ਲਾਲਾ ਜਗਤ ਨਾਰਾਇਣ ਨੇ ਦੇਸ਼ ਦੀ ਏਕਤਾ ਅਤੇ ਅਖੰਤਡਾ ਲਈ ਆਪਣਾ ਬਲੀਦਾਨ ਦਿੱਤਾ: ਸਤਿੰਦਰਪਾਲ ਵਾਲੀਆ

09/12/2019 2:45:57 PM

ਪਟਿਆਲਾ (ਰਾਜੇਸ਼)—ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਪੰਜਾਬ ਕੇਸਰੀ/ਜਗ ਬਾਣੀ ਲੋਕਾਂ ਦਾ ਆਪਣਾ ਅਖਬਾਰ ਹੈ। ਇਹ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਨਿਰਪੱਖ ਰਹਿ ਕੇ ਇਹ ਅਖਬਾਰ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾ ਰਿਹਾ ਹੈ ਅਤੇ ਲੋਕ ਮਸਲੇ ਹੱਲ ਕਰ ਰਿਹਾ ਹੈ। ਇਸ ਅਖਬਾਰ ਦਾ ਇਤਿਹਾਸ ਦੇਸ਼ ਭਗਤੀ ਅਤੇ ਦੇਸ਼ ਸੇਵਾ ਵਾਲਾ ਹੈ। ਇਹੀ ਕਾਰਨ ਹੈ ਕਿ ਅਖਬਾਰ ਦੇ ਬਾਨੀ ਸੰਪਾਦਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਮੌਕੇ ਹਰ ਸਾਲ ਪਟਿਆਲਵੀ ਖੂਨ-ਦਾਨ ਕੈਂਪ ਲਾ ਕੇ ਅਤੇ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਖੂਨ-ਦਾਨੀਆਂ, ਖੂਨ-ਦਾਨ ਕਰਨ ਵਾਲੀਆਂ ਸੰਸਥਾਵਾਂ, ਸਮਾਜ ਸੇਵਾ ਕਰਨ ਵਾਲੀਆਂ ਸੰਸਥਾਵਾਂ, ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ।

ਇੱਥੇ ਲਾਲਾ ਜੀ ਦੇ 38ਵੇਂ ਬਲੀਦਾਨ ਦਿਵਸ ਮੌਕੇ ਹੋਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੈਡਮ ਵਾਲੀਆ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਨੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਆਪਣਾ ਬਲੀਦਾਨ ਦਿੱਤਾ ਸੀ। ਉਨ੍ਹਾਂ ਦਾ ਪਟਿਆਲਾ ਨਾਲ ਗੂੜਾ ਰਿਸ਼ਤਾ ਰਿਹਾ ਹੈ। ਹੁਣ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਦਾ ਪਟਿਆਲਾ ਨਾਲ ਬੇਹੱਦ ਪਿਆਰ ਹੈ ਅਤੇ ਉਹ ਅਕਸਰ ਪਟਿਆਲਾ ਆਉਂਦੇ ਰਹਿੰਦੇ ਹਨ। ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਜੇ ਚੋਪੜਾ ਪਹੁੰਚੇ ਸਨ।

ਪੰਜਾਬ ਪੁਲਸ ਦੇ ਡੀ. ਆਈ. ਜੀ. ਲਾਅ ਐਂਡ ਆਰਡਰ ਗੁਰਪ੍ਰੀਤ ਸਿੰਘ ਗਿੱਲ, ਡੀ. ਆਈ. ਜੀ. ਇੰਟੈਲੀਜੈਂਸ ਹਰਦਿਆਲ ਸਿੰਘ ਮਾਨ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਜ਼ਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ, ਪ੍ਰੀਤ ਐਗਰੋ ਇੰਡਸਟਰੀਜ਼ ਦੇ ਐੱਮ. ਡੀ. ਹਰੀ ਸਿੰਘ, ਪੰਜਾਬ ਲਾਰਜ ਇੰਡਸਟਰੀਜ਼ ਡਿਵੈੱਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਕੇ. ਕੇ. ਸਹਿਗਲ, ਪੰਜਾਬ ਮੀਡੀਆ ਇੰਡਸਟਰੀਜ਼ ਡਿਵੈੱਲਪਮੈਂਟ ਬੋਰਡ ਦੇ ਵਾਈਸ-ਚੇਅਰਮੈਨ ਸੁਰੇਸ਼ ਗੋਗੀਆ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਵੇਦ ਕਪੂਰ, ਸਾਬਕਾ ਆਈ. ਏ. ਐੱਸ. ਮਨਜੀਤ ਸਿੰਘ ਨਾਰੰਗ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ, ਸੀ. ਏ. ਰਾਜੀਵ ਗੋਇਲ, ਜ਼ਿਲਾ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਮਹੰਤ ਹਰਵਿੰਦਰ ਖਨੌੜਾ, ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਇੰਜੀ. ਅਜੇ ਥਾਪਰ, ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ, ਲਕਸ਼ਮੀ ਬਾਈ ਡੈਂਟਲ ਕਾਲਜ ਦੇ ਐੱਮ. ਡੀ. ਬੀ. ਡੀ. ਗੁਪਤਾ, ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਹਰੀਸ਼ ਸਿੰਗਲਾ, ਐਡਵੋਕੇਟ ਸਤਬੀਰ ਸਿੰਘ ਖੱਟੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸੀਨੀਅਰ ਅਕਾਲੀ ਆਗੂ ਜਨਾਬ ਮੂਸਾ ਖਾਨ, ਕੌਂਸਲਰ ਜੋਨੀ ਕੋਹਲੀ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਲੰਬੇ ਸਮੇਂ ਤੋਂ ਸਮਾਜ ਸੇਵਾ ਕਰ ਰਹੇ ਨਿਸ਼ਕਾਮ ਸੇਵਾ ਮੰਚ ਪੰਜਾਬ ਦੇ ਪੈਟਰਨ ਕੇ. ਕੇ. ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਤ ਕੀਤਾ ਗਿਆ।

