ਸਡ਼ਕ ਹਾਦਸੇ ’ਚ ਵਿਅਕਤੀ ਦੀ ਮੌਤ

05/12/2020 2:09:36 AM

ਫਿਰੋਜ਼ਪੁਰ, (ਮਲਹੋਤਰਾ)– ਮੱਲਾਂਵਾਲਾ ਰੋਡ ’ਤੇ ਹੋਏ ਸਡ਼ਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਸ਼ਨੀਵਾਰ ਦੁਪਹਿਰ ਵਾਹਕਾ ਮੋਡ਼ ਦੇ ਕੋਲ ਹੋਇਆ। ਥਾਣਾ ਆਰਫਕੇ ਪੁਲਸ ਨੇ ਮ੍ਰਿਤਕ ਦੇ ਲਡ਼ਕੇ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਬਸਤੀ ਵਕੀਲਾਂ ਵਾਲੀ ਨੇ ਬਿਆਨ ਦਰਜ ਕਰਵਾ ਦੱਸਿਆ ਕਿ ਉਸਦਾ ਬਾਪ ਜਗਸੀਰ ਸਿੰਘ ਆਪਣੀ ਮੋਟਰਸਾਈਕਲ ਠੀਕ ਕਰਵਾਉਣ ਦੇ ਲਈ ਵਾਹਕਾ ਮੋਡ਼ ’ਤੇ ਸਥਿੱਤ ਦੁਕਾਨ ’ਤੇ ਗਿਆ ਸੀ। ਜਦ ਉਹ ਪਾਣੀ ਪੀਣ ਲਈ ਸਡ਼ਕ ਕਰਾਸ ਕਰ ਕੇ ਦੂਜੇ ਪਾਸੇ ਜਾ ਰਿਹਾ ਸੀ ਤਾਂ ਤੇਜ਼ ਸਪੀਡ ਕਾਰ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ’ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਪਰਚਾ ਦਰਜ ਕਰਨ ਤੋਂ ਬਾਅਦ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


Bharat Thapa

Content Editor

Related News