ਪੰਜਾਬ ’ਚ ਫਿਰ ਤਿੰਨ ਦਿਨ ਲਈ ਭਾਰੀ ਮੀਂਹ ਦਾ ਅਲਰਟ

Monday, Aug 26, 2019 - 10:59 PM (IST)

ਪੰਜਾਬ ’ਚ ਫਿਰ ਤਿੰਨ ਦਿਨ ਲਈ ਭਾਰੀ ਮੀਂਹ ਦਾ ਅਲਰਟ

ਚੰਡੀਗਡ਼੍ਹ, (ਭੁੱਲਰ)- ਪੰਜਾਬ ’ਚ ਪਿਛਲੇ ਕੁੱਝ ਦਿਨਾਂ ਦੌਰਾਨ ਭਾਰੀ ਮੀਂਹ ਨਾਲ ਕਈ ਜ਼ਿਲ੍ਹਿਆਂ ’ਚ ਪੈਦਾ ਹੋਈ ਹਡ਼੍ਹ ਦੀ ਸਥਿਤੀ ਤੋਂ ਲੋਕ ਹਾਲੇ ਨਿਕਲ ਵੀ ਨਹੀਂ ਸਕੇ ਕਿ ਇੱਕ ਵਾਰ ਫਿਰ ਰਾਜ ’ਚ ਇੱਕ ਵਾਰ ਫਿਰ 3 ਦਿਨ ਖਤਰੇ ਦੇ ਬੱਦਲਾਂ ਦੀ ਚਿਤਾਵਨੀ ਆਈ ਹੈ। ਮੌਸਮ ਵਿਭਾਗ ਵੱਲੋਂ ਲਾਏ ਗਏ ਅਨੁਮਾਨ ਅਨੁਸਾਰ 29, 30 ਅਤੇ 31 ਅਗਸਤ ਨੂੰ ਪੰਜਾਬ ’ਚ 3 ਦਿਨ ਭਾਰੀ ਮੀਂਹ ਪੈ ਸਕਦਾ ਹੈ। 30 ਅਤੇ 31 ਨੂੰ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਦਾ ਅਲਰਟ ਵਿਭਾਗ ਨੇ ਜਾਰੀ ਕੀਤਾ ਹੈ। ਇਸ ਸੰਬੰਧ ’ਚ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਹਡ਼੍ਹ ਦੀ ਸਥਿਤੀ ਤੋਂ ਬਚਣ ਲਈ ਜਿੱਥੇ ਪਹਿਲਾਂ ਆਏ ਹਡ਼੍ਹ ਦੇ ਰਾਹਤ ਕੰਮਾਂ ’ਚ ਤੇਜ਼ੀ ਲਿਆਂਦੀ ਗਈ ਹੈ ਉਥੇ ਹੀ ਆਉਣ ਵਾਲੇ ਦਿਨਾਂ ਦੇ ਹਲਾਤਾਂ ਦੇ ਮੁਕਾਬਲੇ ਲਈ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਸਾਰੇ ਪ੍ਰਬੰਧ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


author

KamalJeet Singh

Content Editor

Related News