾਮਦ ਕੀਤੀ। ਥਾਣਾ ਸਿਟੀ ਸਾਉਥ ਦੇ ਇੰਚਾਰਜ ਇੰਸਪੈਕਟਰ ਬਲਰਾਜ ਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿੱਲ ਰਹੀਆਂ ਸਨ ਕਿ ਕਈ ਦੁਕਾਨਦਾਰ ਚਾਇਨਾ ਡੋਰ ਦੀ ਵਿੱਕਰੀ ਕਰ ਰਹੇ ਹਨ ਅਤੇ ਕੁਝ ਦਿਨ ਪਹਿਲਾਂ ਇਕ ਲੜਕਾ ਵੀ ਚਾਇਨਾ ਦੀ ਡੋਰ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਇਸ ਦੇ ਚੱਲਦੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ ’ਤੇ ਮਜੀਠੀਆ ਚੌਂਕ ’ਚ ਵਿਸ਼ਾਲ ਪਤੰਗ ਸਟੋਰ ’ਤੇ ਛਾਪੇਮਾਰੀ ਕਰ ਕੇ ਗੁਰਦੀਪ ਸਿੰਘ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲੈਣ ’ਤੇ 5 ਰੀਲਾਂ ਚਾਇਨਾਂ ਡੋਰ ਦੀ ਬਰਾਮਦ ਕੀਤੀ ਗਈਆਂ, ਜਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ :  ਗਮ ’ਚ ਬਦਲੀਆਂ ਲੋਹੜੀ ਦੀਆਂ ਖ਼ੁਸ਼ੀਆਂ, ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ

ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਹਰਗੋਬਿੰਦ ਕਾਲੋਨੀ ਚੰਨੂੰਵਾਲਾ ਰੋਡ ਬਾਘਾ ਪੁਰਾਣਾ ’ਚ ਇਕ ਦੁਕਾਨਦਾਰ ਸੁਮਿਤ ਕੁਮਾਰ ਕਰਿਆਨੇ ਦੀ ਦੁਕਾਨ ਕਰਦੇ ਹਨ, ਪਤੰਗ ਦੇ ਨਾਲ ਚਾਇਨਾ ਡੋਰ ਦੀ ਵਿੱਕਰੀ ਕਰ ਰਿਹਾ ਹੈ, ਜਿਸ ’ਤੇ ਛਾਪੇਮਾਰੀ ਕਰ ਕੇ 9 ਰੀਲਾ ਚਾਇਨਾ ਡੋਰ ਬਰਾਮਦ ਕੀਤੀ ਗਈ। ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮੰਜੂਰੀ


Baljeet Kaur

Content Editor

Related News