ਹਨੀਟਰੈਪ ਰਾਹੀਂ ਲੋਕਾਂ ਨੂੰ ਫਸਾਉਣ ਵਾਲੀਆਂ ਔਰਤਾਂ ਗ੍ਰਿਫਤਾਰ

Tuesday, Oct 28, 2025 - 05:06 PM (IST)

ਹਨੀਟਰੈਪ ਰਾਹੀਂ ਲੋਕਾਂ ਨੂੰ ਫਸਾਉਣ ਵਾਲੀਆਂ ਔਰਤਾਂ ਗ੍ਰਿਫਤਾਰ

ਅਬੋਹਰ (ਸੁਨੀਲ) : ਸਥਾਨਕ ਪੰਜਪੀਰ ਟਿੱਬਾ ਵਾਸੀ ਇਕ ਵਿਅਕਤੀ ਨੂੰ ਕੁਝ ਮਹੀਨੇ ਪਹਿਲਾਂ ਇਕ ਵਿਅਕਤੀ ਅਤੇ ਦੋ ਔਰਤਾਂ ਨੇ ਹਨੀਟਰੈਪ ਵਿਚ ਫਸਾ ਕੇ ਲੱਖਾਂ ਰੁਪਏ ਦੀ ਫਿਰੌਤੀ ਲਈ। ਇਕ ਸ਼ਿਕਾਇਤ ਦੇ ਅਨੁਸਾਰ ਸਿਟੀ ਥਾਣਾ ਨੰਬਰ 2 ਦੀ ਪੁਲਸ ਨੇ ਜਨਵਰੀ ਵਿਚ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਦੋਂ ਕਿ ਇਕ ਵਿਅਕਤੀ ਪੁਲਸ ਗ੍ਰਿਫਤ ਤੋਂ ਬਾਹਰ ਸੀ, ਨੂੰ ਕੱਲ੍ਹ ਇਕ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ, ਗੁਰਸੇਵਕ ਸਿੰਘ ਨੂੰ ਹੁਣ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਸਖ਼ਤ ਪੁੱਛਗਿੱਛ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜਨਵਰੀ 2025 ਵਿਚ ਪੁਲਸ ਨੇ ਇਸ ਸਬੰਧ ਵਿਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। 30 ਜਨਵਰੀ, 2025 ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਗਭਗ 50 ਸਾਲਾ ਅਮਰੀਕ ਸਿੰਘ ਨੇ ਦੱਸਿਆ ਸੀ ਕਿ ਪਿਛਲੇ ਸਾਲ ਸਾਦੂਲਸ਼ਹਿਰ ਵਾਸੀ ਸੁਮਿਤਰਾ ਉਰਫ ਸ਼ਾਲੂ ਪਤਨੀ ਭਗਵੰਤ ਸਿੰਘ ਰਾਜਪੂਤ, ਹਿੰਮਤਪੁਰਾ ਵਾਸੀ ਗੁਰਮੀਤ ਕੌਰ ਪਤਨੀ ਚਰਨਜੀਤ ਸਿੰਘ ਅਤੇ ਨਵੀ ਆਬਾਦੀ ਗਲੀ ਨੰਬਰ 14, ਅਬੋਹਰ ਵਾਸੀ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਬਖਤੌਰ ਸਿੰਘ ਨੇ ਉਸਨੂੰ ਹਨੀ ਟਰੈਪ ਵਿਚ ਫਸਾਇਆ।

ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਜਦੋਂ ਅਮਰੀਕ ਸਿੰਘ ਦੀ ਸ਼ਿਕਾਇਤ ਸਹੀ ਪਾਈ ਗਈ ਤਾਂ ਸਿਟੀ ਥਾਣਾ ਨੰਬਰ 2 ਦੀ ਪੁਲਸ ਨੇ ਉਪਰੋਕਤ ਤਿੰਨਾਂ ਵਿਰੁੱਧ ਆਈਪੀਸੀ ਦੀ ਧਾਰਾ 389, 388, 120-ਬੀ ਅਤੇ ਇਨਫਾਰਮੇਸ਼ਨ ਤਕਨਾਲੋਜੀ ਐਕਟ 2000 ਦੀ ਧਾਰਾ 66ਡੀ, 66ਈ, 67 ਅਤੇ 67 ਏ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ।


author

Gurminder Singh

Content Editor

Related News