ਆਈ. ਏ. ਐੱਸ ਤੇ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ

Thursday, May 28, 2020 - 11:13 PM (IST)

ਆਈ. ਏ. ਐੱਸ ਤੇ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ

ਚੰਡੀਗੜ੍ਹ, (ਰਮਨਜੀਤ)— ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਇਕ ਆਈ. ਏ. ਐੱਸ. ਤੇ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸੂਚਨਾ ਮੁਤਾਬਕ 2015 ਬੈਚ ਦੀ ਆਈ. ਏ. ਐੱਸ. ਅਧਿਕਾਰੀ ਪੱਲਵੀ ਨੂੰ ਭਵਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ 'ਚ ਚੀਫ ਐਡਮਨਿਸਟ੍ਰੇਟਰ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ ਦੇ ਤੌਰ 'ਤੇ ਨਿਯੁਕਤੀ ਲਈ ਸੇਵਾਵਾਂ ਉਕਤ ਵਿਭਾਗ ਨੂੰ ਸੌਂਪੀਆਂ ਗਈਆਂ ਹਨ। ਪੀ. ਸੀ. ਐੱਸ. ਅਧਿਕਾਰੀਆਂ 'ਚ ਸੁਭਾਸ਼ ਚੰਦਰ ਨੂੰ ਏ. ਡੀ. ਸੀ. (ਵਿਕਾਸ) ਮੋਗਾ, ਜਸਪਾਲ ਸਿੰਘ ਗਿੱਲ ਨੂੰ ਏ. ਡੀ. ਸੀ. ਖੰਨਾ, ਜਸਲੀਨ ਕੌਰ ਨੂੰ ਐੱਸ. ਡੀ. ਐੱਮ. ਬੁਢਲਾਡਾ ਅਤੇ ਪਿਰਥੀ ਸਿੰਘ ਨੂੰ ਡਿਪਟੀ ਸੈਕਟਰੀ ਦੇ ਤੌਰ 'ਤੇ ਮੈਡੀਕਲ ਐਜੁਕੇਸ਼ਨ ਅਤੇ ਰਿਸਰਚ ਵਿਭਾਗ 'ਚ ਤਾਇਨਾਤ ਕੀਤਾ ਗਿਆ ਹੈ।


author

KamalJeet Singh

Content Editor

Related News