ਪੰਜਾਬ 'ਚ ਹੈਪੇਟਾਈਟਸ-C ਦੀ ਦਵਾਈ 'ਚ ਆਈ ਕਮੀ, ਮਰੀਜ਼ਾਂ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ
Saturday, Sep 02, 2023 - 04:54 PM (IST)

ਸੰਗਰੂਰ- ਹੈਪੇਟਾਈਟਸ C ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ਤੋਂ ਬਾਅਦ ਪੰਜਾਬ 'ਚ ਦਵਾਈਆਂ ਦੀ ਭਾਰੀ ਕਮੀ ਕਾਰਨ ਮਰੀਜ਼ਾਂ ਦਾ ਇਲਾਜ ਪ੍ਰਭਾਵਿਤ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦਵਾਈਆਂ ਦੀ ਮੰਗ ਅਤੇ ਸਪਲਾਈ ਵਿੱਚ ਅੰਤਰ ਹੈ। ਜੇ ਅਸੀਂ ਨਵੇਂ ਮਰੀਜ਼ਾਂ ਨੂੰ ਦਵਾਈ ਦੇਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਪੁਰਾਣੇ ਮਰੀਜ਼ ਇਲਾਜ ਤੋਂ ਵਾਂਝੇ ਹੋ ਜਾਣਗੇ। ਇੱਕ ਅਧਿਕਾਰੀ ਨੇ ਕਿਹਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਇਹ 2016 ਦੀ ਗੱਲ ਹੈ ਜਦੋਂ ਪੰਜਾਬ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ (NVHCP) ਦੇ ਤਹਿਤ ਹੈਪੇਟਾਈਟਸ C ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਸੀ। ਇਸ ਦੇ ਲਈ ਪੰਜਾਬ ਸਿਹਤ ਵਿਭਾਗ ਨੇ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਾਹਤ ਫੰਡ (MMPHCRF) ਸ਼ੁਰੂ ਕੀਤਾ ਹੈ। ਬਾਅਦ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੇ ਮਾਡਲ ਨੂੰ ਅਪਣਾਇਆ ਅਤੇ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਇਸ ਨੂੰ ਪੂਰੇ ਦੇਸ਼ ਭਰ 'ਚ ਲਾਗੂ ਕੀਤਾ। ਹੈਪੇਟਾਈਟਸ-ਸੀ ਇਕ ਛੂਤ ਵਾਲੀ ਬਿਮਾਰੀ ਹੈ ਜੋ ਮੁੱਖ ਤੌਰ 'ਤੇ ਜਿਗਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਟੈਟੂ ਲਈ ਬਿਨਾਂ ਸਟਰਲਾਈਜ਼ ਕੀਤੀਆਂ ਗਈਆਂ ਸੂਈਆਂ, ਲਾਗ ਵਾਲੇ ਖੂਨ, ਬਿਨਾਂ ਸਟਰਲਾਈਜ਼ ਕੀਤੀਆਂ ਸਰਿੰਜਾਂ ਅਤੇ ਸੂਈਆਂ, ਸੰਕਰਮਿਤ ਮਾਂ ਤੋਂ ਬੱਚੇ ਤੱਕ ਅਤੇ ਜਿਨਸੀ ਸੰਪਰਕ ਦੁਆਰਾ ਪ੍ਰਸਾਰਿਤ ਹੁੰਦੀ ਹੈ। ਇਸ ਨੂੰ ਸਾਈਲੇਂਟ ਕਿੱਲਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਬਿਮਾਰੀ ਦੇ ਅਖੀਰਲੇ ਪੜਾਅ 'ਤੇ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ- ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ
ਇਕ ਡਾਕਟਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਨਿਯਮਤ ਤੌਰ 'ਤੇ ਲੈਣ ਵਾਲੀਆਂ ਸਹੀ ਦਵਾਈਆਂ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਜੇਕਰ ਦਵਾਈ ਨਿਰਧਾਰਤ ਸਮੇਂ ਤੋਂ ਪਹਿਲਾਂ ਬੰਦ ਕੀਤੀ ਜਾਂਦੀ ਹੈ ਜਾਂ ਸਮੇਂ ਸਿਰ ਸ਼ੁਰੂ ਨਹੀਂ ਕੀਤੀ ਜਾਂਦੀ, ਤਾਂ ਇਹ ਮੌਤ ਦਾ ਕਾਰਨ ਬਣ ਸਕਦੀ ਹੈ। ਹੈਪੇਟਾਈਟਸ-ਸੀ ਦੇ ਲੱਛਣਾਂ 'ਚ ਬੁਖਾਰ, ਗੂੜ੍ਹਾ ਪਿਸ਼ਾਬ, ਪੀਲੀ ਚਮੜੀ, ਥਕਾਵਟ, ਪੀਲੀਆ, ਪੀਲੀ ਅੱਖਾਂ ਆਦਿ ਸ਼ਾਮਲ ਹਨ।
ਧੂਰੀ ਜ਼ਿਲ੍ਹੇ ਦੇ ਪਿੰਡ ਕੌਲਸੇਰੀ ਦੇ ਵਸਨੀਕ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਦੋ ਮਹੀਨੇ ਪਹਿਲਾਂ ਹੈਪੇਟਾਈਟਸ-ਸੀ ਦਾ ਪਤਾ ਲੱਗਾ ਸੀ ਅਤੇ ਮੇਰਾ ਇਲਾਜ ਅਜੇ ਸ਼ੁਰੂ ਹੋਣਾ ਹੈ। ਮੈਂ ਪਿਛਲੇ ਦੋ ਮਹੀਨਿਆਂ ਵਿੱਚ ਕਈ ਵਾਰ ਸੰਗਰੂਰ ਸਿਵਲ ਹਸਪਤਾਲ ਗਿਆ ਹਾਂ ਅਤੇ ਆਵਾਜਾਈ 'ਤੇ ਲਗਭਗ 3,000 ਰੁਪਏ ਖਰਚ ਕੀਤੇ ਹਨ। ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹਾਂ। ਮੈਨੂੰ ਹਸਪਤਾਲ ਜਾਣ ਲਈ ਇੱਕ ਦਿਨ ਦੀ ਛੁੱਟੀ ਲੈਣੀ ਪੈਂਦੀ ਹੈ ਅਤੇ ਮੈਨੂੰ ਉਸ ਦਿਨ ਦਾ ਭੁਗਤਾਨ ਵੀ ਨਹੀਂ ਮਿਲਦਾ ਪਰ ਹੁਣ ਤੱਕ ਇਲਾਜ ਨਹੀਂ ਹੋ ਪਾਇਆ।
ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ
ਪੰਜਾਬ ਦੇ ਡਾਇਰੈਕਟਰ ਸਿਹਤ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਵਿਭਾਗ ਇਸ ਮਾਮਲੇ ਕੋਲ ਇਸ ਮਾਮਲੇ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲਾ ਉਠਾ ਰਹੇ ਹਾਂ ਅਤੇ ਜਲਦੀ ਹੀ ਦਵਾਈਆਂ ਹਸਪਤਾਲਾਂ 'ਚ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8