ਥਾਣਾ ਸਾਹਨੇਵਾਲ ਪੁਲਸ ਦੀ ਵਿਸ਼ੇਸ਼ ਟੀਮ ਵਲੋਂ ਲਾਪਤਾ ਬੱਚਾ ਬਰਾਮਦ

Saturday, Jan 12, 2019 - 05:33 AM (IST)

ਥਾਣਾ ਸਾਹਨੇਵਾਲ ਪੁਲਸ ਦੀ ਵਿਸ਼ੇਸ਼ ਟੀਮ ਵਲੋਂ ਲਾਪਤਾ ਬੱਚਾ ਬਰਾਮਦ

ਸਾਹਨੇਵਾਲ/ਕੁਹਾਡ਼ਾ, (ਜਗਰੂਪ)- ਥਾਣਾ ਸਾਹਨੇਵਾਲ ਦੇ ਇਲਾਕੇ ਅੰਬੇਡਕਰ ਨਗਰ, ਗਿਆਸਪੁਰਾ, ਲੁਧਿਆਣਾ ਤੋਂ ਬੀਤੀ 5 ਜਨਵਰੀ ਨੂੰ ਲਾਪਤਾ ਹੋਏ ਇਕ 11 ਸਾਲਾ ਲਡ਼ਕੇ ਦੀ ਤਲਾਸ਼ ਲਈ ਏ. ਡੀ. ਸੀ. ਪੀ.-2 ਸੁਰਿੰਦਰ  ਲਾਂਬਾ ਤੇ ਏ. ਸੀ. ਪੀ. ਸਾਊਥ ਵਲੋਂ ਬਣਾਈ ਗਈ ਟੀਮ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਪੁਲਸ ਟੀਮ ਨੇ ਉਕਤ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਖ਼ਤ ਮਿਹਨਤ ਦੇ ਬਾਅਦ ਲਾਪਤਾ ਬੱਚੇ ਨੂੰ ਬਰਾਮਦ ਕਰਕੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਬਰਾਮਦ ਕੀਤੇ ਗਏ ਬੱਚੇ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। 


author

KamalJeet Singh

Content Editor

Related News