ਪੁਲਸ ਮੁਲਾਜ਼ਮ ਨਾਲ ਖੇਡ ਤਾਂਤਰਿਕ ਇੰਝ ਹੋਇਆ ਮਾਲਾਮਾਲ, ਜਾਣੋ ਕੀ ਹੈ ਪੂਰਾ ਮਾਮਲਾ

Wednesday, Nov 25, 2020 - 08:10 PM (IST)

ਪੁਲਸ ਮੁਲਾਜ਼ਮ ਨਾਲ ਖੇਡ ਤਾਂਤਰਿਕ ਇੰਝ ਹੋਇਆ ਮਾਲਾਮਾਲ, ਜਾਣੋ ਕੀ ਹੈ ਪੂਰਾ ਮਾਮਲਾ

ਮਾਨਸਾ (ਸੰਦੀਪ ਮਿੱਤਲ): ਥਾਣਾ ਸਰਦੂਲਗੜ੍ਹ ਦੀ ਪੁਲਸ ਨੇ ਨੋਟ ਦੁਗਣੇ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ 2 ਬੀਬੀਆਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਸਰਦੂਲਗੜ੍ਹ ਵਿਖੇ ਨੌਕਰੀ ਕਰਦਾ ਗੁਲਬਹਾਰ ਸਿੰਘ ਵਾਸੀ ਖੈਰਪੁਰ ਕਾਲੋਨੀ ਜ਼ਿਲ੍ਹਾ ਸਿਰਸਾ ਆਪਣੀ ਧਾਰਮਿਕ ਆਸਥਾ ਰੱਖਦੇ ਹੋਏ ਬਲਵਿੰਦਰ ਸਿੰਘ ਉਰਫ਼ ਬਿੰਦੀ ਬਾਬਾ ਵਾਸੀ ਸਾਧੂਵਾਲਾ ਹਾਲ ਆਬਾਦ ਢਾਣੀ ਫੂਸ ਮੰਡੀ ਨੇੜੇ ਜਟਾਣਾ ਕੈਂਚੀਆਂ ਕੋਲ ਡਿਊਟੀ ਖ਼ਤਮ ਹੋਣ ਤੋਂ ਬਾਅਦ ਮੱਥਾ ਟੇਕਣ ਅਕਸਰ ਜਾਂਦਾ ਰਹਿੰਦਾ ਸੀ, ਜਿਥੇ ਕੁੱਝ ਦਿਨ ਪਹਿਲਾਂ ਉਸ ਨੂੰ ਸੁਰਜੀਤ ਸਿੰਘ ਉਰਫ਼ ਜੱਗਾ ਵਾਸੀ ਫੱਤਾ ਮਾਲੋਕਾ ਮਿਲਿਆ, ਜਿਸ ਨੇ ਉਸ ਨੂੰ ਕਿਹਾ ਕਿ ਉਸ ਦੇ ਸੰਪਰਕ ਵਿਚ ਕੁੱਝ ਵਿਅਕਤੀ ਅਤੇ ਬੀਬੀਆਂ ਹਨ, ਜੋ ਤਾਂਤਰਿਕ ਵਿੱਦਿਆ ਰਾਹੀਂ ਪੈਸੇ ਦੁਗਣੇ ਕਰਦੀਆਂ ਹਨ।

ਇਹ ਵੀ ਪੜ੍ਹੋ:'ਆਪ' ਵਲੋਂ ਕਿਸਾਨੀ ਅੰਦੋਲਨ ਦੀ ਹਿਮਾਇਤ ਅਤੇ ਕੈਪਟਨ ਸਰਕਾਰ ਦੇ ਵਿਰੋਧ 'ਚ ਪੋਸਟਰ ਮੁਹਿੰਮ ਦਾ ਆਗਾਜ਼

