ਸਿਹਤ ਵਿਭਾਗ ਦਾ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀ ਫੜ੍ਹਿਆ

Saturday, Apr 30, 2022 - 12:12 PM (IST)

ਫ਼ਾਜ਼ਿਲਕਾ ( ਸੁਖਵਿੰਦਰ ਥਿੰਦ ਆਲਮਸ਼ਾਹ) :  ਫਾਜ਼ਿਲਕਾ ਵਿਜੀਲੈਂਸ ਵਿਭਾਗ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਲਗੀ ਜਦੋਂ ਸਿਹਤ ਵਿਭਾਗ ਦੇ ਕਰਮਚਾਰੀ ਨੂੰ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਉਨ੍ਹਾਂ ਨੂੰ ਰਵਿੰਦਰ ਕੁਮਾਰ ਵਾਸੀ ਮੁਰਾਦਵਾਲਾ ਭੁੰਗੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਕੋਲ ਫਾਜਿ਼ਲਕਾ ਦੇ ਸਰਕਾਰੀ ਹਸਪਤਾਲ ਦੀ ਸਕਰਾਰੀ ਕੰਟਿਨ ਦਾ ਠੇਕਾ ਹੈ ਅਤੇ ਹਸਪਤਾਲ ਅੰਦਰ ਜੋ ਗਰਭਵਤੀ ਔਰਤਾਂ ਆਪਣੀ ਡਿਲੀਵਰੀ ਕਰਵਾਉਣ ਆਉਂਦੀਆਂ ਹਨ ਉਨ੍ਹਾਂ ਲਈ ਹਸਪਤਾਲ ਵੱਲੋਂ ਮੁਫਤ ਡਾਇਟ ਮੁਹੱਇਆ ਕਰਵਾਇਆ ਜਾਂਦਾ ਹੈ। ਇਸਦੇ ਬਿੱਲ ਪਾਸ ਕਰਵਾਉਣ ਲਈ ਮੈਂ ਪਿਛਲੇ ਕਈ ਦਿਨਾਂ ਤੋਂ ਧਰਮਵੀਰ ਕਲਰਕ ਕੋਲ ਜਾ ਰਿਹਾ ਸੀ,ਉਸਨੇ ਮੇਰੇ ਕੋਲੋ 25000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

ਉਸਨੇ ਵਿਜੀਲੈਂਸ ਵਿਭਾਗ ਨਾਲ ਸੈਟਿੰਗ ਕਰਕੇ ਫਾਜ਼ਿਲਕਾ ਦੇ ਗਊਸ਼ਾਲਾ ਰੋਡ ’ਤੇ ਇੱਕ ਬੈਂਕ ਦੇ ਨਜ਼ਦੀਕ ਉਕਤ ਕਲਰਕ ਨੂੰ ਪੈਸੇ ਦੇਣ ਲਈ ਬੁਲਾਇਆ ਤਾਂ ਜਿਵੇਂ ਉਸਨੇ ਕਲਰਕ ਨੂੰ 25000 ਰੁਪਏ ਰਿਸ਼ਵਤ ਦਿੱਤੀ ਤਾਂ ਮੌਕੇ ’ਤੇ ਵਿਜੀਲੈਂਸ ਵਿਭਾਗ ਨੇ ਉਕਤ ਕਲਰਕ ਨੂੰ 25000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਆਰੋਪੀ ਨੂੰ ਕੋਰਟ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


 


Meenakshi

News Editor

Related News