ਸ਼ਰਾਬ ਦੇ ਠੇਕੇ ਖੋਲ੍ਹਣ ਸਬੰਧੀ ਕੈਪਟਨ ਸਰਕਾਰ ਦੇ ਫੈਸਲੇ ਖਿਲਾਫ ਸ਼ਰਾਬ ਕਾਰੋਬਾਰੀ

Wednesday, May 06, 2020 - 09:50 PM (IST)

ਸ਼ਰਾਬ ਦੇ ਠੇਕੇ ਖੋਲ੍ਹਣ ਸਬੰਧੀ ਕੈਪਟਨ ਸਰਕਾਰ ਦੇ ਫੈਸਲੇ ਖਿਲਾਫ ਸ਼ਰਾਬ ਕਾਰੋਬਾਰੀ

ਲੁਧਿਆਣਾ, (ਪੰਕਜ)- ਇਕ ਪਾਸੇ ਜਿੱਥੇ ਪੰਜਾਬ ਸਰਕਾਰ ਰੈਵੇਨਿਊ ਜੁਟਾਉਣ ਲਈ ਸੂਬੇ ਵਿਚ ਐਕਸਾਈਜ਼ ਪਾਲਿਸੀ ਰਾਹੀਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਰਣਨੀਤੀ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਜਿਸ ਦੇ ਲਈ ਪਿਛਲੇ ਤਿੰਨ ਦਿਨਾਂ ਤੋਂ ਮੰਤਰੀ ਮੰਡਲ ਦੀ ਹੋਣ ਵਾਲੀ ਸੰਭਾਵਿਤ ਮੀਟਿੰਗ ਬਕਾਇਆ ਹੋਣ ਦੀ ਚਰਚਾ ਹੈ। ਦੂਜੇ ਪਾਸੇ ਰਾਜ ਦੇ ਮੁੱਖ ਸ਼ਰਾਬ ਕਾਰੋਬਾਰੀ ਸਰਕਾਰ ਦੇ ਇਸ ਫੈਸਲੇ ਖਿਲਾਫ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਨੇ ਦੇਸ਼ ਦੀ ਅਰਥ ਵਿਵਸਥਾ ’ਤੇ ਇੰਨੀ ਡੂੰਘੀ ਸੱਟ ਮਾਰੀ ਹੈ ਕਿ ਛੋਟੇ ਤੋਂ ਵੱਡਾ ਹਰ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੈ। ਅਜਿਹੇ ਵਿਚ ਜਦੋਂ ਤੱਕ ਲਾਕਡਾਊਨ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਉਦੋਂ ਤੱਕ ਸ਼ਰਾਬ ਦੇ ਠੇਕੇ ਖੋਲ੍ਹਣ ਬਾਰੇ ਸੋਚਣਾ ਵੀ ਗਲਤ ਹੈ।

ਮਹਾਨਗਰ ਦੇ ਪ੍ਰਮੁੱਖ ਸ਼ਰਾਬ ਕਾਰੋਬਾਰੀਆਂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਆਮ ਜਨਤਾ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਬੇਹੱਦ ਮੁਸ਼ਕਲ ਹੈ। ਇਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਭੁੱਖੇ ਮਰਨ ਤੋਂ ਬਚਾਉਣ ਲਈ ਰਾਸ਼ਨ ਦਾ ਪ੍ਰਬੰਧ ਕਰਨ ਵਿਚ ਅੱਡੀ-ਚੋਟੀ ਦਾ ਜ਼ੋਰ ਲਗਾਉਣ ਦੇ ਬਾਵਜੂਦ ਸਫਲ ਹੁੰਦੀ ਨਜ਼ਰ ਨਹੀਂ ਆ ਰਹੀ। ਆਏ ਦਿਨ ਭੁੱਖ ਅਤੇ ਰਾਸ਼ਨ ਨਾ ਮਿਲਣ ਤੋਂ ਪ੍ਰੇਸ਼ਾਨ ਗਰੀਬ ਜਨਤਾ ਸੜਕਾਂ ’ਤੇ ਉੱਤਰਨ ਲਈ ਮਜਬੂਰ ਹਨ ਅਤੇ ਉਨ੍ਹਾਂ ਤੱਕ ਰਾਸ਼ਨ ਅਤੇ ਲੰਗਰ ਪਹੁੰਚਾਉਣ ਲਈ ਸਰਕਾਰ ਦੇ ਨਾਲ-ਨਾਲ ਸਮਾਜਕ ਅਤੇ ਧਾਰਮਕ ਜਥੇਬੰਦੀਆਂ ਦਿਨ-ਰਾਤ ਇਕ ਕਰ ਰਹੀਆਂ ਹਨ। ਅਜਿਹੇ ਵਿਚ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਹੁਕਮ ਦੇ ਵੀ ਦਿੰਦੀ ਹੈ ਤਾਂ ਸ਼ਰਾਬ ਪੀਣ ਜਾਂ ਖਰੀਦਣ ਲਈ ਪੈਸੇ ਕਿਸ ਦੇ ਕੋਲ ਹਨ।

