ਕਰੰਟ ਲੱਗਣ ਨਾਲ ਰਾਜ ਮਿਸਤਰੀ ਤੇ ਸਫ਼ਾਈ ਕਰਮੀ ਦੀ ਮੌਤ

08/25/2019 12:47:39 AM

ਚੰਡੀਗੜ੍ਹ (ਸੁਸ਼ੀਲ)— ਮੀਂਹ ਦੇ ਮੌਸਮ 'ਚ ਕਰੰਟ ਲੱਗਣ ਨਾਲ ਦੜਵਾ 'ਚ ਰਾਜ ਮਿਸਤਰੀ ਤੇ ਇੰਡਸਟ੍ਰੀਅਲ ਏਰੀਆ ਫੇਜ਼-1 'ਚ ਸਫਾਈ ਕਰਮੀ ਦੀ ਮੌਤ ਹੋ ਗਈ। ਰਾਜ ਮਿਸਤਰੀ ਨੂੰ ਮਕਾਨ ਮਾਲਕ ਨੇ ਜੀ.ਐਮ.ਐਸ.ਐਚ.- 16 ਪਹੁੰਚਾਇਆ ਜਦੋਂ ਕਿ ਸਫਾਈ ਕਰਮੀ ਨੂੰ ਪੁਲਸ ਨੇ ਜੀ.ਐਮ.ਸੀ.ਐਚ-32 ਪਹੁੰਚਾਇਆ, ਜਿਥੇ ਦੋਵਾਂ ਨੂੰ ਡਾਕਟਰਾਂ ਵਲੋਂ ਮ੍ਰਿਤ ਐਲਾਨ ਕਰ ਦਿੱਤਾ।
ਲਾਸ਼ਾਂ ਦੀ ਪਛਾਣ ਦੜਵਾ ਨਿਵਾਸੀ ਰਾਜਮਿਸਤਰੀ ਦਿਨੇਸ਼ ਕੁਮਾਰ ਅਤੇ ਰਾਮਦਰਬਾਰ ਨਿਵਾਸੀ ਸਫਾਈ ਕਰਮੀ ਜਗਬੀਰ ਸਿੰਘ ਦੇ ਰੂਪ ਵਜੋਂ ਹੋਈ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਮੋਰਚਰੀ 'ਚ ਰਖਵਾ ਦਿੱਤਾ ਹੈ। ਸਫਾਈ ਕਰਮਚਾਰੀ ਯੂਨੀਅਨ ਨੇ ਮ੍ਰਿਤਕ ਜਗਬੀਰ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਦੋਵਾਂ ਮਾਮਲਿਆਂ 'ਚ ਡੀ.ਡੀ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਪਹਿਲਾ ਹਾਦਸਾ ਦੜਵਾ 'ਚ ਹੋਇਆ
ਦੜਵਾ ਨਿਵਾਸੀ ਦਿਨੇਸ਼ ਕੁਮਾਰ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਹ ਦੜਵਾ ਕੋਲ ਰਾਜਬਾਗ ਬੋਰੀ ਵਾਲੀ ਗਲੀ 'ਚ ਮਕਾਨ ਬਣਾ ਰਿਹਾ ਸੀ। ਸ਼ੁੱਕਰਵਾਰ ਸਵੇਰੇ ਸੱਤ ਵਜੇ ਕੰਧਾਂ ਦੀ ਤਰਾਈ ਕਰਨ ਲਈ ਬਿਜਲੀ ਦਾ ਪਲੱਗ ਲਗਾਉਣ ਲੱਗਾ। ਪੱਲਗ ਕੋਲ ਬਿਜਲੀ ਦੀ ਨੰਗੀ ਤਾਰ ਹੋਣ ਕਾਰਨ ਦਿਨੇਸ਼ ਉਸਦੀ ਚਪੇਟ 'ਚ ਆ ਗਿਆ ਅਤੇ ਜ਼ੋਰਦਾਰ ਕਰੰਟ ਲੱਗਦੇ ਹੀ ਜ਼ਮੀਨ 'ਤੇ ਡਿਗਿਆ। ਮਕਾਨ ਮਾਲਕ ਨੇ ਮਿਸਤਰੀ ਦੇ ਚੀਕਣ ਦੀ ਅਵਾਜ ਸੁਣੀ ਤਾਂ ਮੌਕੇ 'ਤੇ ਦੇਖਿਆ ਤਾਂ ਉਹ ਹੇਠਾਂ ਡਿਗਿਆ ਹੋਇਆ ਸੀ। ਦਿਨੇਸ਼ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦਿਨੇਸ਼ ਦੇ ਪਰਿਵਾਰ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੁਲਸ ਮਾਮਲੇ 'ਚ ਕਾਰਵਾਈ ਕਰੇਗੀ।

