ਲੋਹੜੀ ਮੇਲੇ ’ਚ ਚੋਟੀ ਦੀਆਂ ਸ਼ਖਸੀਅਤਾਂ ਦਾ ਗਰਮਜੋਸ਼ੀ ਨਾਲ ਸਨਮਾਨ, ਕਲਾਕਾਰਾਂ ਨੇ ਬੰਨ੍ਹਿਆ ਰੰਗ

Friday, Jan 12, 2024 - 10:15 AM (IST)

ਲੋਹੜੀ ਮੇਲੇ ’ਚ ਚੋਟੀ ਦੀਆਂ ਸ਼ਖਸੀਅਤਾਂ ਦਾ ਗਰਮਜੋਸ਼ੀ ਨਾਲ ਸਨਮਾਨ, ਕਲਾਕਾਰਾਂ ਨੇ ਬੰਨ੍ਹਿਆ ਰੰਗ

ਲੁਧਿਆਣਾ (ਮੁੱਲਾਂਪੁਰੀ) - ਮਹਾਨਗਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਸਵੇਰੇ 11 ਵਜੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ 28ਵਾਂ ‘ਧੀਆਂ ਦੀ ਲੋਹੜੀ’ ਮੇਲਾ ਸਖ਼ਤ ਠੰਡ ’ਚ ਗਰਮਜੋਸ਼ੀ ਨਾਲ ਸ਼ੁਰੂ ਹੋਇਆ। ਇਸ ਮੇਲੇ ’ਚ ਨਵ-ਜੰਮੀਆਂ 100 ਤੋਂ ਵੱਧ ਧੀਆਂ ਆਪਣੀਆਂ ਮਾਵਾਂ ਦੀਆਂ ਗੋਦੀਆਂ ਦਾ ਸ਼ਿੰਗਾਰ ਬਣ ਕੇ ਮੇਲੇ ’ਚ ਪੁੱਜੀਆਂ ਹੋਈਆਂ ਸਨ, ਜਿੱਥੇ ਉਨ੍ਹਾਂ ਦਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜੀਵ ਲਵਲੀ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਗਟ ਸਿੰਘ ਗਰੇਵਾਲ, ਜਰਨੈਲ ਸਿੰਘ ਸ਼ਿਮਲਾਪੁਰੀ, ਕਰਨੈਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਕਰਮਜੀਤ ਸਿੰਘ ਨਾਰੰਗਵਾਲ, ਅਮਰਿੰਦਰ ਸਿੰਘ ਜੱਸੋਵਾਲ ਅਤੇ ਹੋਰ ਦਰਜਨਾਂ ਤੋਂ ਵੱਧ ਆਗੂਆਂ ਨੇ ਸਵਾਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ

ਮੇਲੇ ਦੌਰਾਨ ਸੂਫੀ ਗਾਇਕ ਬਲਵੀਰ ਨੇ ਗੀਤਾਂ ਦੀ ਛਹਿਬਰ ਲਾਈ ਅਤੇ ਇਸ ਮੇਲੇ ਨੂੰ ਉਡਾਰੀ ਭਰਨ ਲਈ ਮਜਬੂਰ ਕਰ ਦਿੱਤਾ। ਮੇਲੇ ’ਚ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਐੱਮ. ਪੀ. ਮੁਹੰਮਦ ਸਦੀਕ, ਅਮਰਜੀਤ ਸਿੰਘ ਟਿੱਕਾ, ਵਿਧਾਇਕ ਪੱਪੀ ਪਰਾਸ਼ਰ, ਕਮਲ ਚੇਤਲੀ, ਰਾਜੂ ਕਨੌਜੀਆ, ਅਸ਼ੋਕ ਥਾਪਰ, ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਸਾਬਕਾ ਡਿਪਟੀ ਮੇਅਰ, ਗੁਰਦੇਵ ਸਿੰਘ ਲਾਪਰਾਂ, ਮਹਿੰਦਰਪਾਲ ਸਿੰਘ ਲਾਲੀ, ਪਵਨ ਸਿਡਾਨਾ, ਜਗਦੀਪ ਜੱਗੀ ਆਦਿ ਨੇ ਸਨਮਾਨਿਤ ਸ਼ਖਸੀਅਤਾਂ, ਜਿਨ੍ਹਾਂ ’ਚ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਬੀਬਾ ਗੁਲਸ਼ਨ ਕੋਮਲ, ਉੱਚ ਅਧਿਕਾਰੀ ਅਵਨੀਤ ਕੌਰ ਸਿੱਧੂ, ਬੀਬੀ ਸਰਬਜੀਤ ਕੌਰ ਮਾਣਕ ਅਤੇ ਗਿੱਧਿਆਂ ਦੀ ਰਾਣੀ ਸਰਬਜੀਤ ਮਾਂਗਟ, ਚਤਰ ਸਿੰਘ ਪਰਵਾਨਾ, ਡਾ. ਕਮਲਜੀਤ ਕੌਰ, ਸੁਨੀਤਾ ਧੀਰ, ਰਾਜੂ ਧੀਰ, ਰਾਜ ਧਾਲੀਵਾਲ, ਬਲਵਿੰਦਰ ਸਿੰਘ ਕਲਸੀ ਆਦਿ ਦਾ ਸਨਮਾਨ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਘਰ ਪਹੁੰਚੀ NIA, ਪਰਿਵਾਰਾਂ ਤੋਂ ਕੀਤੀ ਪੁੱਛਗਿੱਛ

ਇਸ ਮੌਕੇ ਜਿੱਥੇ ਨਵ-ਜੰਮੀਆਂ ਧੀਆਂ ਨੂੰ ਸ਼ਗਨ, ਸੂਟ, ਖਾਣ-ਪੀਣ ਦਾ ਸਾਮਾਨ ਅਤੇ ਖਿਡੌਣੇ ਆਦਿ ਦਿੱਤੇ ਗਏ, ਉੱਥੇ ਉਨ੍ਹਾਂ ਦੀਆਂ ਮਾਵਾਂ ਦਾ ਖਾਸ ਤੌਰ ’ਤੇ ਸਨਮਾਨ ਕੀਤਾ ਗਿਆ। ਮੇਲੇ ’ਚ ਕਲਾਕਾਰਾਂ ਦੇ ਗੀਤ ਅਤੇ ਲੋਹੜੀ ਮੇਲੇ ਦਾ ਨਾਲ ਗੀਤਾਂ ਦੀ ਵਾਛੜ ਪੰਜਾਬੀ ਸੱਭਿਆਚਾਰਕ ਮੇਲੇ ’ਚ ਦੇਰ ਸ਼ਾਮ ਤੱਕ ਆਪਣੀ ਮਹਿਕ ਬਿਖੇਰਦੀ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News