ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗਾਂ ਦਾ ਬੱਚਿਆਂ ''ਚ ਛਾਇਆ ਟਰੈਂਡ, ਵੱਡੇ ਪੱਧਰ ''ਤੇ ਹੋ ਰਹੀ ਵਿਕਰੀ

01/15/2023 12:12:52 PM

ਸੰਗਰੂਰ (ਸਿੰਗਲਾ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਪੰਜਾਬ ਦੇ ਲੋਕਾਂ ’ਚ ਦਿਨ-ਬ-ਦਿਨ ਵਧ ਰਹੀ ਹੈ। ਉਸਦੀ ਮੌਤ ਤੋਂ ਬਾਅਦ ਉਸਦੇ ਰਿਲੀਜ਼ ਹੋਏ ਗਾਣੇ ਜਿੱਥੇ ਨਵਾਂ ਰਿਕਾਰਡ ਸਥਾਪਿਤ ਕਰ ਰਹੇ ਹਨ ਉੱਥੇ ਹੀ ਤਿਉਹਾਰਾਂ ਦੇ ਸਮੇਂ ’ਚ ਸਿੱਧੂ ਨੂੰ ਲੈਕੇ ਪੰਜਾਬ ਦੇ ਲੋਕਾਂ ਖ਼ਾਸ ਤੌਰ ’ਤੇ ਬੱਚਿਆਂ ’ਚ ਬਹੁਤ ਜ਼ਿਆਦਾ ਉਤਸ਼ਾਹ ਵੱਧ ਜਾਂਦਾ ਹੈ। ਬਸੰਤ ਪੰਚਮੀ ਦੇ ਮੱਦੇਨਜ਼ਰ ਸਿੱਧੂ ਦੀਆਂ ਤਸਵੀਰਾਂ ਵਾਲੇ ਪਤੰਗਾਂ ਵੀ ਬਾਜ਼ਾਰਾਂ ਅੰਦਰ ਵੱਡੇ ਪੱਧਰ ’ਤੇ ਵਿੱਕ ਰਹੇ ਹਨ। ਸਿੱਧੂ ਦੀਆਂ ਤਸਵੀਰਾਂ ਵਾਲੇ ਪਤੰਗਾਂ ਨਾਲ ਦੁਕਾਨਾਂ ਆਮ ਹੀ ਭਰੀਆਂ ਦਿਖਾਈ ਦੇ ਰਹੀਆਂ ਹਨ। ਗੱਲਬਾਤ ਕਰਨ ’ਤੇ ਦੁਕਾਨਦਾਰਾਂ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗਾਂ ਦਾ ਚਾਅ ਸਭ ਤੋਂ ਵੱਧ ਬੱਚਿਆਂ ਨੂੰ ਹੈ। ਬੱਚੇ ਵੱਡੇ ਪੱਧਰ ’ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗਾਂ ਨੂੰ ਖ਼ਰੀਦ ਰਹੇ ਹਨ। 

ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਾਂਗਰਸ ਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਕੀਤਾ ਸਭ ਤੋਂ ਵੱਧ ਨੁਕਸਾਨ

ਦੁਕਾਨਦਾਰਾਂ ਨੇ ਦੱਸਿਆ ਕਿ ਨੌਜਵਾਨ ਵੱਲੋਂ ਵੀ ਸਿੱਧੂ ਦੀਆਂ ਤਸਵੀਰਾਂ ਵਾਲੇ ਪਤੰਗਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਦੀਆਂ ਤਸਵੀਰਾਂ ਤੋਂ ਇਲਾਵਾ ਉਸਦੇ ਗੀਤਾਂ ਵਾਲੇ ਪਤੰਗ ਜਿਵੇਂ ਕਿ 295, ਲੈਜੰਡ ਦਾ ਲੋਕਾਂ ’ਚ ਭਾਰੀ ਟਰੈਂਡ ਹੈ। ਜ਼ਿਕਰਯੋਗ ਹੈ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਤਾਂ ਆਮ ਹੀ ਬਾਜ਼ਾਰਾਂ ’ਚ ਵਿੱਕ ਰਹੀਆਂ ਹਨ ਤੇ ਇਸ ਤੋਂ ਪਹਿਲਾਂ ਰੱਖੜੀ ਦੇ ਤਿਉਹਾਰ ਮੌਕੇ ਵੀ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਰੱਖੜੀਆਂ ਦਾ ਕਾਫ਼ੀ ਟਰੈਂਡ ਰਿਹਾ ਹੈ। ਬੱਚਿਆਂ ਨੇ ਗੱਲਬਾਤ ਕਰਨ ’ਤੇ ਦੱਸਿਆ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਹਰਮਨ ਪਿਆਰਾ ਗਾਇਕ ਹੈ ਤੇ ਜਦੋਂ ਵੀ ਉਸ ਨਾਲ ਸਬੰਧਿਤ ਕੋਈ ਵੀ ਚੀਜ਼ ਬਾਜ਼ਾਰ ’ਚ ਆਉਂਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਚਾਅ ਚੜ੍ਹਦਾ ਹੈ। ਉਨ੍ਹਾਂ ਦੱਸਿਆ ਕਿ ਉਹ ਸਿੱਧੂ ਦੀਆਂ ਤਸਵੀਰਾਂ ਵਾਲੇ ਪਤੰਗਾਂ ਤੋਂ ਇਲਾਵਾ ਟੀ-ਸ਼ਰਟਾਂ ਅਤੇ ਉਸਦੀਆਂ ਤਸਵੀਰਾਂ ਵਾਲੇ ਸਕੂਲ ਬੈਗ ਵੀ ਖ਼ਰੀਦੇ ਹਨ।    

ਇਹ ਵੀ ਪੜ੍ਹੋ- ਗੁਰਦਿਆਂ ਦੀ ਬੀਮਾਰੀ ਨਾਲ ਪੀੜਤ ਵਿਅਕਤੀ ਦੀ ਹੋਈ ਮੌਤ, ਮੋਰਚਾ ਆਗੂਆਂ ਨੇ ਫੈਕਟਰੀ ਨੂੰ ਠਹਿਰਾਇਆ ਜ਼ਿੰਮੇਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News