ਸਫਾਈ ਕਰਮਚਾਰੀ ਯੂਨੀਅਨ ਮਾਮਲਾ ਦਰਜ ਕਰਨ 'ਤੇ ਅੜੀ
ਸਫਾਈ ਯੂਨੀਅਨ ਸਹਿਤ ਗਾਰਬੇਜ ਕਲੈਕਟਰਸ ਨੇ ਘਟਨਾ 'ਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦੇ ਹੋਏ ਬਿਜਲੀ ਵਿਭਾਗ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਘਟਨਾ ਤੋਂ ਬਾਅਦ ਨਿਗਮ ਦੇ ਦੋ ਕੌਂਸਲਰ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਅਤੇ ਭਰਤ ਕੁਮਾਰ ਉਦਯੋਗਿਕ ਖੇਤਰ ਥਾਣੇ ਪੁੱਜੇ। ਏਰੀਆ ਕੌਂਸਲਰ ਦੇਵਸ਼ਾਲੀ ਨਿਗਮ ਦੀ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਵੀ ਹੈ। ਉਥੇ ਹੀ, ਕਮੇਟੀ ਦੇ ਮੈਂਬਰ ਕੌਂਸਲਰ ਭਰਤ ਦਾ ਕਹਿਣਾ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਰਹੇ ਸਫਾਈ ਕਰਮੀਆਂ ਦਾ ਮਸਲਾ ਨਿਗਮ ਸਦਨ ਦੀ ਬੈਠਕ 'ਚ ਉਠਾਉਣਗੇ।

ਮੌਕੇ 'ਤੇ ਨਹੀਂ ਪਹੁੰਚਿਆ ਕੋਈ ਨਿਗਮ ਅਧਿਕਾਰੀ— ਮੇਅਰ
ਸੂਚਨਾ ਮਿਲਦੇ ਹੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਅਤੇ ਗਾਰਬੇਜ ਕਲੈਕਸ਼ਨ ਸੁਸਾਇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਸੈਣੀ ਸਮੇਤ ਕਈ ਮੈਂਬਰ ਮੌਕੇ 'ਤੇ ਪੁੱਜੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਸਫਾਈ ਕਰਮੀ ਜਗਬੀਰ ਸਿੰਘ ਦੇ ਪਰਿਵਾਰ ਨੂੰ ਸਰਕਾਰ ਵਲੋਂ ਉਚਿਤ ਮੁਆਵਜ਼ਾ, ਪਰਿਵਾਰ 'ਚੋਂ ਕਿਸੇ ਨੂੰ ਨੌਕਰੀ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਉਹ ਦਾਹ ਸੰਸਕਾਰ ਨਹੀਂ ਕਰਨਗੇ। ਯੂਨੀਅਨ ਦਾ ਇਹ ਵੀ ਕਹਿਣਾ ਹੈ ਕਿ ਐਮ.ਓ.ਐਚ. ਵਿੰਗ ਵਲੋਂ ਨਗਰ ਨਿਗਮ ਦੇ ਅਧਿਕਾਰੀ ਅਤੇ ਮੇਅਰ ਕੋਈ ਵੀ ਸਫਾਈ ਕਰਮੀ ਨੂੰ ਦੇਖਣ ਨਹੀਂ ਪੁੱਜੇ।


KamalJeet Singh

Content Editor

Related News