ਧਰਨੇ ''ਤੇ ਬੈਠੇ ਵਿਧਾਇਕ ਰਾਜਾ ਵੜਿੰਗ ਨਾਲ ਗੱਲਬਾਤ ਦੌਰਾਨ ਇਹ ਕੀ ਕਹਿ ਗਈ ਜਿਆਣੀ ਦੀ ਪਤਨੀ

Wednesday, Dec 09, 2020 - 06:03 PM (IST)

ਧਰਨੇ ''ਤੇ ਬੈਠੇ ਵਿਧਾਇਕ ਰਾਜਾ ਵੜਿੰਗ ਨਾਲ ਗੱਲਬਾਤ ਦੌਰਾਨ ਇਹ ਕੀ ਕਹਿ ਗਈ ਜਿਆਣੀ ਦੀ ਪਤਨੀ

ਫਾਜ਼ਿਲਕਾ (ਨਾਗਪਾਲ): ਫਾਜ਼ਿਲਕਾ ਤੋਂ ਤਿੰਨ ਵਾਰ ਭਾਜਪਾ ਦੇ ਵਿਧਾਇਕ ਅਤੇ ਤਿਨੋਂ ਹੀ ਵਾਰ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ 'ਚ ਮੰਤਰੀ ਰਹੇ ਅਤੇ ਇਸ ਸਮੇਂ ਪੰਜਾਬ ਭਾਜਪਾ ਦੇ ਪ੍ਰਧਾਨ ਵਲੋਂ ਕਿਸਾਨਾਂ ਦੇ ਨਾਲ ਗੱਲਬਾਤ ਲਈ ਬਣਾਈ ਕਮੇਟੀ ਦੇ ਚੇਅਰਮੈਨ ਸੁਰਜੀਤ ਕੁਮਾਰ ਜਿਆਣੀ ਦੇ ਜੱਦੀ ਪਿੰਡ ਕਟੈਹੜਾ 'ਚ ਉਨ੍ਹਾਂ ਦੀ ਕੋਠੀ ਅੱਗੇ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੋਸ ਧਰਨਾ ਦੇਣ ਪਹੁੰਚੇ। ਇਸ ਸਬੰਧੀ ਸੁਰਜੀਤ ਜਿਆਣੀ ਦੀ ਪਤਨੀ ਨਿਰਮਲਾ ਜਿਆਣੀ ਨੇ ਪਾਰਟੀ ਦੀ ਤੁਲਨਾ ਕੁੱਤੇ ਨਾਲ ਕੀਤੀ ਹੈ।  

ਇਹ ਵੀ ਪੜ੍ਹੋ: ਨਵ-ਵਿਆਹੇ ਜੋੜੇ ਦਾ ਸ਼ਲਾਘਾਯੋਗ ਕਦਮ, ਕਿਸਾਨਾਂ ਲਈ ਜੋ ਕੀਤਾ ਸੁਣ ਤੁਸੀਂ ਵੀ ਕਹੋਗੇ ਵਾਹ-ਵਾਹ

ਧਰਨੇ 'ਚ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਰਾਜਾ ਵੜਿੰਗ, ਜ਼ਿਲਾ ਫਾਜ਼ਿਲਕਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰੰਜਮ ਕਾਮਰਾ ਅਤੇ ਹੋਰ ਕਾਂਗਰਸ ਵਰਕਰ ਹਾਜ਼ਰ ਸਨ। ਇਹ ਧਰਨਾ ਸਵੇਰੇ 11.00 ਤੋਂ ਲੈ ਕੇ ਦੁਪਹਿਰ 3.00 ਵਜੇ ਤੱਕ ਜਾਰੀ ਰਿਹਾ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਣ ਚਾਹੀਦਾ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਜਿਆਣੀ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਦੇ ਸਮਰਥਨ 'ਚ ਅਸਤੀਫਾ ਦੇਣ, ਤਾਂ ਕਿ ਭਾਜਪਾ ਹਾਈਕਮਾਂਡ 'ਤੇ ਦਬਾਅ ਪਵੇ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਹੁਣ ਇਹ ਮਹਾਨ ਪੰਜਾਬੀ ਬਾਕਸਰ ਪਦਮ ਸ਼੍ਰੀ ਅਤੇ ਅਰਜੁਨ ਐਵਾਰਡ ਕਰੇਗਾ ਵਾਪਸ

PunjabKesari

ਇਹ ਵੀ ਪੜ੍ਹੋ: ਸ਼ਹੀਦਾਂ ਦੇ ਨਾਂ 'ਤੇ ਰੱਖੇ ਜਾਣਗੇ 5 ਸਰਕਾਰੀ ਸਕੂਲਾਂ ਦੇ ਨਾਮ, ਸਿੱਖਿਆ ਮੰਤਰੀ ਨੇ ਦਿੱਤੀ ਪ੍ਰਵਾਨਗੀ

