4.50 ਕਰੋੜ ਦਾ ਬਕਾਇਆ ਹੋਣ ’ਤੇ ਜੈਤੋਂ ਸ਼ਹਿਰ ਦੇ ਵਾਟਰ ਵਰਕਸ ਦਾ ਕੱਟਿਆ ਕੁਨੈਕਸ਼ਨ

12/20/2019 2:34:29 PM

ਜੈਤੋ (ਵਿਪਨ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲ ਫਸੀ 1.70 ਕਰੋੜ ਦੀ ਵਸੂਲੀ ਲਈ ਜੈਤੋਂ ਸ਼ਹਿਰ ਦੇ ਵਾਟਰ ਵਰਕਸ ਦਾ ਕੁਨੈਕਸ਼ਨ ਕੱਟ ਦਿੱਤਾ। ਬਿਜਲੀ ਕੁਨੈਕਸ਼ਨ ਕੱਟੇ ਜਾਣ ’ਤੇ ਸਪਲਾਈ ਬੰਦ ਹੋਣ ਕਾਰਨ ਲੋਕ ਬਹੁਤ ਜ਼ਿਆਦਾ ਖੱਜਲ-ਖੁਆਰ ਹੋ ਰਹੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ‘ਸ਼ਹਿਰੀ ਪੰਚਾਇਤ’ ਦੇ ਆਗੂ ਰਾਕੇਸ਼ ਕੁਮਾਰ ਘੋਚਾ ਨੇ ਕਿਹਾ ਕਿ ਜਦੋਂ ਖਪਤਕਾਰ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਸਮੇਂ ਸਿਰ ਅਦਾਇਗੀ ਕਰਦੇ ਹਨ ਤਾਂ ਵਾਟਰ ਸਪਲਾਈ ਬੋਰਡ ਵਲੋਂ ਬਿਜਲੀ ਬਿੱਲ ਨਾ ਭਰਿਆ ਜਾਣਾ ਉਸਦੀ ਗ਼ੈਰ-ਸੰਜੀਦਗੀ ਦਰਸਾਉਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੰਕਟ ਨੂੰ ਹੱਲ ਕਰਨ ਲਈ ਸੀਵਰੇਜ ਬੋਰਡ ਨੇ ਕੋਈ ਨਿਪਟਾਰਾ ਨਾ ਕੀਤਾ ਤਾਂ ਪੰਚਾਇਤ ਵਲੋਂ ਤਿੱਖੀ ਸੰਘਰਸ਼ ਕੀਤਾ ਜਾਵੇਗਾ ।

ਦੂਜੇ ਪਾਸੇ ਐੱਸ.ਡੀ.ਓ. ਨੇ ਕਿਹਾ ਕਿ ਈ.ਓ. ਦਫ਼ਤਰ ਸਮੇਤ ਸੀਵਰੇਜ ਸੁਧਾਈ ਪਲਾਂਟ, ਆਰ.ਓ ਅਤੇ ਐੱਸ.ਡੀ.ਐੱਮ. ਦਫ਼ਤਰਾਂ ਵੱਲ ਪਾਵਰਕਾਮ ਦੇ 4.50 ਕਰੋੜ ਦੇ ਬਕਾਇਆ ਬਿੱਲ ਖੜ੍ਹੇ ਹਨ। ਕੁਨੈਕਸ਼ਨ ਕੱਟੇ ਜਾਣ ਦੀ ਪੁਸ਼ਟੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫ਼ਤਰ ਉਪ ਮੰਡਲ ਜੈਤੋ ਦੇ ਐੱਸ.ਡੀ.ਓ. ਰਾਜਿੰਦਰ ਸਿੰਘ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲ ਘਰ ਨੇ ਕੋਈ ਅਦਾਇਗੀ ਨਹੀਂ ਕੀਤੀ, ਜਿਸ ਕਰਕੇ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਹਨ।  

 


rajwinder kaur

Content Editor

Related News