ਸ਼ਰਾਬ ਕਾਰੋਬਾਰੀ ਗੁਰਮਿੰਦਰ ਸਿੰਘ ਨੀਟੂ, ਲਾਲੀ ਸ਼ਰਮਾ, ਨੀਰਜ ਕੁਮਾਰ, ਗੌਰਵ ਮਲਹੋਤਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਸਮੇਂ ਵਿਚ ਜਦੋਂ ਹਰ ਇਨਸਾਨ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਜਿਹੇ ਵਿਚ ਉਹ ਸ਼ਰਾਬ ਖਰੀਦਣ ਲਈ ਪੈਸੇ ਕਿੱਥੋਂ ਲਿਆਵੇਗਾ। ਇਕ ਪਾਸੇ ਤਾਂ ਪ੍ਰਸ਼ਾਸਨ ਫੈਕਟਰੀ ਸੰਚਾਲਕਾਂ ਸ਼ੋਅਰੁੂਮ ਮਾਲਕਾਂ ਦੁਕਾਨਦਾਰਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੀ ਲੇਬਰ ਨੂੰ ਘੱਟ ਤੋਂ ਘੱਟ 2 ਹਜ਼ਾਰ ਰੁਪਏ ਜ਼ਰੂਰ ਅਦਾ ਕਰੇ ਤਾਂ ਕਿ ਉਹ ਉਨ੍ਹਾਂ ਪੈਸਿਆਂ ਨਾਲ ਆਪਣੇ ਪਰਿਵਾਰ ਬੱਚਿਆਂ ਲਈ ਮਹੀਨੇ ਭਰ ਦਾ ਰਾਸ਼ਨ ਜਾਂ ਹੋਰ ਜ਼ਰੂਰੀ ਸਾਮਾਨ ਖਰੀਦ ਸਕੇ। ਅਜਿਹੇ ਹਾਲਾਤ ਵਿਚ ਸ਼ਰਾਬ ਖਰੀਦਣ ਕੌਣ ਸ਼ਰਾਬ ਠੇਕਿਆਂ ’ਤੇ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਜ਼ਮੀਨੀ ਹਕੀਕਤ ਸਮਝੇ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਸਿਰਫ ਆਪਣਾ ਰੈਵੇਨਿਊ ਵਧਾਉਣ ਦੇ ਚੱਕਰ ਵਿਚ ਬਿਨਾਂ ਸ਼ਰਾਬ ਕਾਰੋਬਾਰੀਆਂ ਦੇ ਹਾਲਾਤ ਜਾਣੇ ਲੈਣ ਦੀ ਤਿਆਰੀ ਵਿਚ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਜੋ ਸੁਣਨ ਵਿਚ ਆ ਰਿਹਾ ਹੈ ਕਿ ਸਰਕਾਰ ਸਵੇਰ 9 ਤੋਂ ਦੁਪਹਿਰ 1 ਵਜੇ ਤੱਕ ਦਾ ਸਮਾਂ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਨਿਰਧਾਰਤ ਕਰਨ ਦੀ ਪਲਾਨਿੰਗ ਕਰ ਰਹੀ ਹੈ। ਇਨ੍ਹਾਂ 4 ਘੰਟਿਆਂ ਵਿਚ ਠੇਕੇਦਾਰ ਆਖਿਰਕਾਰ ਕਿਸ ਤਰ੍ਹਾਂ ਵਿਭਾਗ ਵੱਲੋਂ ਤੈਅ ਕੀਤੀ ਕਿਸ਼ਤ ਚੁਕਾ ਸਕਣਗੇ। ਸਭ ਤੋਂ ਗੰਭੀਰ ਕੇਸ ਸ਼ਰਾਬ ਦਾ ਸਾਰਾ ਕਾਰੋਬਾਰ ਦੇਸੀ ਸ਼ਰਾਬ ਦੀ ਵਿਕਰੀ ’ਤੇ ਟਿਕਿਆ ਹੋਇਆ ਹੈ ਜਿਸ ਦੇ ਖਰੀਦਦਾਰ ਲੇਬਰ ਕਲਾਸ ਹੈ। ਖੁਦ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸ਼ਹਿਰ ਵਿਚ ਲਗਭਗ 7 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਹੈ, ਜਿਨ੍ਹਾਂ ਵਿਚੋਂ 3 ਲੱਖ ਵਾਪਸ ਆਪਣੇ ਰਾਜਾਂ ਨੂੰ ਜਾਣ ਲਈ ਪ੍ਰਸ਼ਾਸਨ ਦੇ ਕੋਲ ਅਪਲਾਈ ਕਰ ਚੁੱਕਾ ਹੈ ਅਤੇ ਬਾਕੀ ਹੌਲੀ-ਹੌਲੀ ਪ੍ਰਸ਼ਾਸਨ ਨਾਲ ਸੰਪਰਕ ਕਰਨ ਵਿਚ ਲੱਗਾ ਹੋਇਆ ਹੈ ਜਿਸ ਤੋਂ ਸਾਫ ਹੈ ਕਿ ਅਗਲੇ ਚੰਦ ਦਿਨਾਂ ਵਿਚ ਬਾਕੀ ਲੇਬਰ ਵੀ ਵਾਪਸ ਆਪਣੇ ਰਾਜਾਂ ਵਿਚ ਪਰਤ ਜਾਵੇਗੀ। ਅਜਿਹੇ ਵਿਚ ਸ਼ਰਾਬ ਖਰੀਦਣ ਅਤੇ ਪੀਣ ਵਾਲਿਆਂ ਦੀ ਕਿੰਨੀ ਗਿਣਤੀ ਸ਼ਹਿਰ ਵਿਚ ਬਾਕੀ ਰਹਿ ਜਾਵੇਗੀ, ਇਸ ਦਾ ਅੰਦਾਜ਼ਾ ਅਸਾਨੀ ਨਾਲ ਲਾਇÂਆ ਜਾ ਸਕਦਾ ਹੈ।

