ਐਕਸਾਈਜ਼ ਵਿਭਾਗ ਦੀ ਸਤਲੁਜ ਦਰਿਆ ਦੇ ਇਲਾਕੇ ’ਚ ਵੱਡੀ ਰੇਡ
Tuesday, Sep 10, 2019 - 01:08 AM (IST)
![ਐਕਸਾਈਜ਼ ਵਿਭਾਗ ਦੀ ਸਤਲੁਜ ਦਰਿਆ ਦੇ ਇਲਾਕੇ ’ਚ ਵੱਡੀ ਰੇਡ](https://static.jagbani.com/multimedia/2019_9image_01_08_3012010970.jpg)
ਫਿਰੋਜ਼ਪੁਰ, (ਕੁਮਾਰ)- ਇਥੇ ਐਕਸਾਈਜ਼ ਵਿਭਾਗ ਨੇ ਸਤਲੁਜ ਦਰਿਆ ਦੇ ਇਲਾਕੇ ਵਿਚ ਕਰੀਬ 4 ਹਜ਼ਾਰ ਲਿਟਰ ਲਾਹਣ ਅਤੇ 400 ਬੋਤਲਾਂ ਨਾਜਾਇਜ਼ ਸ਼ਰਾਬ ਦੀ ਖੇਪ ਫਡ਼ੀ ਹੈ। ਐਕਸਾਈਜ਼ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਇਲਾਕੇ ਵਿਚ ਕੁਝ ਲੋਕ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਕੱਢ ਰਹੇ ਹਨ ਅਤੇ ਏ.ਈ.ਟੀ.ਸੀ. ਫਿਰੋਜ਼ਪੁਰ ਆਰ. ਕੇ. ਆਹੂਜਾ ਅਤੇ ਈ.ਟੀ.ਓ. ਐਕਸਾਈਜ਼ ਕਰਮਬੀਰ ਸਿੰਘ ਮਾਹਲਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਜਦ ਐਕਸਾਈਜ਼ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਸਤਲੁਜ ਦਰਿਆ ਦੇ ਇਲਾਕੇ ਵਿਚ ਰੇਡ ਕੀਤੀ ਤਾਂ ਉਥੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਲੋਕ ਫਰਾਰ ਹੋ ਗਏ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਉਥੋਂ ਕਰੀਬ 4 ਹਜ਼ਾਰ ਲਿਟਰ ਲਾਹਣ, 400 ਬੋਤਲਾਂ ਨਾਜਾਇਜ਼ ਸ਼ਰਾਬ, 30 ਤਰਪਾਲਾਂ, 10 ਲੋਹੇ ਦੇ ਡਰੰਮ ਅਤੇ 4 ਵੱਡੇ ਸਿਲਵਰ ਦੇ ਪਤੀਲੇ ਆਦਿ ਬਰਾਮਦ ਕੀਤੇ। ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਗਿਰੋਹ ਦਾ ਪਤਾ ਲਾਉਣ ਦੇ ਨਾਲ-ਨਾਲ ਬਰਾਮਦਗੀ ਸਬੰਧੀ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐਕਸਾਈਜ਼ ਵਿਭਾਗ ਵੱਲੋਂ ਬਰਾਮਦ ਕੀਤੀ ਗਈ ਲਾਹਣ, ਨਾਜਾਇਜ਼ ਸ਼ਰਾਬ, ਡਰੰਮ, ਤਰਪਾਲਾਂ ਅਤੇ ਹੋਰ ਸਾਮਾਨ।