ਇਸ ਮੌਕੇ ਚਰਨਜੀਤ ਸਿੰਘ ਪ੍ਰਧਾਨ, ਉੱਪ ਪ੍ਰਧਾਨ ਜੀ. ਐੱਸ. ਬਰਾੜ, ਐੱਨ. ਗੁਪਤਾ, ਡੀ. ਸ਼ਰਮਾ, ਐੱਸ. ਪੀ. ਸੈਣੀ, ਐੱਸ. ਐੱਲ. ਗਰਗ, ਏ. ਕੇ. ਸ਼ਰਮਾ, ਕੇ. ਐੱਸ. ਖੰਨਾ, ਜੀ. ਐੱਸ. ਖਹਿਰਾ, ਐੱਮ. ਐੱਲ. ਸ਼ਰਮਾ, ਹਰੀਓਮ ਗੁਪਤਾ, ਐੱਮ. ਐੱਸ. ਗਰੇਵਾਲ ਸਲਾਹਕਾਰ, ਐੱਸ. ਐੱਸ. ਸਿੰਗਲਾ ਡਿਪਟੀ ਸਲਾਹਕਾਰ ਹਾਜ਼ਰ ਸਨ। ਜਾਗਦੇ ਰਹੋ ਕਲੱਬ ਦੀ ਸਮੁੱਚੀ ਟੀਮ ਅਤੇ ਪ੍ਰਧਾਨ ਅਮਰਜੀਤ ਸਿੰਘ, ਹਰਮੀਤ ਸਿੰਘ, ਜੁਗਰਾਜ ਸਿੰਘ ਚਹਿਲ, ਦੀਦਾਰ ਸਿੰਘ ਭੰਗੂ, ਲਖਮੀਰ ਸਿੰਘ ਸਲੋਟ, ਗੁਲਾਬ ਸਿੰਘ ਦੂਦੀਮਾਜਰਾ, ਦਲੇਰ ਸਿੰਘ ਖੋਖਰ, ਅਜਾਇਬ ਸਿੰਘ ਕਰਹਾਲੀ, ਚਰਨਜੀਤ ਕੌਰ ਅੰਟਾਲ ਕਟਹੇੜੀ, ਦੀਪਕ ਕੁਮਾਰ ਸੱਸਾਂਗੁਜਰਾਂ, ਦਰਸ਼ਨ ਸਿੰਘ ਪਟਿਆਲਾ, ਸੰਦੀਪ ਸਿੰਘ ਜਗਤਪੁਰਾ, ਮਿੱਠੂ ਰਾਮ ਘੱਗਾ, ਸਤਪਾਲ ਸਿੰਘ ਬੈਰਾਗੀ, ਨਿਰਮਲ ਸਿੰਘ ਗਾਜੇਵਾਸ ਅਤੇ ਕੁਲਦੀਪ ਕੌਰ ਮਹਿਲਾ ਵੈੱਲਫੇਅਰ ਸੋਸਾਇਟੀ ਹਾਜ਼ਰ ਸੀ। ਇਸ ਤੋਂ ਇਲਾਵਾ ਪਾਵਰ ਹਾਊਸ ਯੂਥ ਕਲੱਬ ਦੇ ਪ੍ਰਧਾਨ ਜਤਵਿੰਦਰ ਗਰੇਵਾਲ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਰੁਪਿੰਦਰ ਕੌਰ, ਹਰਦੀਪ ਹੈਰੀ ਅਤੇ ਸਾਗਰ ਨੇਗੀ ਵੀ ਹਾਜ਼ਰ ਸਨ। ਪ੍ਰਸਿੱਧ ਸਮਾਜ ਸੇਵੀ ਸੰਸਥਾ ਦੋਸਤ ਕਲੱਬ ਦੇ ਪ੍ਰਧਾਨ ਕਰਨਲ ਜੇ. ਐੱਸ. ਥਿੰਦ, ਭਗਵਾਨ ਦਾਸ ਗੁਪਤਾ, ਸੁਭਾਸ਼ ਤੋਂ ਇਲਾਵਾ ਉਮੰਗ ਵੈੱਲਫੇਅਰ ਫਾਊਂਡੇਸ਼ਨ ਦੇ ਅਰਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਪਟਿਆਲਵੀਆਂ ਦੇ ਸਹਿਯੋਗ ਨਾਲ ਅਗਲੇ ਸਾਲ ਇਕ ਹਜ਼ਾਰ ਯੂਨਿਟ ਵਾਲਾ ਖੂਨ-ਦਾਨ ਕੈਂਪ ਲਾਵਾਂਗੇ : ਰਾਜੇਸ਼ ਪੰਜੌਲਾ
ਇਸ ਮੌਕੇ ਮੰਚ ਦਾ ਸੰਚਾਲਨ ਕਰ ਰਹੇ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਰਾਜੇਸ਼ ਸ਼ਰਮਾ ਪੰਜੌਲਾ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 38ਵੀਂ ਬਰਸੀ ਮੌਕੇ 503 ਯੂਨਿਟ ਖੂਨ-ਦਾਨ ਕਰਕੇ ਇਤਿਹਾਸ ਰਚਿਆ ਹੈ। ਇਸ ਲਈ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸੰਮਤੀ ਅਤੇ ਸ੍ਰੀ ਰਾਧਾ ਕ੍ਰਿਸ਼ਨ ਸੰਕੀਰਤਨ ਮੰਡਲ ਦੀ ਟੀਮ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਦਿਨ-ਰਾਤ ਇਕ ਕਰਕੇ ਇਸ ਕੈਂਪ ਨੂੰ ਕਾਮਯਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਲਾਲਾ ਜੀ ਦੀ 39ਵੀਂ ਬਰਸੀ ਮੌਕੇ ਵਿਸ਼ਾਲ ਖੂਨ-ਦਾਨ ਕੈਂਪ ਲਾਇਆ ਜਾਵੇਗਾ ਅਤੇ 1 ਹਜ਼ਾਰ ਯੂਨਿਟ ਖੂਨ ਇਕੱਠਾ ਕੀਤਾ ਜਾਵੇਗਾ।