ਕੁਝ ਠੇਕੇਦਾਰਾਂ ਨੇ ਤਾਂ ਦੱਬੀ ਜ਼ਬਾਨ ਵਿਚ ਸਪੱਸ਼ਟ ਕਰ ਦਿੱਤਾ ਕਿ ਜੇਕਰ ਸਰਕਾਰ ਫਿਰ ਵੀ ਜ਼ਬਰਦਸਤੀ ਆਪਣਾ ਫੈਸਲਾ ਉਨ੍ਹਾਂ ’ਤੇ ਥੋਪਦੀ ਹੈ ਤਾਂ ਉਨ੍ਹਾਂ ਲਈ ਇਸ ਕਾਰੋਬਾਰ ਨੂੰ ਅਲਵਿਦਾ ਕਹਿਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ ਕਿਉਂਕਿ ਉਹ ਜਾਣਬੁੱਝ ਕੇ ਖੁਦ ਨੂੰ ਬਰਬਾਦੀ ਦੇ ਰਸਤੇ ਪਾਉਣ ਲਈ ਤਿਆਰ ਨਹੀਂ ਹੈ।

ਲਾਕਡਾਊਨ ਤੋਂ ਪਹਿਲਾਂ ਠੇਕੇ ਖੋਲ੍ਹਣਾ ਬਚਕਾਨਾ ਫੈਸਲਾ : ਵਰਿੰਦਰ ਬੌਬੀ

ਐਕਸਾਈਜ਼ ਐਂਡ ਟੈਕਸਸ਼ਨ ਬਾਰ ਐਸੋ. ਦੇ ਪ੍ਰਧਾਨ ਵਰਿੰਦਰ ਸ਼ਿਰਮਾ ਬੌਬੀ ਨੇ ਕਿਹਾ ਕਿ ਜਦੋਂ ਲੋਕ ਭੁੱਖ ਨਾਲ ਮਰ ਰਹੇ ਹਨ ਅਤੇ ਰਾਸ਼ਨ ਲਈ ਸਰਕਾਰ ਵੱਲੋਂ ਅੱਖਾਂ ਟਿਕਾਈ ਬੈਠੇ ਹਨ। ਅਜਿਹੇ ਵਿਚ ਉਨ੍ਹਾਂ ਦੀਆਂ ਵਾਜ਼ਿਬ ਲੋੜਾਂ ਪੂਰੀਆਂ ਕਰਨ ਦੀ ਜਗ੍ਹਾ ਸਰਕਾਰ ਦਾ ਧਿਆਨ ਸ਼ਰਾਬ ਦੇ ਠੇਕੇ ਖੋਲ੍ਹਣ ਵੱਲ ਹੈ ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਜਦੋਂ ਤੱਕ ਲਾਕਡਾਊਨ ਹੈ, ਉਦੋਂ ਤੱਕ ਸਰਕਾਰ ਨੂੰ ਇਸ ਸਬੰਧੀ ਸੋਚਣਾ ਵੀ ਨਹੀਂ ਚਾਹੀਦਾ।


author

Bharat Thapa

Content Editor

Related News