ਪੰਜ ਕਿਲੋ ਅਫੀਮ ਸਣੇ ਇਕ ਗ੍ਰਿਫਤਾਰ

7/13/2020 11:38:24 AM

ਗੁਰੂਹਰਸਹਾਏ (ਆਵਲਾ): ਗੁਰੂਹਰਸਹਾਏ ਪੁਲਸ ਵਲੋ ਸ਼ਹਿਰ 'ਚ ਨਾਕੇਬੰਦੀ ਦੌਰਾਨ ਪੰਜ ਕਿੱਲੋ ਅਫ਼ੀਮ ਸਮੇਤ ਮੋਟਰਸਾਈਕਲ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਧਰਮਪਾਲ ਵਾਟਰ ਵਰਕਸ ਰੋਡ ਸਰੀਂਹ ਵਾਲਾ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਸਾਦਿਕ ਵਲੋਂ ਗੁਰੂਹਰਸਹਾਏ ਸ਼ਹਿਰ ਵੱਲ ਆ ਰਿਹਾ ਸੀ।ਸਾਦਿਕ ਰੋਡ ਕੋਹਰ ਸਿੰਘ ਵਾਲਾ ਮੌੜ ਤੇ ਹੀ ਪੁਲਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਵਲੋਂ ਜਦ ਇਸ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਲੈਣ ਦੌਰਾਨ ਉਸ ਕੋਲੋਂ 5 ਕਿਲੋ ਅਫੀਮ ਬਰਾਮਦ ਹੋਈ ਹੈ।ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।ਅਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Shyna

Content Editor Shyna