ਪੰਜੌਲਾ ਨੇ ਪ੍ਰੋਗਰਾਮ 'ਚ ਪਹੁੰਚੀਆਂ ਸਮੂਹ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਖੂਨ-ਦਾਨੀਆਂ, ਸਮਾਜ ਸੇਵਕਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪਹੁੰਚੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਪੰਜਾਬ ਕੇਸਰੀ ਗਰੁੱਪ ਅਜਿਹੇ ਸੇਵਾ ਦੇ ਕਾਰਜ ਕਰ ਰਿਹਾ ਹੈ। ਲੋਕ ਪੰਜਾਬ ਕੇਸਰੀ/ਜਗ ਬਾਣੀ ਨੂੰ ਦਿਲੋਂ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਦਾਰਾ 'ਜਗ ਬਾਣੀ' ਆਪਣੀ ਜ਼ਿੰਮੇਵਾਰੀ ਹੋਰ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਵੇਗਾ ਅਤੇ ਲੋਕ ਮਸਲੇ ਹੱਲ ਕਰਵਾਉਂਦਾ ਰਹੇਗਾ।ਖੂਨ-ਦਾਨ ਕਰਨ ਵਾਲੇ ਖੂਨ-ਦਾਨੀਆਂ ਅਤੇ ਸਮਾਜ ਸੇਵਕਾਂ ਨੂੰ ਸਨਮਾਨਤ ਕਰਦੇ ਡੀ. ਆਈ. ਜੀ. ਗੁਰਪ੍ਰੀਤ ਸਿੰਘ ਗਿੱਲ, ਡੀ. ਆਈ. ਜੀ. ਹਰਦਿਆਲ ਸਿੰਘ ਮਾਨ, ਨਿਸ਼ਕਾਮ ਸੇਵਾ ਮੰਚ ਦੇ ਪੈਟਰਨ ਕੇ. ਕੇ. ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼ ਅਤੇ ਸ਼੍ਰੀ ਵਿਜੇ ਚੋਪੜਾ ਖੂਨ-ਦਾਨੀਆਂ ਨੂੰ ਸਨਮਾਨਤ ਕਰਦੇ ਹੋਏ।


Shyna

Content Editor

Related News