ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਮਹਿਲਾ ਗ੍ਰਿਫਤਾਰ

01/23/2019 6:53:25 PM

ਮੋਗਾ,(ਅਜ਼ਾਦ)— ਮੋਗਾ ਪੁਲਸ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਐਂਟੀ ਨਾਰਕੋਟਿਕ ਸੈੱਲ ਵਲੋਂ ਇਕ ਮਹਿਲਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਹੈਰੋਇਨ ਅਤੇ ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ 'ਚ ਜਾਣਕਾਰੀ ਦਿੰਦੇ ਹੋਏ ਐਂਟੀ ਨਾਰਕੋਟਿਕ ਡਰੱਗ ਸੈੱਲ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਜਿਸ ਵਿਚ ਮਹਿਲਾ ਪੁਲਸ ਮੁਲਾਜਮ ਵੀ ਮੌਜੂਦ ਸਨ, ਇਲਾਕੇ 'ਚ ਗਸਤ ਕਰ ਰਹੇ ਸਨ। ਜਦੋਂ ਹੀ ਉਹ ਪੁਲ ਸੇਮ ਨਾਲਾ ਨੂਰਪੁਰ ਦੇ ਕੋਲ ਪਹੁੰਚੇ ਤਾਂ ਸ਼ੱਕ ਦੇ ਅਧਾਰ 'ਤੇ ਪਰਮਜੀਤ ਕੌਰ ਨਿਵਾਸੀ ਅਤੇ ਨੂਰਪੁਰ ਹਕੀਮਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਅਤੇ 770 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਕਥਿਤ ਦੋਸੀ ਮਹਿਲਾ ਖਿਲਾਫ ਥਾਣਾ ਧਰਮਕੋਟ 'ਚ ਐੱਨ. ਡੀ. ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛ ਗਿੱਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News