ਨਾਬਾਲਗ ਬੱਚੇ ਨੂੰ ਵਰਗਲਾ ਕੇ ਕਬਰਸਤਾਨ ''ਚ ਲਿਜਾ ਕੀਤੀ ਬਦਫੈਲੀ
Monday, Mar 28, 2022 - 03:12 PM (IST)
ਧਨੌਲਾ (ਰਾਈਆਂ) : ਸਥਾਨਕ ਨਵੀਂ ਬਸਤੀ 'ਚ ਰਹਿੰਦੇ ਇਕ ਨੌਜਵਾਨ ਵੱਲੋਂ ਗੁਆਂਢ 'ਚ ਰਹਿੰਦੇ ਨਾਬਾਲਗ ਬੱਚੇ ਨੂੰ ਵਰਗਲਾ ਕੇ ਕਬਰਸਤਾਨ 'ਚ ਲਿਜਾ ਕੇ ਉਸ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਦਾ ਧਨੌਲਾ ਦੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾ ਕੇ ਪੁਲਸ ਨੇ ਅੱਜ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖਹਿਰਾ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਸੰਘੀ ਅਧਿਕਾਰਾਂ ਨੂੰ ਖੋਰਾ ਲਾਉਣ ਦੇ ਕਦਮ ਦੀ ਕੀਤੀ ਨਿੰਦਾ
ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ 27 ਮਾਰਚ ਨੂੰ ਅਮਰਜੀਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ 14 ਸਾਲਾ ਲੜਕੇ ਨਾਲ ਗੁਆਂਢ 'ਚ ਰਹਿੰਦੇ ਮਨਪ੍ਰੀਤ ਸਿੰਘ ਮਨੀ ਉਰਫ ਸਾਧ ਪੁੱਤਰ ਸਤਪਾਲ ਸਿੰਘ ਨੇ ਵਰਗਲਾ ਕੇ ਕਬਰਸਤਾਨ 'ਚ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਨਸ਼ੇ ਦੀ ਹਾਲਤ ਵਿਚ ਬਦਫੈਲੀ ਕੀਤੀ, ਜੋ ਬੜੀ ਮੁਸ਼ਕਿਲ ਨਾਲ ਉਸ ਨਸ਼ੇੜੀ ਦੇ ਚੁੰਗਲ 'ਚੋਂ ਨਿਕਲਿਆ ਤਾਂ ਘਰ ਆ ਕੇ ਸਾਰੀ ਗੱਲਬਾਤ ਦੱਸੀ, ਜਿਸ ਤੋਂ ਤੁਰੰਤ ਬਾਅਦ ਲੜਕੇ ਦੇ ਪਿਤਾ ਨੇ ਥਾਣਾ ਧਨੌਲਾ ਵਿਖੇ ਇਤਲਾਹ ਦਿੱਤੀ।
ਇਹ ਵੀ ਪੜ੍ਹੋ : ਵੱਡੇ ਬਾਦਲ ਦੇ ਗੜ੍ਹ ’ਚ ਸੰਨ੍ਹ ਲਾਉਣ ਵਾਲੇ ਖੁੱਡੀਆਂ ਨਾਲ ਵਿਸ਼ੇਸ਼ ਗੱਲਬਾਤ, ਦੱਸੀਆਂ ਦਿਲਚਸਪ ਗੱਲਾਂ (ਵੀਡੀਓ)
ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੀੜਤ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਨਪ੍ਰੀਤ ਸਿੰਘ ਮਨੀ ਉਰਫ ਸਾਧ ਵਾਸੀ ਨਵੀਂ ਬਸਤੀ ਧਨੌਲਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਚੇ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਲਿਆਂਦਾ ਗਿਆ। ਦੋਸ਼ੀ ਦੀ ਭਾਲ ਜਾਰੀ ਹੈ, ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।