ਸੁਰਜੀਤ ਸਿੰਘ ਵਾਸੀ ਫੱਤਾ ਮਾਲੋਕਾ ਅਤੇ ਮਨਪ੍ਰੀਤ ਕੌਰ, ਮਨਜੀਤ ਕੌਰ ਵਾਸੀਅਨ ਸਰਦੂਲਗੜ੍ਹ, ਬਲਵਿੰਦਰ ਸਿੰਘ ਉਰਫ਼ ਬਿੰਦੀ ਬਾਬਾ ਅਤੇ ਵਿਸ਼ਨੂ ਰਾਮ ਵਾਸੀ ਸਰਦੂਲਗੜ੍ਹ ਮਿਲੇ, ਜਿਨ੍ਹਾਂ ਨੇ ਉਸ ਨੂੰ ਪੈਸੇ ਦੁਗਣੇ ਬਣਾਉਣ ਦਾ ਝਾਂਸਾ ਦੇ ਕੇ ਪਿੰਡ ਭਾਦਸ ਜ਼ਿਲ੍ਹਾ ਨੂੰਹ ਹਰਿਆਣਾ ਵਿਖੇ ਲੈ ਗਏ, ਜਿੱਥੇ ਮੁਹਮੰਦ ਖਾਨ ਅਤੇ ਕਪਿਲ ਖਾਨ ਮਿਲੇ, ਜਿਥੇ ਮੈਂ 1000 ਰੁਪਏ ਮੱਥਾ ਟੇਕਿਆ ਅਤੇ ਕੁੱਝ ਸਮੇਂ ਬਾਅਦ ਉਕਤ ਦੋਵਾਂ ਨੇ ਮੈਨੂੰ 1400 ਰੁਪਏ ਅਤੇ ਬਾਕੀਆਂ ਨੂੰ ਵੀ ਥੋੜ੍ਹੇ-ਥੋੜ੍ਹੇ ਪੈਸੇ ਦੇ ਦਿੱਤੇ ਤੇ ਫ਼ਿਰ ਉਹ ਵਾਪਸ ਸਰਦੂਲਗੜ੍ਹ ਆ ਗਏ। ਗੁਲਬਹਾਰ ਸਿੰਘ ਨੇ ਅੱਗੇ ਦੱਸਿਆ ਕਿ ਫਿਰ ਕੁੱਝ ਦਿਨਾਂ ਬਾਅਦ ਸੁਰਜੀਤ ਸਿੰੰਘ, ਮਨਪ੍ਰੀਤ ਕੌਰ ਅਤੇ ਮਨਜੀਤ ਕੌਰ ਨੇ ਉਸ ਨਾਲ ਸੰਪਰਕ ਕਰਕੇ ਕਿਹਾ ਕਿ ਪੈਸੇ ਲੈ ਕੇ ਸਾਡੇ ਘਰ ਆ ਜਾਵੋ, ਆਪਾਂ ਬਾਬਾ ਮਹਿੰਮਦ ਖਾਨ ਅਤੇ ਕਪਿਲ ਖਾਨ ਪਾਸ ਪੈਸੇ ਦੁਗਣੇ ਕਰਾਉਣ ਜਾਣਾ ਹੈ ਤਾਂ ਮੈਂ ਆਪਣੀ ਡਿਊਟੀ ਖ਼ਤਮ ਕਰਕੇ 11 ਲੱਖ ਰੁਪਏ ਲੈ ਕੇ ਉਨ੍ਹਾਂ ਦੇ ਨਾਲ ਪਿੰਡ ਭਾਦਸ ਵਿਖੇ ਬਾਬਾ ਮੁਹੰਮਦ ਖਾਨ ਅਤੇ ਕਪਿਲ ਖਾਨ ਪਾਸ ਚਲਿਆ ਗਿਆ, ਜਿਥੇ ਉਨ੍ਹਾਂ ਮੇਰੇ ਕੋਲੋਂ 11 ਲੱਖ ਰੁਪਏ ਲੈ ਲਏ ਅਤੇ ਦੁਗਣੇ ਕਰਨ ਦਾ ਢੌਂਗ ਕਰਨ ਲੱਗੇ ਅਤੇ ਏਨੇ ਵਿੱਚ ਮੋਟਰਸਾਇਕਲ 'ਤੇ ਪੁਲਿਸ ਦੀ ਵਰਦੀ ਪਾਏ ਦੋ ਵਿਅਕਤੀ ਆ ਗਏ ਤੇ ਕਪਿਲ ਖਾਨ ਨੇ ਰੌਲਾ ਪਾਇਆ ਕਿ ਪੁਲਸ ਆ ਗਈ ਭੱਜ ਜਾਵੋ, ਅਸੀਂ ਉਥੋਂ ਸਵਾਰੀ ਦਾ ਪ੍ਰਬੰਧ ਕਰਕੇ ਵਾਪਸ ਪਿੰਡ ਆ ਗਏ ਅਤੇ ਕੱਝ ਦਿਨ ਬਾਅਦ ਜਦ ਮੈਂ ਉਕਤ ਸੁਰਜੀਤ ਸਿੰੰਘ, ਮਨਪ੍ਰੀਤ ਕੌਰ, ਸੱਤਪਾਲ ਸਿੰਘ ਕੋਲ ਗਏ ਤਾਂ ਇੰਨ੍ਹਾਂ ਨੇ ਕਿਹਾ ਕਿ ਅਸੀਂ ਸਭ ਨੇ ਰਲ ਕੇ ਠੱਗੀ ਮਾਰਨੀ ਸੀ, ਉਹ ਮਾਰ ਲਈ ਹੈ।