ਦੱਸਿਆ ਜਾਂਦਾ ਹੈ ਕਿ ਧਰਨੇ 'ਚ ਸੁਰਜੀਤ ਜਿਆਣੀ ਦੀ ਪਤਨੀ ਨਿਰਮਲਾ ਜਿਆਣੀ ਨੇ ਕਾਂਗਰਸੀ ਵਿਧਾਇਕ ਅਤੇ ਹੋਰਾਂ ਨੂੰ ਘਰ ਅੰਦਰ ਆ ਕੇ ਚਾਹ-ਪਾਣੀ ਪੀਣ ਲਈ ਕਿਹਾ। ਉਹ ਖੁੱਦ ਕਿਸਾਨ ਦੀ ਧੀ ਅਤੇ ਕਿਸਾਨ ਦੀ ਪਤਨੀ ਹੈ ਅਤੇ ਜਿਆਣੀ ਸਾਹਿਬ ਪਿਛਲੇ 12 ਦਿਨਾਂ ਤੋਂ ਘਰ-ਬਾਰ ਛੱਡ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹਲ ਲਈ ਬੈਠੇ ਹਨ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੀ ਜਿਆਣੀ ਕਿਸਾਨਾਂ ਦੇ ਲਈ ਅਸਤੀਫਾ ਦੇਣ, ਤਾਂ ਕਿ ਭਾਜਪਾ ਹਾਈਕਮਾਂਡ 'ਤੇ ਦਬਾਅ ਪਵੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਹਲ ਹੋਣ। ਇਸ 'ਤੇ ਜਵਾਬ ਦਿੰਦੇ ਹੋਏ ਸੁਰਜੀਤ ਸਿੰਘ ਜਿਆਣੀ ਦੀ ਪਤਨੀ ਨਿਰਮਲਾ ਜਿਆਣੀ ਨੇ ਪਾਰਟੀ ਦੀ ਤੁਲਨਾ ਕੁੱਤੇ ਦੇ ਨਾਲ ਕਰ ਦਿੱਤੀ ਹੈ। ਸ਼੍ਰੀਮਤੀ ਜਿਆਣੀ ਅਤੇ ਸ਼੍ਰੀ ਜਿਆਣੀ ਦੇ ਘਰ 'ਚ ਬੈਠੇ ਪੁੱਤਰ ਨੇ ਕਿਹਾ ਕਿ ਉਹ ਸਿਆਸਤ 'ਚ ਨਹੀਂ ਹਨ ਅਤੇ ਸ਼੍ਰੀ ਜਿਆਣੀ ਪੁਰੀ ਤਨਦੇਹੀ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹਲ ਲਈ ਦਿੱਲੀ ਬੈਠੇ ਹਨ ਅਤੇ ਇਹ ਮਸਲਾ ਹਲ ਕਰਵਾ ਕੇ ਹੀ ਵਾਪਿਸ ਆਉਣਗੇ।

ਇਹ ਵੀ ਪੜ੍ਹੋ: ਸੰਘਰਸ਼ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਬਜ਼ੁਰਗ ਕਿਸਾਨ ਬੀਬੀ ਦੀ ਮੌਤ

ਸ਼੍ਰੀਮਤੀ ਜਿਆਣੀ ਦੇ ਗੱਲਬਾਤ ਦੇ ਲਹਿਜੇ ਤੋਂ ਪ੍ਰਭਾਵਿਤ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੀ ਜਿਆਣੀ ਦੀ ਥਾਂ 'ਤੇ ਉਨ੍ਹਾਂ ਨੂੰ ਸਿਆਸਤ 'ਚ ਹੋਣਾ ਚਾਹੀਦਾ ਹੈ। ਦੋਵੇਂ ਇਕ-ਦੂਜੇ ਨੂੰ ਮਾਂ-ਪੁੱਤ ਕਹਿ ਰਹੇ ਸਨ। ਰਾਜਾ ਵੜਿੰਗ ਨੇ ਕਿਹਾ ਕਿ ਉਹ ਭਾਜਪਾ ਤੋਂ ਅਸਤੀਫਾ ਦੇਣ ਅਤੇ ਖੇਤੀ ਕਾਨੂੰਨ ਵਾਪਿਸ ਹੋਣ ਅਤੇ ਅਸਤੀਫਾ ਵਾਪਿਸ ਲੈਣ। ਸ਼੍ਰੀਮਤੀ ਜਿਆਣੀ ਨੇ ਕਿਹਾ ਕਿ ਸ਼੍ਰੀ ਜਿਆਣੀ ਪਿਛਲੇ 35 ਸਾਲਾਂ ਤੋਂ ਭਾਜਪਾ 'ਚ ਹਨ ਅਤੇ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ।


author

Shyna

Content Editor

Related News