ਸ਼ਹੀਦ ਊਧਮ ਸਿੰਘ ਦੀਆਂ ਯਾਦਗਾਰਾਂ ਨੂੰ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਤਿਆਰੀ

Friday, Dec 16, 2022 - 06:24 PM (IST)

ਚੰਡੀਗੜ੍ਹ : ਸ਼ਹੀਦ ਊਧਮ ਸਿੰਘ ਦੀਆਂ ਇੰਗਲੈਂਡ ਪਈਆਂ ਚੀਜ਼ਾਂ ਨੂੰ ਭਾਰਤ ਲੈ ਕੇ ਆਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪੰਜਾਬ-ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਨੇ ਭਾਰਤੀ ਅਭਿਲਾਸ਼ਾਵਾਂ ਨੂੰ ਪੱਤਰ ਲਿਖ ਕੇ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਦੇ ਵਕੀਲ ਅਰੋੜਾ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਇਸ 'ਤੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਨੈਸ਼ਨਲ ਆਕਵਾਈਰ ਆਫ਼ ਇੰਡੀਆ ਨੂੰ ਪੱਤਰ ਲਿਖਿਆ ਹੈ। ਦੱਸ ਦੇਈਏ ਕਿ ਸੁਤੰਤਰਤਾ ਸੈਨਾਨੀ ਸ਼ਹੀਦ ਊਧਮ ਸਿੰਘ ਦੀ ਯਾਦਾਂ ਨਾਲ ਜੁੜਿਆ ਸਾਮਾਨ ਇੰਗਲੈਂਡ ਦੀ ਮੈਟਰੋਪਾਲਿਟਨ ਪੁਲਸ ਦੇ ਕੋਲ ਹੈ। 

ਇਹ ਵੀ ਪੜ੍ਹੋ- ਮੋਹਾਲੀ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

ਸ਼ਹੀਦ ਊਧਮ ਸਿੰਘ ਦੇ ਸਾਮਾਨ ਨੂੰ ਭਾਰਤ ਲੈ ਕੇ ਆਉਣ ਲਈ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਐਨ. ਏ. ਆਈ. ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕਿ ਮੰਗ ਕੀਤੀ ਹੈ ਕਿ ਪਟੀਸ਼ਨਕਰਤਾ ਹਾਈ ਕੋਰਟ ਦੇ ਵਕੀਲ ਅਰੋੜਾ ਵੱਲੋਂ ਭੇਜਿਆ ਗਿਆ ਇਕ ਪੱਤਰ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਨਿੱਜੀ ਸਾਮਾਨ ਨੂੰ ਇੰਗਲੈਂਡ ਤੋਂ ਲੈ ਕੇ ਆਉਣ ਲਈ ਕਾਰਵਾਈ ਦੀ ਮੰਗ ਕੀਤੀ ਹੈ। ਜਿਸ 'ਚ ਸ਼ਹੀਦ ਊਧਮ ਸਿੰਘ ਵੱਲ਼ੋਂ ਵਰਤਿਆਂ ਗਿਆ ਰਿਵਾਲਵਰ, ਗੋਲ਼ੀਆਂ, ਕਾਪਰ ਨਾਈਫ ਅਤੇ ਉਨ੍ਹਾਂ ਦੀ ਡਾਇਰੀ ਸ਼ਾਮਲ ਹੈ। ਵਿਭਾਗ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਾਖ਼ਲ ਪਟੀਸ਼ਨ ਦਾ ਜ਼ਿਕਰ ਕੀਤਾ ਹੈ, ਜਿਸ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਟਿੱਪਣੀ ਕਰ ਕੇ ਇਸ ਦਿਸ਼ਾ 'ਚ ਸਰਕਾਰ ਤੋਂ ਭਰੋਸਾ ਦੇ ਮੁਤਾਬਕ ਉਮੀਦ ਜਤਾਈ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਤਰਨਤਾਰਨ RPG ਅਟੈਕ ਮਾਮਲੇ ਨੂੰ ਸੁਲਝਾਇਆ, ਗੈਂਗਸਟਰ ਲੰਡਾ ਹਰੀਕੇ ਨਿਕਲਿਆ ਮਾਸਟਰਮਾਈਂਡ

ਵਿਭਾਗ ਦੇ ਸਕੱਤਰ ਗੁਰਕੀਰਤ ਕਰਪਾਲ ਸਿੰਘ ਵੱਲੋਂ ਜਾਰੀ ਕੀਤੇ ਪੱਤਰ 'ਚ ਲਿਖਿਆ ਗਿਆ ਹੈ ਕਿ ਜਲਿਆਂਵਾਲਾ ਬਾਗ ਕਤਲੇਆਮ ਨੂੰ ਸ਼ਤਾਬਦੀ ਬੀਤ ਚੁੱਕੀ ਹੈ ਪਰ ਹੁਣ ਤੱਕ ਵੀ ਸ਼ਹੀਦ ਊਧਮ ਸਿੰਘ ਦਾ ਸਾਮਾਨ ਬ੍ਰਿਟੇਨ ਸਰਕਾਰ ਦੇ ਕੋਲ ਪਿਆ ਹੋਇਆ ਹੈ। ਇਸ ਸਬੰਧੀ ਗੱਲ਼ ਕਰਦਿਆਂ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ 'ਚ ਪਟੀਸ਼ਨ ਨੂੰ ਬੰਦ ਨੂੰ ਕਰਨਾ ਜਾਇਜ਼ ਤੇ ਠੀਕ ਹੋਵੇਗਾ। ਸਾਨੂੰ ਆਸ ਹੈ ਕਿ ਭਾਰਤ ਸਰਕਾਰ ਸ਼ਹੀਦ ਊਧਮ ਸਿੰਘ ਦੀਆਂ ਯਾਦਾਗਾਰਾਂ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਰਹੇਗੀ। ਉਮੀਦ ਕਰਦੇ ਹਾਂ ਕਿ ਘੱਟ ਤੋਂ ਘੱਟ 13 ਅਪ੍ਰੈਲ ਤੱਕ ਜਲਿਆਂਵਾਲਾ ਬਾਗ ਕਤਲੇਆਮ ਨੂੰ ਯਾਦ ਕੀਤੇ ਜਾਣ ਤੱਕ ਸਾਰੇ ਕੁਝ ਹਾਸਲ ਹੋ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News