ਇਹ ਵੀ ਪੜ੍ਹੋ: ਟਾਂਡਾ ਦੇ ਨੌਜਵਾਨ ਅਲੋਕਦੀਪ ਨੇ ਨਿਊਜ਼ੀਲੈਂਡ 'ਚ ਕੌਮੀ ਬਾਡੀਬਿਲਡਿੰਗ ਮੁਕਾਬਲੇ 'ਚ ਗੱਡੇ ਝੰਡੇ

ਉਕਤ ਤੋਂ ਇਲਾਵਾ ਪੁਲਿਸ ਨੂੰ ਪਤਾ ਚੱਲਿਆ ਕਿ ਰਣਜੀਤ ਸਿੰਘ ਵਾਸੀ ਸਰਦੂਲਗੜ੍ਹ ਨਾਲ 7 ਲੱਖ ਰੁਪਏ ਦੀ, ਹਰਬੰਸ ਸਿੰਘ ਵਾਸੀ ਬਗੇਰ ਚੜ੍ਹਤ ਸਿੰਘ (ਬਠਿੰਡਾ) ਨਾਲ 1 ਲੱਖ ਰੁਪਏ ਦੀ, ਬੂਟਾ ਸਿੰਘ, ਸੁਰਜੀਤ ਸਿੰਘ, ਮੰਗਤ ਸਿੰਘ ਵਾਸੀਆਨ ਜਟਾਣਾ ਕਲਾਂ ਨਾਲ 8 ਲੱਖ ਰੁਪੈ ਦੀ ਠੱਗੀ ਮਾਰੀ ਹੈ। ਜਿਸ 'ਤੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਸੁਰਜੀਤ ਸਿੰਘ ਵਾਸੀ ਫੱਤਾ ਮਾਲੋਕਾ, ਮਨਪ੍ਰੀਤ ਕੌਰ, ਮਨਜੀਤ ਕੌਰ, ਸੱਤਪਾਲ ਸਿੰਘ ਵਾਸੀਆਨ ਸਰਦੂਲਗੜ੍ਹ, ਮੁਹੰਮਦ ਖਾਨ, ਕਪਿਲ ਖਾਨ, ਮਨੀਸ਼ ਅਤੇ ਪਵਨ ਕੁਮਾਰ ਵਾਸੀਅਨ ਭਾਦਸ ਖਿਲਾਫ਼ ਧਾਰਾ 419,420,406,120ਬੀ ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!


author

Shyna

Content Editor

Related News