ਸਰਕਾਰ ਵਲੋਂ 3 ਬੈਂਕਾਂ ਦੇ ਮਰਜ ਕਰਨ ਦੇ ਫੈਸਲੇ ਦੇ ਵਿਰੋਧ ’ਚ ਸੈਂਕਡ਼ੇ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ

09/19/2018 7:24:07 AM

ਲੁਧਿਆਣਾ, (ਬਹਿਲ)- ਸਰਕਾਰ ਬੈਂਕ ਆਫ ਬਡ਼ੌਦਾ, ਦੇਨਾ ਬੈਂਕ ਅਤੇ ਵਿਜਿਆ ਬੈਂਕ  ਲਈ ਕੀਤੇ  ਐਲਾਨ ਤੋਂ ਖਫਾ ਹੋ ਕੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਸੈਂਕਡ਼ੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਅੱਜ ਸ਼ਾਮ ਭਾਈ ਬਾਲਾ ਚੌਕ ਸਥਿਤ ਸੈਂਟਰਲ ਬੈਂਕ ਆਫ ਇੰਡੀਆ (ਰੀਜਨਲ ਆਫਿਸ) ਦੇ ਬਾਹਰ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ।
 ਯੂਨੀਅਨ ਨੇਤਾਵਾਂ ਨਰੇਸ਼ ਗੌਂਡ, ਕਾਮਰੇਡ ਪਵਨ ਠਾਕੁਰ, ਹਰਵਿੰਦਰ ਸਿੰਘ, ਰਾਜੇਸ਼ ਵਰਮਾ, ਗੁਰਮੀਤ ਸਿੰਘ, ਚਰਨਜੀਵ ਜੋਸ਼ੀ ਨੇ ਬੈਂਕ ਕਰਮਚਾਰੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਭਾਰਤ ਵਿਚ ਬੈਂਕਾਂ ਦੇ ਵਿਸਤਾਰ ਦੀ ਬੇਹੱਦ ਜ਼ਰੂਰਤ ਹੈ ਜਦਕਿ ਸਰਕਾਰ ਬੈਂਕਾਂ ਨੂੰ ਮਰਜ ਕਰਨ ਦੀ ਨੀਤੀ ਨੂੰ ਵਰਤ ਕੇ ਬੈਂਕਾਂ ਦੇ ਐੱਨ.ਪੀ.ਏ. ਨੂੰ ਬਡ਼੍ਹਾਵਾ ਦੇ ਰਹੀ ਹੈ। ਜੋ ਦੇਸ਼ ਹਿੱਤ ਦੇ ਖਿਲਾਫ ਹੈ ਜਦਕਿ ਬੈਂਕਾਂ ਦੇ ਮਰਜ  ਹੋਣ ਨਾਲ ਬੈਂਕਾਂ ਨੂੰ ਮਜ਼ਬੂਤ ਹੋਣ ਦੇ ਕੋਈ ਠੋਸ ਨਤੀਜੇ ਦਿਖਾਈ ਨਹੀਂ ਦਿੰਦੇ । ਸਾਲ 2014 ’ਚ ਬੈਂਕਾਂ ਨੂੰ ਸਫਲ ਐੱਨ.ਪੀ.ਏ. 2,29,278 ਕਰੋਡ਼ ਰੁਪਏ ਸੀ ਜੋ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ 31 ਮਾਰਚ 2018 ਤੱਕ ਵਧ ਕੇ 8,95, 600 ਕਰੋਡ਼ ਰੁਪਏ ਤੱਕ ਪਹੁੰਚ ਗਿਆ ਹੈ।  ਯੂਨੀਅਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਦਾ 3 ਬੈਂਕਾਂ  ਨੂੰ ਮਰਜ ਕਰਨ ਦਾ ਫੈਸਲਾ ਲੋਕਾਂ ਦਾ ਬੈਂਕਾਂ ਦੇ ਭਾਰੀ ਐੱਨ.ਪੀ.ਏ. ਤੋਂ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ। ਬੈਂਕ ਆਫ ਬਡ਼ੌਦਾ, ਦੇਨਾ ਬੈਂਕ ਅਤੇ ਵਿਜਿਆ ਬੈਂਕ ਦਾ ਕੁਲ ਐੱਨ.ਪੀ.ਏ. 80,000 ਕਰੋਡ਼ ਰੁਪਏ ਦੇ ਲਗਭਗ ਹੈ ਅਤੇ ਇਨ੍ਹਾਂ 3 ਬੈਂਕਾਂ ਦੇ  ਮਰਜ ਹੋਣ  ਨਾਲ ਬੈਡ ਲੋਨ ਦੀ ਰਿਕਵਰੀ ਸੰਭਵ ਨਹੀਂ ਹੋ ਸਕੇਗੀ। ਸਰਕਾਰ ਤੋਂ ਮੰਗ ਕੀਤੀ ਹੈ ਕਿ ਬੈਂਕਾਂ ਦੇ ਮਰਜ  ਕਰਨ ਦੇ ਫੈਸਲੇ ’ਤੇ ਫਿਰ ਵਿਚਾਰ ਕਰ ਕੇ ਇਸ ਰੋਕਿਆ ਜਾਵੇ।
 


Related News